ਕਦੋਂ ਤੇ ਕਿਵੇਂ ਹੋਇਆ ਸੀ ਪੁਲਵਾਮਾ ਅੱਤਵਾਦੀ ਹਮਲਾ? ਜਾਣੋ ਕਿੱਥੇ ਰਚੀ ਗਈ ਸੀ ਪੂਰੇ ਹਮਲੇ ਦੀ ਸਾਜ਼ਿਸ਼

Wednesday, Feb 14, 2024 - 03:08 PM (IST)

ਕਦੋਂ ਤੇ ਕਿਵੇਂ ਹੋਇਆ ਸੀ ਪੁਲਵਾਮਾ ਅੱਤਵਾਦੀ ਹਮਲਾ? ਜਾਣੋ ਕਿੱਥੇ ਰਚੀ ਗਈ ਸੀ ਪੂਰੇ ਹਮਲੇ ਦੀ ਸਾਜ਼ਿਸ਼

ਨੈਸ਼ਨਲ ਡੈਸਕ- ਪੁਲਵਾਮਾ 'ਚ ਹੋਏ ਅੱਤਵਦੀ ਹਮਲੇ ਨੂੰ ਅੱਜ 5 ਸਾਲ ਪੂਰੇ ਹੋ ਗਏ ਹਨ। 14 ਫਰਵਰੀ 2019 ਨੂੰ ਦੁਪਹਿਰ ਦੇ ਕਰੀਬ 3 ਵਜੇ ਜੈਸ਼-ਏ-ਮੁਹੰਮਦ ਦੇ ਇਕ ਅੱਤਵਾਦੀ ਨੇ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇ 'ਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ ਕਾਫਿਲੇ 'ਚ ਵਿਸਫੋਟਕ ਲੈ ਕੇ ਜਾ ਰਹੇ ਇਕ ਵਾਹਨ ਨੂੰ ਟੱਕਰ ਮਾਰ ਦਿੱਤੀ ਸੀ। ਪੁਲਵਾਮਾ 'ਚ ਪਾਕਿਸਤਾਨ ਸਮਰਥਿਤ ਜੈਸ਼-ਏ-ਮੁਹੰਮਦ ਦੇ ਆਤਮਘਾਤੀ ਹਮਲਾਵਰ ਦੁਆਰਾ ਸੀ.ਆਰ.ਪੀ.ਐੱਫ. ਦੇ ਕਾਫਿਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ 'ਚ ਸੀ.ਆਰ.ਪੀ.ਐੱਫ. ਦੇ ਕਰੀਬ 40 ਜਵਾਨ ਸ਼ਹੀਦ ਹੋ ਗਏ ਸਨ। 

ਕੀ ਹੋਇਆ ਸੀ ਉਸ ਦਿਨ?

14 ਫਰਵਰੀ ਸਵੇਰੇ ਜੰਮੂ ਤੋਂ 78 ਬੱਸਾਂ ਰਾਹੀਂ ਸੀ.ਆਰ.ਪੀ.ਐੱਫ. ਦਾ ਕਾਫਿਲਾ ਸ਼੍ਰੀਨਗਰ ਲਈ ਰਵਾਲਾ ਹੋਇਆ। ਇਸ ਕਾਫਿਲੇ 'ਚ 2500 ਤੋਂ ਜ਼ਿਆਦਾ ਜਵਾਨ ਸ਼ਾਮਲ ਸਨ। ਅੱਤਵਾਦੀਆਂ ਕੋਲ ਫੋਜ ਦੇ ਇਸ ਕਾਫਿਲੇ ਦੀ ਪੁਖਤਾ ਜਾਣਕਾਰੀ ਸੀ। ਮਹੀਨਿਆਂ ਪਹਿਲਾਂ ਤੋਂ ਹੀ ਹਮਲੇ ਦੀ ਸਾਜ਼ਿਸ਼ ਸ਼ੁਰੂ ਕਰ ਦਿੱਤੀ ਗਈ ਅਤੇ ਜਦੋਂ 3 ਵਜੇ ਕਾਫਿਲਾ ਪੁਲਵਾਮਾ 'ਚੋਂ ਗੁਜ਼ਰਿਆ ਤਾਂ ਅੱਤਵਾਦੀ ਆਦਿਲ ਅਹਿਮਦ ਡਾਰ ਕਾਫਿਲੇ 'ਚ ਕਾਰ ਲੈ ਕੇ ਦਾਖਲ ਹੋ ਗਿਆ। ਇਸ ਕਾਰ 'ਚ 100 ਕਿਲੋ ਤੋਂ ਜ਼ਿਆਦਾ ਵਿਸਫੋਟਕ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਾਫਿਲੇ ਦੀਆਂ ਜ਼ਿਆਦਾਤਰ ਬੱਸਾਂ ਦੇ ਸ਼ੀਟੇ ਟੁੱਟ ਗਏ ਸਨ। ਕਈ ਜਵਾਨ ਜ਼ਖ਼ਮੀ ਹੋਏ ਸਨ। ਸੀ.ਆਰ.ਪੀ.ਐੱਫ. ਦੇ 76ਵੇਂ ਬਟਾਲੀਅਨ ਦੇ 40 ਵੀਰ ਸਪੂਤ ਸ਼ਹੀਦ ਹੋ ਗਏ ਸਨ। ਕਈ ਕਿਲੋਮੀਟਰ ਤਕ ਹਵਾ 'ਚ ਬਾਰੂਦ ਦੀ ਬਦਬੂ ਘੁਲ ਗਈ ਸੀ। ਮੰਜ਼ਰ ਇੰਨਾ ਖੌਫਨਾਕ ਸੀ, ਜਿਸਨੂੰ ਦੇਖਣ ਵਾਲਿਆਂ ਦੇ ਰੌਂਗਟੇ ਖੜ੍ਹੇ ਹੋ ਗਏ ਸਨ। 

