ਸਿਰਫ ਵੈਕਸੀਨ ਤੇ ਮਾਸਕ ਹੀ ਡੈਲਟਾ ਪਲੱਸ ਵੇਰੀਐਂਟ ਤੋਂ ਬਚਣ ਦਾ ‘ਆਖਰੀ ਰਸਤਾ’: WHO
Sunday, Jun 27, 2021 - 01:02 PM (IST)
ਨਵੀਂ ਦਿੱਲੀ– ਦੇਸ਼ ’ਚ ਕੋਰੋਨਾ ਵਾਇਰਸ ਦਾ ਡੈਲਟਾ ਪਲੱਸ ਵੇਰੀਐਂਟ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਅਜਿਹੇ ’ਚ ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਦੇ ਪਿੱਛੇ ਡੈਲਟਾ ਪਲੱਸ ਵੇਰੀਐਂ ਹੀ ਹੋ ਸਕਦਾ ਹੈ। ਡੈਲਟਾ ਪਲੱਸ ਵੇਰੀਐਂਟ ਨੂੰ ਲੈ ਕੇ ਕਈ ਜਾਣਕਾਰ ਕਹਿ ਚੁੱਕੇ ਹਨ ਕਿ ਇਹ ਕੋਰੋਨਾ ਵਾਇਰਸ ਦਾ ਹੁਣ ਤਕ ਦਾ ਸਭ ਤੋਂ ਖਤਰਨਾਕ ਵੇਰੀਐਂਟ ਹੈ। ਡੈਲਟਾ ਪਲੱਸ ਵੇਰੀਐਂਟ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਇਸ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਮਹੱਤਵਪੂਰਨ ਕਦਮ ਚੁੱਕਣੇ ਹੋਣਗੇ। ਸੰਗਠਨ ਦਾ ਕਹਿਣਾ ਹੈ ਕਿ ਡੈਲਟਾ ਪਲੱਸ ਵੇਰੀਐਂਟ ਨੂੰ ਜੇਕਰ ਫੈਲਣ ਤੋਂ ਰੋਕਣਾ ਹੈ ਤਾਂ ਇਸ ਲਈ ਵੈਕਸੀਨ ਦੇ ਨਾਲ-ਨਾਲ ਮਾਸਕ ਅਤੇ ਦੋ ਗੱਜ ਦੀ ਦੂਰੀ ਵਰਗੇ ਕਦਮ ਵੀ ਚੁੱਕਣੇ ਹੋਣਗੇ।
ਸੰਗਠਨ ਦਾ ਕਹਿਣਾ ਹੈ ਕਿ ਵੈਕਸੀਨੇਸ਼ਨ ਦੇ ਨਾਲ-ਨਾਲ ਮਾਸਕ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਡੈਲਟਾ ਖਿਲਾਫ ਸਿਰਪ ਵੈਕਸੀਨ ਅਸਰਦਾਰ ਨਹੀਂ ਹੈ। ਸਾਨੂੰ ਛੋਟੇ ਸਮੇਂ ’ਚ ਹੀ ਤਿਆਰੀਆਂ ਕਰਨੀਆਂ ਹੋਣਗੀਆਂ, ਨਹੀਂ ਤਾਂ ਇਕ ਵਾਰ ਫਿਰ ਤਾਲਾਬੰਦੀ ਦਾ ਸਹਾਰਾ ਲੈਣਾ ਪਵੇਗਾ। ਯੂਟਿਊਬ ਦੇ ਇਕ ਸ਼ੋਅ ’ਚ ਵਿਸ਼ਵ ਸਿਹਤ ਸੰਗਠਨ ਦੇ ਰੂਸ ਦੇ ਪ੍ਰਤੀਨਿਧੀ ਮੇਲੀਟਾ ਵੁਜਨੋਵਿਕ ਨੇ ਇਹ ਜਾਣਕਾਰੀ ਦਿੱਤੀ।
ਵੁਜਨੋਵਿਕ ਨੇ ਕਿਹਾ ਕਿ ਵੈਕਸੀਨੇਸ਼ਨ ਬੇਹੱਦ ਜ਼ਰੂਰੀ ਹੈ ਕਿਉਂਕਿ ਇਸ ਨਾਲ ਵਾਇਰਸ ਦੀ ਦਰ ਘੱਟ ਹੋ ਜਾਂਦੀ ਹੈ ਅਤੇ ਬੀਮਾਰੀ ਦੇ ਗੰਭੀਰ ਹੋਣ ਦੀ ਸੰਭਾਵਨਾ ਵੀ ਘਟਦੀ ਹੈ। ਦੱਸ ਦੇਈਏ ਕਿ ਡੈਲਟਾ ਪਲੱਸ ਵੇਰੀਐਂਟ ਕਾਫੀ ਆਸਾਨੀ ਨਾਲ ਫੈਲ ਜਾਂਦਾ ਹੈ ਅਤੇ ਫੇਫੜਿਆਂ ਤਕ ਵੀ ਆਸਾਨੀ ਨਾਲ ਪਹੁੰਚ ਜਾਂਦਾ ਹੈ। ਦੱਸ ਦੇਈਏ ਕਿ ਗਲੇ ਤੋਂ ਲੈ ਕੇ ਫੇਫੜਿਆਂ ਤਕ ਜਾਣ ’ਚ ਡੈਲਟਾ ਪਲੱਸ ਵੇਰੀਐਂਟ ਨੂੰ ਜ਼ਿਆਦਾ ਸਮਾਂ ਨਹੀਂ ਲਗਦਾ।