ਚੀਨ ਨਾਲ ਲਗਦੀ ਸਰਹੱਦ ’ਤੇ ਤਣਾਅ ਘੱਟ ਕਰਨਾ ਅਗਲਾ ਕਦਮ : ਜੈਸ਼ੰਕਰ

Sunday, Oct 27, 2024 - 09:17 PM (IST)

ਮੁੰਬਈ, (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਲੱਦਾਖ ਦੇ ਦੇਪਸਾਂਗ ਅਤੇ ਡੇਮਚੋਕ ਵਿਚ ਫੌਜੀਆਂ ਨੂੰ ਹਟਾਉਣਾ ਪਹਿਲਾ ਕਦਮ ਹੈ। ਉਮੀਦ ਕੀਤੀ ਜਾਂਦੀ ਹੈ ਕਿ ਭਾਰਤ 2020 ਦੀ ਗਸ਼ਤ ਵਾਲੀ ਸਥਿਤੀ ’ਚ ਵਾਪਸ ਆ ਜਾਵੇਗਾ।

ਵਿਦੇਸ਼ ਮੰਤਰੀ ਨੇ ਸਪੱਸ਼ਟ ਤੌਰ ’ਤੇ ਚੀਨ ਦਾ ਹਵਾਲਾ ਦਿੰਦੇ ਹੋਏ ਐਤਵਾਰ ਕਿਹਾ ਕਿ ਅਗਲਾ ਕਦਮ ਸਰਹੱਦ 'ਤੇ ਤਣਾਅ ਨੂੰ ਘਟਾਉਣਾ ਹੈ, ਜੋ ਉਦੋਂ ਤੱਕ ਨਹੀਂ ਹੋਵੇਗਾ ਜਦੋਂ ਤੱਕ ਭਾਰਤ ਨੂੰ ਇਹ ਯਕੀਨ ਨਹੀਂ ਹੋ ਜਾਂਦਾ ਕਿ ਦੂਜੇ ਪਾਸੇ ਵੀ ਅਜਿਹਾ ਹੀ ਹੋ ਰਿਹਾ ਹੈ।

ਇਸ ਹਫਤੇ ਦੇ ਸ਼ੁਰੂ ’ਚ ਭਾਰਤ ਨੇ ਐਲਾਨ ਕੀਤਾ ਸੀ ਕਿ ਉਹ ਪੂਰਬੀ ਲੱਦਾਖ ਚ ਅਸਲ ਕੰਟਰੋਲ ਰੇਖਾ ’ਤੇ ਗਸ਼ਤ ਕਰਨ ਲਈ ਚੀਨ ਨਾਲ ਇਕ ਸਮਝੌਤੇ ’ਤੇ ਪਹੁੰਚ ਗਿਆ ਹੈ। ਪੂਰਬੀ ਲੱਦਾਖ ’ਚ 4 ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੇ ਫੌਜੀ ਡੈੱਡਲਾਕ ਨੂੰ ਖਤਮ ਕਰਨ ਵੱਲ ਇਹ ਇਕ ਵੱਡੀ ਸਫਲਤਾ ਹੈ।


Rakesh

Content Editor

Related News