ਕੌਣ ਹੈ ਭਾਰਤ 'ਚ ਹਿਜ਼ਬੁਲ ਦਾ ਨਵਾਂ ਕਮਾਂਡਰ ਗਾਜ਼ੀ ਹੈਦਰ, ਜਿਸ ਨੇ ਲਈ ਰਿਆਜ਼ ਨਾਇਕੂ ਦੀ ਥਾਂ

05/11/2020 6:33:30 PM

ਨਵੀਂ ਦਿੱਲੀ - ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨੇ ਗਾਜ਼ੀ ਹੈਦਰ ਨੂੰ ਆਪਣਾ ਨਵਾਂ ਕਮਾਂਡਰ ਬਣਾਇਆ ਹੈ। ਗਾਜ਼ੀ ਹੈਦਰ ਸਰਕਾਰੀ ਨੌਕਰੀ ਕਰਣ ਦੇ ਕੁੱਝ ਸਾਲ ਬਾਅਦ ਇਸ ਅੱਤਵਾਦੀ ਸੰਗਠਨ ਦਾ ਮੈਂਬਰ ਬਣਾ ਗਿਆ ਸੀ। ਉਹ ਦੱਖਣੀ ਕਸ਼ਮੀਰ 'ਚ ਕਾਫੀ ਸਰਗਰਮ ਰਿਹਾ ਹੈ। ਕਸ਼ਮੀਰ 'ਚ ਬੀਤੇ ਦਿਨੀਂ ਰਿਆਜ਼ ਨਾਇਕੂ ਦੇ ਮਾਰੇ ਜਾਣ ਦੇ ਬਾਅਦ ਉਸ ਨੂੰ ਨਵਾਂ ਕਮਾਂਡਰ ਬਣਾਇਆ ਗਿਆ ਹੈ। ਇਸ ਦੇ ਨਾਲ ਗਾਜ਼ੀ ਹੈਦਰ ਹੁਣ ਭਾਰਤੀ ਫੌਜ ਲਈ ਮੋਸਟ ਵਾਂਟੇਡ ਬਣ ਚੁੱਕਿਆ ਹੈ।

ਕੌਣ ਹੈ ਗਾਜ਼ੀ ਹੈਦਰ
ਐਨਕਾਉਂਟਰ 'ਚ ਅੱਤਵਾਦੀ ਰਿਆਜ਼ ਨਾਇਕੂ ਦੇ ਮਾਰੇ ਜਾਣ ਦੇ ਬਾਅਦ ਹਿਜ਼ਬੁਲ ਮੁਜਾਹਿਦੀਨ ਨੇ ਜੰਮੂ ਕਸ਼ਮੀਰ 'ਚ ਗਾਜ਼ੀ ਹੈਦਰ ਨੂੰ ਸੰਗਠਨ ਦਾ ਨਵਾਂ ਕਮਾਂਡਰ ਬਣਾਉਣ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਗਾਜ਼ੀ ਹੈਦਰ ਦਾ ਨਾਮ ਸੈਫੁੱਲਾਹ ਮੀਰ ਵੀ ਹੈ। ਉਸ ਨੇ ਮੈਡੀਕਲ ਦੀ ਪੜ੍ਹਾਈ ਕੀਤੀ ਹੈ। ਉਸ ਨੂੰ ਡਾਕਟਰ ਸੈਫ ਅਤੇ ਮੁਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਹ ਅਕਸਰ ਪੁਲਸ ਮੁਕਾਬਲੇ 'ਚ ਜਖ਼ਮੀ ਹੋਣ ਵਾਲੇ ਅੱਤਵਾਦੀਆਂ ਦਾ ਇਲਾਜ ਵੀ ਕਰਦਾ ਹੈ।

ਗਾਜ਼ੀ ਹੈਦਰ ਨੇ ਪੁਲਵਾਮਾ ਜ਼ਿਲ੍ਹੇ ਦੇ ਮਲੰਗਪੋਰਾ ਤੋਂ 12ਵੀਂ ਤੱਕ ਦੀ ਪੜ੍ਹਾਈ ਕੀਤੀ। ਸਕੂਲ ਤੋਂ ਬਾਅਦ ਉਸਨੇ ਪ੍ਰੋਫੇਸ਼ਨਲ ਟ੍ਰੇਨਿੰਗ ਲਈ। ਉਸਨੇ ਪੁਲਵਾਮਾ 'ਚ ਹੀ ਸਰਕਾਰੀ ਆਈ.ਟੀ.ਆਈ. ਤੋਂ ਬਾਇਓ ਮੈਡੀਕਲ ਕੋਰਸ ਕੀਤਾ। ਕੁੱਝ ਸਮਾਂ ਬਾਅਦ ਉਹ ਸ਼੍ਰੀਨਗਰ ਦੇ ਰਾਸ਼ਟਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕੀ ਸੰਸਥਾਨ 'ਚ ਟੈਕਨਿਸ਼ੀਅਨ ਦੇ ਰੂਪ 'ਚ ਕੰਮ ਕਰਣ ਲੱਗਾ। ਹੈਦਰ ਨੇ 3 ਸਾਲ ਤੱਕ ਨੌਕਰੀ ਕੀਤੀ ਪਰ ਇਸਦੇ ਬਾਅਦ ਉਸਨੇ ਅੱਤਵਾਦ ਦਾ ਰਾਹ ਫੜ ਲਿਆ। ਉਹ ਦੱਖਣੀ ਕਸ਼ਮੀਰ 'ਚ ਅਫੀਮ ਦੀ ਗ਼ੈਰ-ਕਾਨੂੰਨੀ ਖੇਤੀ ਕਰਣ ਵਾਲਿਆਂ ਤੋਂ ਵਸੂਲੀ ਕਰਕੇ ਅੱਤਵਾਦੀ ਸੰਗਠਨ ਨੂੰ ਦਿੰਦਾ ਸੀ।

