ਜਦੋਂ ਲੋਕ ਸਭਾ ਦੇ ਸਪੀਕਰ ਨੇ ਵਿਰੋਧੀ ਧਿਰ ਦੇ ਸਾਂਸਦਾਂ ਨੂੰ ਕਿਹਾ, ''ਮੇਰੇ ਸਟਾਫ ਨੂੰ ਹੱਥ ਨੀ ਲਾਉਣਾ

Friday, Jul 19, 2019 - 10:32 PM (IST)

ਜਦੋਂ ਲੋਕ ਸਭਾ ਦੇ ਸਪੀਕਰ ਨੇ ਵਿਰੋਧੀ ਧਿਰ ਦੇ ਸਾਂਸਦਾਂ ਨੂੰ ਕਿਹਾ, ''ਮੇਰੇ ਸਟਾਫ ਨੂੰ ਹੱਥ ਨੀ ਲਾਉਣਾ

ਨਵੀਂ ਦਿੱਲੀ- ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸ਼ੁੱਕਰਵਾਰ ਨੂੰ ਸਦਨ 'ਚ ਹੰਗਾਮਾ ਕਰ ਰਹੇ ਵਿਰੋਧੀ ਧੀਰ ਦੇ ਸੰਸਦੀ ਮੈਂਬਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਤੁਸੀਂ ਸੰਸਦ ਦੇ ਕਿਸੇ ਵੀ ਸਟਾਫ ਨੂੰ ਹੱਥ ਨਾ ਲਗਾਉ। ਉਨ੍ਹਾਂ ਦੀ ਇਹ ਟਿੱਪਣੀ ਉਸ ਸਮੇਂ ਆਈ, ਜਦੋਂ ਕਾਂਗਰਸ, ਟੀ.ਐੱਮ.ਸੀ. ਅਤੇ ਡੀ.ਐੱਸ.ਕੇ. ਸੰਸਦ ਪ੍ਰਸ਼ਨਕਾਲ ਦੌਰਾਨ ਹੰਗਾਮਾ ਕਰਦੇ ਹੋਏ ਵੇਲ 'ਚ ਆ ਗਏ। ਹੰਗਾਮਾ ਕਰਨ ਵਾਲੇ ਸੰਸਦ ਕਰਨਾਟਕ ਦੀ ਸਥਿਤੀ 'ਤੇ ਚਰਚਾ ਕਰਨਾ ਚਾਹੁੰਦੇ ਸਨ। ਪਰ ਸਪੀਕਰ ਨੇ ਇਸ ਤੋਂ ਇੰਨਕਾਰ ਕਰ ਦਿੱਤਾ। ਇਸ ਨਾਲ ਵਿਰੋਧੀ ਧੀਰ ਦੇ ਸੰਸਦ ਨਿਰਾਸ਼ ਹੋ ਗਏ।
ਸਪੀਕਰ ਨੇ ਨਿਰਾਸ਼ ਸੰਸਦੀ ਮੈਂਬਰਾਂ ਨੂੰ ਵਾਪਸ ਆਪਣੀ ਸੀਟ 'ਤੇ ਬੈਠਣ ਅਤੇ ਪ੍ਰਸ਼ਨਕਾਲ ਜਾਰੀ ਰੱਖਣ ਦਾ ਅਨੁਰੋਧ ਕੀਤਾ ਪਰ ਵਿਰੋਧੀ ਧੀਰ ਦੇ ਸੰਸਦ, ਸਾਨੂੰ ਨਿਆਂ ਚਾਹੀਦਾ ਅਤੇ ਤਾਨਾਸ਼ਾਹੀ ਨਹੀਂ ਚੱਲੇਗੀ' ਜਿਹੈ ਨਾਅਰੇ ਲਗਾਉਣ ਲੱਗੇ। ਇਸ 'ਤੇ ਸਪੀਕਰ ਨੇ ਕਿਹਾ ਕਿ ਤੁਸੀਂ ਸਾਰਿਆਂ ਨੇ ਫੈਸਲਾ ਲਿਆ ਸੀ ਕਿ ਸੂਬੇ ਨਾਲ ਸੰਬੰਧਿਤ ਮਾਮਲਿਆਂ ਦੀ ਚਰਚਾ ਸਦਨ 'ਚ ਨਹੀਂ ਕੀਤੀ ਜਾ ਸਕਦੀ। ਇਹ ਇਕ ਸੂਬਾ ਵਿਸ਼ੇਸ਼ ਦਾ ਮਾਮਲਾ ਹੈ ਅਤੇ ਸੰਵੈਧਾਨਿਕ ਅਹੁਦੇ ਨਾਲ ਸੰਬੰਧਿਤ ਹੈ।
