ਸੈਕਸ ਸ਼ੋਸ਼ਣ ਦੇ ਪੀੜਤਾਂ ਦੀ ਪਛਾਣ ਦੱਸਣ ਵਾਲੇ ਮੀਡੀਆ ਘਰਾਣਿਆਂ ’ਤੇ ਮਾਮਲਾ ਕਿਉਂ ਨਹੀਂ : ਸੁਪਰੀਮ ਕੋਰਟ

Tuesday, Oct 23, 2018 - 02:10 AM (IST)

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਸੋਮਵਾਰ ਨੂੰ ਭਾਰਤੀ ਪ੍ਰੈੱਸ ਪ੍ਰ੍ਰੀਸ਼ਦ (ਪੀ. ਸੀ. ਆਈ.) ਸਣੇ ਮੀਡੀਆ ਸੰਗਠਨਾਂ ਕੋਲੋਂ ਪੁੱਛਿਆ ਕਿ ਉਨ੍ਹਾਂ ਮੀਡੀਆ ਘਰਾਣਿਆਂ ਅਤੇ ਪੱਤਰਕਾਰਾਂ ਖਿਲਾਫ ਪ੍ਰਾਸੀਕਿਊਸ਼ਨ ਦੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਿਨ੍ਹਾਂ ਨੇ ਸੈਕਸ ਸ਼ੋਸ਼ਣ ਹਮਲੇ ਦੇ ਪੀੜਤਾਂ ਦੀ ਪਛਾਣ ਉਜਾਗਰ ਕੀਤੀ। ਜਸਟਿਸ ਮਦਨ ਬੀ ਲੋਕੁਰ ਅਤੇ ਜਸਟਿਸ ਦੀਪਕ ਗੁਪਤਾ ਦੀ ਬੈਂਚ ਨੇ ਕਿਹਾ ਕਿ ਸੈਕਸ ਸ਼ੋਸ਼ਣ ਦੇ ਪੀੜਤਾਂ ਦੀ ਪਛਾਣ ਉਜਾਗਰ ਕਰਨਾ ਅਪਰਾਧ ਹੈ ਅਤੇ ਜੇਕਰ ਕਾਨੂੰਨ ਦੀ ਉਲੰਘਣਾ ਹੋਈ ਹੈ ਤਾਂ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਅਦਾਲਤ ਨੇ ਪੀ. ਸੀ. ਆਈ. ਦੇ ਵਕੀਲ ਤੋਂ ਪੁੱਛਿਆ, ‘‘ਤੁਸੀਂ ਕਿੰਨੇ ਲੋਕਾਂ ਨੂੰ ਸਜ਼ਾ ਦਿੱਤੀ ਹੈ?’’


Related News