ਜਦੋਂ ''ਅੰਮਾ'' ਦੇ ਜਾਦੂ ਦੇ ਸਾਹਮਣੇ ਨਹੀਂ ਚੱਲ ਸਕੀ ਸੀ ਪੀ.ਐੱਮ. ਮੋਦੀ ਦੀ ਹਨ੍ਹੇਰੀ

12/06/2016 3:52:42 PM

ਨਵੀਂ ਦਿੱਲੀ— ਅਖਿਲ ਭਾਰਤੀ ਅੰਨਾ ਦਰਵਿੜ ਮੁਨੇਤਰ ਕੜਗਮ (ਅੰਨਾਦਰਮੁਕ) ਦੀ ਮੁਖੀ ਅਤੇ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦਾ ਮੰਗਲਵਾਰ ਨੂੰ ਦੇਰ ਰਾਤ ਇੱਥੇ ਅਪੋਲੋ ਹਸਪਤਾਲ ''ਚ ਦਿਹਾਂਤ ਹੋ ਗਿਆ। ਜੈਲਲਿਤਾ ਦੀ ਐਤਵਾਰ ਦੀ ਸ਼ਾਮ ਦਿਲ ਦਾ ਦੌਰਾ ਪੈਣ ਦੇ ਬਾਅਦ ਤੋਂ ਹਾਲਤ ਨਾਜ਼ੁਕ ਬਣੀ ਹੋਈ ਸੀ। 
ਦੱਖਣੀ ਭਾਰਤ ''ਚ ਜੈਲਲਿਤਾ ਨੂੰ ਉਨ੍ਹਾਂ ਦੇ ਸਮਰਥਕ ਭਗਵਾਨ ਦੀ ਤਰ੍ਹਾਂ ਪੂਜਦੇ ਹਨ। ਅੰਮਾ ਦੇ ਨਾਂ ਨਾਲ ਜਾਣੀ ਜਾਣ ਵਾਲੀ ਜੈਲਲਿਤਾ ਦੇ ਪ੍ਰਸ਼ੰਸਕ ਉਨ੍ਹਾਂ ''ਤੇ ਅੱਖ ਬੰਦ ਕਰ ਕੇ ਭਰੋਸਾ ਕਰਦੇ ਸਨ। ਤਾਮਿਲਾਡੂ ਦੀ ਰਾਜਨੀਤੀ ''ਚ 68 ਸਾਲ ਦੀ ਜੈਲਲਿਤਾ ਦੇ ਕਰਿਸ਼ਮਾਈ ਵਿਅਕਤੀਤੱਵ ਦਾ ਅੰਦਾਜਾ ਇਸੇ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਜਦੋਂ 2014 ਦੀਆਂ ਲੋਕ ਸਭਾ ਚੋਣਾਂ ''ਚ ਨਰਿੰਦਰ ਮੋਦੀ ਦੀ ਹਨ੍ਹੇਰੀ ਚੱਲ ਰਹੀ ਸੀ ਤਾਂ ਉਨ੍ਹਾਂ ਨੇ ਇਸ ਹਨ੍ਹੇਰੀ ਨੂੰ ਆਪਣੇ ਰਾਜ ''ਚ ਪ੍ਰਵੇਸ਼ ਕਰਨ ਨਹੀਂ ਦਿੱਤਾ। ਸੂਬੇ ''ਚ ਜੈਲਲਿਤਾ ਦੀ ਪਾਰਟੀ ਨੂੰ 39 ''ਚੋਂ 37 ਸੀਟਾਂ ''ਤੇ ਜਿੱਤ ਮਿਲੀ ਸੀ। ਉਨ੍ਹਾਂ ਦੇ ਇਸ ਅੰਦਾਜ ਨਾਲ ਨਰਿੰਦਰ ਮੋਦੀ ਵੀ ਪ੍ਰਭਾਵਿਤ ਹੋਏ।


Disha

News Editor

Related News