ਗੁਜਰਾਤ ''ਚ ਡਰੱਗ-ਸ਼ਰਾਬ ਮਾਫੀਆ ਨੂੰ ਕੌਣ ਦੇ ਰਿਹੈ ਸੁਰੱਖਿਆ : ਰਾਹੁਲ ਗਾਂਧੀ

Monday, Aug 01, 2022 - 12:41 PM (IST)

ਗੁਜਰਾਤ ''ਚ ਡਰੱਗ-ਸ਼ਰਾਬ ਮਾਫੀਆ ਨੂੰ ਕੌਣ ਦੇ ਰਿਹੈ ਸੁਰੱਖਿਆ : ਰਾਹੁਲ ਗਾਂਧੀ

ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਗੁਜਰਾਤ 'ਚ ਲਗਾਤਾਰ ਡਰੱਗ ਫੜੀ ਜਾ ਰਹੀ ਹੈ ਪਰ ਮਾਫੀਆ ਖ਼ਿਲਾਫ਼ ਕਾਰਵਾਈ ਨਹੀਂ ਹੋ ਰਹੀ ਹੈ, ਇਸ ਲਈ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਉੱਥੇ ਡਰੱਗ ਅਤੇ ਸ਼ਰਾਬ ਮਾਫੀਆਵਾਂ ਨੂੰ ਸੁਰੱਖਿਆ ਕੌਣ ਦੇ ਰਿਹਾ ਹੈ। ਰਾਹੁਲ ਨੇ ਕਿਹਾ ਕਿ ਗੁਜਰਾਤ ਦੇ ਬੰਦਰਗਾਹ 'ਤੇ 3 ਵਾਰ ਵੱਡੀ ਮਾਤਰਾ 'ਚ ਡਰੱਗ ਬਰਾਮਦ ਹੁੰਦੀ ਹੈ ਅਤੇ ਇਸ ਦੇ ਬਾਵਜੂਦ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ 'ਤੇ ਨਕੇਲ ਨਹੀਂ ਕੱਸੀ ਜਾ ਰਹੀ ਹੈ। ਸਵਾਲ ਇਹ ਹੈ ਕਿ ਆਖ਼ਿਰ ਗੁਜਰਾਤ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੇ ਦਲਦਲ 'ਚ ਕਿਉਂ ਧੱਕਿਆ ਜਾ ਰਿਹਾ ਹੈ।

PunjabKesari

ਰਾਹੁਲ ਨੇ ਟਵੀਟ ਕੀਤਾ,''ਗੁਜਰਾਤ ਦੇ ਮੁੰਦਰਾ ਪੋਰਟ 'ਤੇ ਬਰਾਮਦ ਡਰੱਗ- ਸਤੰਬਰ 21 ਨੂੰ 3000 ਕਿਲੋਗ੍ਰਾਮ, ਲਾਗਤ ਹੈ 21 ਹਜ਼ਾਰ ਕਰੋੜ ਰੁਪਏ, ਮਈ 22 ਨੂੰ 56 ਕਿਲੋਗ੍ਰਾਮ ਕੀਮਤ 500 ਕਰੋੜ ਰੁਪਏ, ਜੁਲਾਈ 22 ਨੂੰ 75 ਕਿਲੋਗ੍ਰਾਮ ਕੀਮਤ 375 ਕਰੋੜ ਰੁਪਏ। ਡਬਲ ਇੰਜਣ ਸਰਕਾਰ 'ਚ ਬੈਠੇ ਕਿਹੜੇ ਲੋਕ ਹਨ ਜੋ ਲਗਾਤਾਰ ਡਰੱਗ-ਸ਼ਰਾਬ ਮਾਫੀਆ ਨੂੰ ਸੁਰੱਖਿਆ ਦੇ ਰਹੇ ਹਨ। ਗੁਜਰਾਤ ਦੇ ਨੌਜਵਾਨਾਂ ਨੂੰ ਨਸ਼ੇ 'ਚ ਕਿਉਂ ਧੱਕਿਆ ਜਾ ਰਿਹਾ ਹੈ।'' ਉਨ੍ਹਾਂ ਸਵਾਲ ਕੀਤਾ,''ਮੇਰੇ ਸਵਾਲ : ਇਕ ਹੀ ਪੋਰਟ 'ਤੇ ਤਿੰਨ ਵਾਰ ਡਰੱਗ ਬਰਾਮਦ ਹੋਣ ਦੇ ਬਾਵਜੂਦ ਉਸੇ ਪੋਰਟ 'ਤੇ ਲਗਾਤਾਰ ਡਰੱਗ ਕਿਵੇਂ ਉਤਰ ਰਹੀ ਹੈ। ਕੀ ਗੁਜਰਾਤ 'ਚ ਕਾਨੂੰਨ ਵਿਵਸਥਾ ਖ਼ਤਮ ਹੈ? ਮਾਫੀਆ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਜਾਂ ਇਹ ਮਾਫੀਆ ਦੀ ਸਰਕਾਰ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News