ਜਦੋਂ ਉਬੇਰ ਦੇ ਇਕ ਡਰਾਈਵਰ ਨੇ ਅੱਧੀ ਰਾਤ ਵੇਲੇ ਦੋ ਮੁਸਾਫਰ ਔਰਤਾਂ ਦੀ ਕੀਤੀ ਰਖਵਾਲੀ

10/17/2018 7:36:07 PM

ਨਵੀਂ ਦਿੱਲੀ (ਇੰਟ.)— ਐਪ ਆਧਾਰਿਤ ਕੈਬ ਸਰਵਿਸ ਦੇ ਡਰਾਈਵਰਾਂ ਵਲੋਂ ਮੁਸਾਫਿਰਾਂ ਨਾਲ ਬਦਸੂਲਕੀ ਦੀਆਂ ਖਬਰਾਂ ਅਕਸਰ ਹੀ ਮੀਡੀਆ 'ਚ ਆਉਂਦੀਆਂ ਰਹਿੰਦੀਆਂ ਹਨ ਪਰ ਅੱਜਕਲ ਉਬੇਰ ਦੇ ਇਕ ਡਰਾਈਵਰ ਦੀ ਸੋਸ਼ਲ ਮੀਡੀਆ 'ਤੇ ਸ਼ਲਾਘਾ ਹੋ ਰਹੀ ਹੈ। ਉਸ ਨੇ ਔਰਤਾਂ ਦਾ ਦਿਲ ਜਿੱਤਣ ਵਾਲਾ ਕੰਮ ਕੀਤਾ ਹੈ।

ਮਿਲੀਆਂ ਖਬਰਾਂ ਮੁਤਾਬਿਕ ਸੰਤੋਸ਼ ਨਾਮੀ ਉਕਤ ਡਰਾਈਵਰ ਅੱਧੀ ਰਾਤ ਨੂੰ ਉਨ੍ਹਾਂ ਦੇ ਘਰ ਤਕ ਛੱਡਣ ਲਈ ਗਿਆ ਜਦੋਂ ਉਹ ਉਕਤ ਔਰਤਾਂ ਦੇ ਇਲਾਕੇ 'ਚ ਪੁੱਜਾ ਤਾਂ ਉਸ ਨੇ ਵੇਖਿਆ ਕਿ ਸੁਸਾਇਟੀ ਦਾ ਗੇਟ ਬੰਦ ਹੈ। ਉਹ ਔਰਤਾਂ ਨੂੰ ਅੱਧੀ ਰਾਤ ਵੇਲੇ ਉਥੇ ਇਕੱਲਾ ਛੱਡਣਾ ਨਹੀਂ ਚਾਹੁੰਦਾ ਸੀ। ਇਸ ਲਈ ਉਹ ਉਨ੍ਹਾਂ ਨਾਲ ਉਥੇ ਖੜ੍ਹਾ ਰਿਹਾ। ਰਾਤ 1 ਵਜੇ ਦੇ ਲਗਭਗ ਜਦੋਂ ਸੁਸਾਇਟੀ ਦਾ ਗੇਟ ਖੁੱਲ੍ਹਵਾਇਆ ਗਿਆ ਤਾਂ ਉਕਤ ਡਰਾਈਵਰ ਉਨ੍ਹਾਂ ਦੋਹਾਂ ਔਰਤਾਂ ਨੂੰ ਉਨ੍ਹਾਂ ਦੇ ਘਰ ਤਕ ਛੱਡ ਕੇ ਵਾਪਸ ਗਿਆ। ਦੋਵੇਂ ਔਰਤਾਂ ਮਾਂ-ਬੇਟੀ ਸਨ। ਬੇਟੀ ਨੇ ਟਵੀਟ ਕਰਕੇ ਡਰਾਈਵਰ ਸੰਤੋਸ਼ ਦੀ ਜ਼ੋਰਦਾਰ ਸ਼ਬਦਾਂ 'ਚ ਸ਼ਲਾਘਾ ਕੀਤੀ। ਇਹ ਸ਼ਲਾਘਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਆਮ ਲੋਕ ਵੀ ਸੰਤੋਸ਼ ਦੀ ਸ਼ਲਾਘਾ ਕਰ ਰਹੇ ਹਨ। ਉਬੇਰ ਕੰਪਨੀ ਨੇ ਆਪਣੇ ਡਰਾਈਵਰ 'ਤੇ ਮਾਣ ਕਰਦਿਆਂ ਉਸ ਨੂੰ ਸਨਮਾਨਿਤ ਕੀਤਾ।


Related News