ਸਮਾਚਾਰ ਏਜੰਸੀ ਕੇ.ਐਨ.ਐਸ. ਮੁਤਾਬਕ ਪਾਕਿ ਅਧਿਕਾਰਤ ਕਸ਼ਮੀਰ ਦੇ ਮੁਜੱਫਰਾਬਾਦ 'ਚ ਆਜੋਜਿਤ ਸੋਗ ਸਭਾ ਦੌਰਾਨ ਗਾਜ਼ੀ ਹੈਦਰ ਨੂੰ ਜੰਮੂ-ਕਸ਼ਮੀਰ ਦਾ ਨਵਾਂ ਆਪਰੇਸ਼ਨਲ ਚੀਫ ਕਮਾਂਡਰ ਅਤੇ ਜਫਰ-ਉਲ-ਇਸਲਾਮ ਨੂੰ ਡਿਪਟੀ ਕਮਾਂਡਰ ਨਿਯੁਕਤ ਕੀਤਾ। ਇਸ ਐਲਾਨ ਤੋਂ ਬਾਅਦ ਹੁਣ ਗਾਜ਼ੀ ਹੈਦਰ ਦਾ ਨਾਮ ਸੁਰੱਖਿਆ ਬਲਾਂ ਦੀ ਹਿੱਟ ਲਿਸਟ 'ਚ ਸ਼ਾਮਲ ਹੋ ਗਿਆ ਹੈ। ਗਾਜ਼ੀ ਹੈਦਰ ਨੂੰ ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀ ਸਈਅਦ ਸਲਾਹੁਦੀਨ ਦਾ ਖਾਸ ਕਰਿੰਦਾ ਮੰਨਿਆ ਜਾਂਦਾ ਹੈ। ਗਾਜ਼ੀ ਜ਼ਿਆਦਾਤਰ ਦੱਖਣੀ ਕਸ਼ਮੀਰ ਦੇ ਪੁਲਵਾਮਾ, ਕੁਲਗਾਮ ਅਤੇ ਸ਼ੋਪੀਆਂ ਵਰਗੇ ਜ਼ਿਲ੍ਹਿਆਂ 'ਚ ਸਰਗਰਮ ਰਿਹਾ ਹੈ।

ਦੱਸ ਦਈਏ ਕਿ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ 17 ਅਕਤੂਬਰ 2016 ਨੂੰ ਜੰਮੂ-ਕਸ਼ਮੀਰ 'ਚ ਜ਼ਾਕੀਰ ਮੂਸਾ ਨੂੰ ਹਿਜ਼ਬੁਲ ਮੁਜਾਹਿਦੀਨ ਦਾ ਨਵਾਂ ਕਮਾਂਡਰ ਬਣਾਇਆ ਗਿਆ ਸੀ। ਉਸਦੇ ਬਾਅਦ ਸਾਲ 2017 'ਚ ਰਿਆਜ਼ ਨਾਇਕੂ ਹਿਜ਼ਬੁਲ ਕਮਾਂਡਰ ਬਣਿਆ ਸੀ। ਰਿਆਜ਼ ਇੱਕ ਪ੍ਰਾਈਵੇਟ ਸਕੂਲ 'ਚ ਮੈਥਸ ਦਾ ਟੀਚਰ ਸੀ, ਪਰ 2012 'ਚ ਅੱਤਵਾਦੀ ਸੰਗਠਨ 'ਚ ਸ਼ਾਮਿਲ ਹੋ ਗਿਆ। ਉਸ ਦੀ ਉਮਰ 35 ਸਾਲ ਸੀ। ਉਸ ਬਾਰੇ ਇਹ ਗੱਲ ਪ੍ਰਸਿੱਧ ਹੈ ਕਿ ਉਹ ਸੁਰੱਖਿਆ ਕਰਮਚਾਰੀਆਂ ਦੀ ਹੱਤਿਆ 'ਚ ਅਤੇ ਸੁਰੱਖਿਆ ਬਲਾਂ 'ਤੇ ਹਮਲੇ ਕਰਕੇ ਆਪਣੇ ਆਪ ਨੂੰ ਨਾਇਕ ਦੀ ਭੂਮਿਕਾ 'ਚ ਰੱਖਣਾ ਪਸੰਦ ਕਰਦਾ ਸੀ। ਆਪਣੇ ਆਪ ਨੂੰ ਇਸ ਪੂਰੇ ਮਿਸ਼ਨ ਦਾ ਹੀਰੋ ਬਣਾਉਣ ਲਈ ਉਸ ਨੇ ਪੁਲਸ ਅਫਸਰਾਂ ਦੇ ਪਰਿਵਾਰ ਦੇ ਲੋਕਾਂ ਨੂੰ ਅਗਵਾ ਕਰਣਾ ਸ਼ੁਰੂ ਕੀਤਾ ਸੀ।


Inder Prajapati

Content Editor

Related News