...ਜਦੋਂ ਮੋਦੀ ਦੇ ਮੰਤਰੀ ਸਰਾਪ ਨੂੰ ਤੋੜਨ ''ਚ ਨਾਕਾਮ ਰਹੇ
Thursday, Jan 25, 2018 - 10:00 AM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰ-ਵਾਰ ਜਨਤਕ ਤੌਰ 'ਤੇ ਇਹ ਦਾਅਵਾ ਕਰਦੇ ਹਨ ਕਿ ਉਹ ਕਿਸੇ ਤਰ੍ਹਾਂ ਦੇ ਸਰਾਪਾਂ 'ਚ ਭਰੋਸਾ ਨਹੀਂ ਰੱਖਦੇ ਅਤੇ ਪਹਿਲਾ ਮੌਕਾ ਮਿਲਦਿਆਂ ਹੀ ਉਸ ਨੂੰ ਤੋੜ ਦਿੰਦੇ ਹਨ। ਯੋਗੀ ਆਦਿਤਿਆਨਾਥ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਮੇਤ ਕਈ ਮੁੱਖ ਮੰਤਰੀਆਂ ਨੇ ਕਈ ਤਰ੍ਹਾਂ ਦੇ ਸਰਾਪਾਂ ਨੂੰ ਤੋੜਿਆ ਹੈ ਪਰ ਮੋਦੀ ਦੇ ਆਪਣੇ ਕੁਝ ਮੰਤਰੀ ਵਾਸਤੂ ਅਤੇ ਵਿਸ਼ਵਾਸ ਪਿੱਛੇ ਪਾਗਲ ਹੋਏ ਪਏ ਹਨ। ਅਜਿਹੀਆਂ ਗੱਲਾਂ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ। ਆਯੁਰਵੈਦ, ਯੋਗ, ਯੂਨਾਨੀ, ਸਿੱਧ ਅਤੇ ਹੋਮੀਓਪੈਥੀ ਮੰਤਰਾਲਾ ਦੇ ਅਧਿਕਾਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਰੈੱਡ ਕਰਾਸ ਰੋਡ 'ਤੇ ਸਥਿਤ ਆਯੂਸ਼ ਭਵਨ ਦਾ ਮੁੱਖ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਅਤੇ ਬਾਬੂਆਂ ਨੂੰ ਇਮਾਰਤ 'ਚ ਦਾਖਲ ਹੋਣ ਲਈ ਪਿਛਲੇ ਰਸਤਿਓਂ ਜਾਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਸਪੱਸ਼ਟ ਹੈ ਕਿ ਆਯੂਸ਼ ਦੇ ਮੰਤਰੀ ਨੇ ਇਹ ਨੋਟ ਕੀਤਾ ਕਿ ਇਮਾਰਤ ਦਾ ਮੁੱਖ ਦਰਵਾਜ਼ਾ ਵਾਸਤੂ ਮੁਤਾਬਕ ਨਹੀਂ ਹੈ। ਇਸ ਦਾ ਕੋਈ ਹੱਲ ਨਹੀਂ।