ਕੁਝ ਸਮੇਂ ਬਾਅਦ ਸਪੀਕਰ ਨੇ ਫਿਰ ਤੋਂ ਪ੍ਰਸ਼ਨਕਾਲ ਜਾਰੀ ਰੱਖਣ ਦਾ ਅਨੁਰੋਧ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਨੂੰ ਇਸ ਮਾਮਲੇ ਨੂੰ ਦੋ ਵਾਰ ਚੁੱਕਣ ਦੀ ਅਨੁਮਤੀ ਦਿੱਤੀ ਹੈ। ਇਸ ਦੇ ਬਾਵਜੂਦ ਮੈਂ ਤੁਹਾਨੂੰ ਸਦਨ 'ਚ ਪੇਪਰ ਰੱਖੇ ਜਾਣ ਦੇ ਬਾਅਦ ਇਸ 'ਤੇ ਜੀਰੋ ਕਾਲ ਦੌਰਾਨ ਬੋਲਣ ਦਾ ਮੌਕਾ ਦੇਵਾਂਗਾ।
ਬਿਰਲਾ ਨੇ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਵਲ ਇਸ਼ਾਰਾ ਕੀਤਾ, ਜਿਨ੍ਹਾਂ ਨੇ ਪਿਛਲੇ ਹਫਤੇ ਇਸ ਮਾਮਲੇ ਨੂੰ ਚੁੱਕਿਆ ਸੀ। ਸਪੀਕਰ ਦੇ ਆਸ਼ਵਾਸਨਸਨ ਤੋਂ ਬਾਅਦ ਵਿਧੋਰੀ ਧੀਰ ਦੇ ਸੰਸਦ ਆਪਣੀ ਸੀਟ 'ਤੇ ਚਲੇ ਗਏ ਅਤੇ ਪ੍ਰਸ਼ਨਕਾਲ ਦੀ ਕਾਰਜਕਾਰੀ ਅੱਗੇ ਵਧੀ।
ਦੱਸਣਯੋਗ ਹੈ ਕਿ ਕਰਨਾਟਕ ਮੁਸ਼ਕਲਾਂ ਨੂੰ ਲੈ ਕੇ ਕਾਂਗਰਸ, ਡੀ.ਐੱਮ.ਕੇ. ਅਤੇ ਟੀ.ਐੱਮ.ਸੀ. ਸਮੇਤ ਵਿਰੋਧੀ ਧੀਰ ਨੂੰ ਲੋਕ ਸਭਾ ਤੋਂ ਬਾਇਕਾਟ ਕੀਤਾ। ਵਿਰੋਧੀ ਧੀਰ ਨੇ ਬੀ.ਜੇ.ਪੀ. 'ਤੇ ਰਾਜ ਸਰਕਾਰ ਨੂੰ ਅਸਥਿਰ ਕਰਨ ਦਾ ਦੋਸ਼ ਲਗਾਇਆ। ਲੋਕ ਸਭਾ ਪ੍ਰਧਾਨ ਓਮ ਬਿਰਲਾ ਦੇ ਜੀਰੋ ਕਾਲ ਦੌਰਾਨ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੂੰ ਇਸ ਮੁੱਦੇ 'ਤੇ ਬਹੁਤ ਘੱਟ ਸਮੇਂ ਲਈ ਬੋਲਣ ਦੀ ਇਜਾਜ਼ਤ ਦਿੱਤੀ। ਇਸ 'ਤੇ ਸੰਸਦ ਇਕ ਪਾਸੇ ਅਤੇ ਬਾਇਕਾਰਟ ਕਰ ਗਏ।


author

satpal klair

Content Editor

Related News