ਉਡਾਣ ਭਰਦਿਆਂ ਹੀ ਜਹਾਜ਼ ''ਚ ਬੈਠੀ ਔਰਤ ਦੀ ਹੋ ਗਈ ਮੌਤ ! ਮਿੰਟਾਂ ''ਚ ਪੈ ਗਈਆਂ ਭਾਜੜਾਂ
Monday, Apr 07, 2025 - 03:35 PM (IST)

ਨੈਸ਼ਨਲ ਡੈਸਕ- ਮੁੰਬਈ ਤੋਂ ਵਾਰਾਣਸੀ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ 'ਚ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਫਲਾਈਟ 'ਚ ਸਵਾਰ ਇੱਕ 89 ਸਾਲਾ ਔਰਤ ਦੀ ਅਚਾਨਕ ਸਿਹਤ ਵਿਗੜਨ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਜਹਾਜ਼ ਦੀ ਐਤਵਾਰ ਰਾਤ ਨੂੰ ਛਤਰਪਤੀ ਸੰਭਾਜੀਨਗਰ ਦੇ ਚਿਕਲਥਾਨਾ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।
ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦੀ ਰਹਿਣ ਵਾਲੀ ਸੁਸ਼ੀਲਾ ਦੇਵੀ ਮੁੰਬਈ ਤੋਂ ਜਹਾਜ਼ ਵਿੱਚ ਚੜ੍ਹੀ ਸੀ ਅਤੇ ਉਡਾਣ ਦੌਰਾਨ ਉਸ ਨੂੰ ਬੇਚੈਨੀ ਮਹਿਸੂਸ ਹੋਣ ਲੱਗੀ। ਉਸ ਦੀ ਹਾਲਤ ਦੇਖਦੇ ਹੋਏ ਮੈਡੀਕਲ ਐਮਰਜੈਂਸੀ ਦੇ ਕਾਰਨ ਜਹਾਜ਼ ਨੇ ਰਾਤ 10 ਵਜੇ ਦੇ ਕਰੀਬ ਚਿਕਲਥਾਨਾ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ।
ਇਹ ਵੀ ਪੜ੍ਹੋ- ਪੁੱਤ ਦੀ 'ਕਰਤੂਤ' ਦੀ ਮਾਂ ਨੂੰ ਮਿਲੀ ਸਜ਼ਾ ! ਪਿੰਡ ਵਾਲਿਆਂ ਨੇ ਖੰਭੇ ਨਾਲ ਬੰਨ੍ਹ ਕੇ...
ਹਵਾਈ ਅੱਡੇ 'ਤੇ ਮੌਜੂਦ ਮੈਡੀਕਲ ਟੀਮ ਨੇ ਔਰਤ ਦੀ ਜਾਂਚ ਕੀਤੀ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਐੱਮ.ਆਈ.ਡੀ.ਸੀ. ਸਿਡਕੋ ਪੁਲਸ ਸਟੇਸ਼ਨ ਨੇ ਜ਼ਰੂਰੀ ਕਾਰਵਾਈ ਪੂਰੀ ਕੀਤੀ ਜਿਸ ਤੋਂ ਬਾਅਦ ਜਹਾਜ਼ ਵਾਰਾਣਸੀ ਲਈ ਰਵਾਨਾ ਹੋ ਗਿਆ। ਏਅਰਲਾਈਨ ਦੇ ਅਨੁਸਾਰ ਔਰਤ ਦੀ ਲਾਸ਼ ਨੂੰ ਛਤਰਪਤੀ ਸੰਭਾਜੀਨਗਰ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਛੋਟੇ ਦੀਆਂ ਅੱਖਾਂ ਮੂਹਰੇ ਹੋਇਆ ਵੱਡੇ ਭਰਾ ਦਾ ਕਤਲ, ਮੂੰਹ ਬੰਦ ਕਰਨ ਲਈ ਕਾਤਲਾਂ ਨੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e