ਪ੍ਰਿਯੰਕਾ ਨੇ ਸਰਕਾਰ ''ਤੇ ਵਿੰਨ੍ਹਿਆ ਨਿਸ਼ਾਨਾ, ਟੀਕਾਕਰਨ ਨੂੰ ਦੱਸਿਆ ''ਚੌਪਟ ਰਾਜਾ ਦੀ ਅੰਧੇਰ ਨੀਤੀ''

Thursday, Jun 03, 2021 - 02:15 PM (IST)

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੋਰੋਨਾ ਰੋਕੂ ਟੀਕਾਕਰਨ ਦੀ ਗਤੀ ਕਥਿਤ ਤੌਰ 'ਤੇ ਹੌਲੀ ਹੋਣ ਨੂੰ ਲੈ ਕੇ ਵੀਰਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਪ੍ਰਿਯੰਕਾ ਨੇ ਕਿਹਾ ਕਿ ਸਰਕਾਰ ਲਗਾਤਾਰ ਅਸਲੀਅਤ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਕਿ ਅਸਲੀ ਸਥਿਤੀ 'ਚੌਪਟ ਰਾਜਾ ਦੀ ਅੰਧੇਰ ਨੀਤੀ' ਵਰਗੀ ਹੈ। ਪ੍ਰਿਯੰਕਾ ਨੇ ਸਵਾਲ ਕੀਤਾ ਕਿ ਮੌਜੂਦਾ ਵਿੱਤ ਸਾਲ 'ਚ ਬਜਟ 'ਚ ਟੀਕਾਕਰਨ ਲਈ ਅਲਾਟ 35 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਕਿੱਥੇ ਖਰਚ ਕੀਤੀ ਗਈ। 

PunjabKesariਉਨ੍ਹਾਂ ਨੇ ਟਵੀਟ ਕੀਤਾ,''ਮਈ-ਟੀਕਾ ਉਤਪਾਦਨ ਸਮਰੱਥਾ : 8.5 ਕਰੋੜ। ਟੀਕਾ ਉਤਪਾਦਨ : 7.94 ਕਰੋੜ ਟੀਕਾ ਲੱਗਾ : 6.1 ਕਰੋੜ। ਜੂਨ-ਸਰਕਾਰੀ ਦਾਅਵਾ 12 ਕਰੋੜ ਟੀਕੇ ਆਉਣਗੇ। ਕਿੱਥੋਂ? ਕੀ ਦੋਵੇਂ ਵੈਕਸੀਨ ਕੰਪਨੀਆਂ ਦੀ ਉਤਪਾਦਕਤਾ 'ਚ 40 ਫੀਸਦੀ ਦਾ ਵਾਧਾ ਹੋ ਗਿਆ? ਵੈਕਸੀਨ ਬਜਟ ਦੇ 35 ਹਜ਼ਾਰ ਕਰੋੜ ਕਿੱਥੇ ਖਰਚ ਕੀਤੇ?'' ਪ੍ਰਿਯੰਕਾ ਨੇ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ,''ਅੰਧੇਰ ਟੀਕਾ ਨੀਤੀ, ਚੌਪਟ ਰਾਜਾ।'' ਦੱਸਣਯੋਗ ਹੈ ਕਿ ਕਾਂਗਰਸ ਪਿਛਲੇ ਕੁਝ ਮਹੀਨਿਆਂ ਤੋਂ ਟੀਕੇ ਦੀ ਉਪਲੱਬਧਤਾ ਵਧਾਉਣ ਲਈ ਕਈ ਕੰਪਨੀਆਂ ਨੂੰ ਲਾਇਸੈਂਸ ਦੇਣ ਅਤੇ ਮੁਫ਼ਤ ਟੀਕਾਕਰਨ ਦੀ ਮੰਗ ਕਰ ਰਹੀ ਹੈ।


DIsha

Content Editor

Related News