PunjabKesari

ਪਾਕਿਸਤਾਨ 'ਚ ਰਚੀ ਗਈ ਸੀ ਸਾਜ਼ਿਸ਼

ਪੁਲਵਾਮਾ ਹਮਲੇ ਦੀ ਸਾਜ਼ਿਸ਼ ਪਾਕਿਸਤਾਨ 'ਚ ਰਚੀ ਗਈ ਸੀ। ਐੱਨ.ਆਈ.ਏ. ਨੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਅਤੇ ਇਸ ਵਿਚ ਦੱਸਿਆ ਗਿਆ ਕਿ ਕਿਵੇਂ ਆਈ.ਐੱਸ.ਆਈ. ਅਤੇ ਪਾਕਿਸਤਾਨ ਸਰਕਾਰ ਦੀਆਂ ਏਜੰਸੀਆਂ ਨੇ ਮਿਲ ਕੇ ਹਮਲਾ ਦਾ ਪੂਰਾ ਪਲਾਨ ਬਣਾਇਆ ਸੀ। ਇਸਦਾ ਮੁੱਖ ਦੋਸ਼ੀ ਮਸੂਦ ਅਜ਼ਹਰ ਅਤੇ ਉਸਦੇ ਭਰਾਵਾਂ, ਅਬਦੁੱਲ ਰਾਊਫ ਅਸਗਰ, ਮੌਲਾਨਾ ਅੰਮਾਰ ਅਲਵੀ ਨੂੰ ਮੰਨਿਆ ਗਿਆ। ਇਸਤੋਂ ਇਲਾਵਾ ਮੁਹੰਮਦ ਇਸਮਾਈ, ਮੁਹੰਮਦ ਅੱਬਾਸ, ਬਿਲਾਲ ਅਹਿਮਦ, ਸ਼ਾਕਰ ਬਸ਼ੀਰ ਦੇ ਨਾਂ ਵੀ ਸ਼ਾਮਲ ਹਨ। 

ਚਾਰਜਸ਼ੀਟ 'ਚ ਦੱਸਿਆ ਗਿਆ ਕਿ ਕਿਵੇਂ ਪਾਕਿਸਤਾਨ ਤੋਂ ਕਸ਼ਮੀਰ ਘਾਟੀ 'ਚ ਵਿਸਫੋਟਕ ਭੇਜਿਆ ਗਿਆ ਅਤੇ ਉਥੇ ਹੀ ਅਮੋਨੀਅਮ ਨਾਈਟ੍ਰੇਟ ਅਤੇ ਨਾਈਟ੍ਰੋ ਗਲੀਸਰੀਨ ਦੇ ਨਾਲ ਉਸਨੂੰ ਹੋਰ ਖਤਰਨਾਕ ਬਣਾਇਆ ਗਿਆ। ਹਮਲੇ 'ਚ ਕਸ਼ਮੀਰ ਘਾਟੀ ਦੇ ਆਦਿਲ ਅਹਿਮਦ ਡਾਰ ਤੋਂ ਇਲਾਵਾ ਸਜ਼ਾਦ ਭੱਟ, ਮੁਦਸਿਰ ਅਹਿਮਦ ਖਾਨ ਦਾ ਵੀ ਨਾਂ ਸਾਹਮਣੇ ਆਇਆ ਸੀ ਜਿਸਨੂੰ ਬਾਅਦ 'ਚ ਫੋਜ ਨੇ ਚੁਣ-ਚੁਣ ਕੇ ਮਾਰਿਆ। ਇਹ ਚਾਰਜਸ਼ੀਟ 13 ਹਜ਼ਾਰ ਤੋਂ ਜ਼ਿਆਦਾ ਪੰਨਿਆਂ ਦੀ ਸੀ। ਇਸ ਵਿਚ ਕੁਲ 19 ਅੱਤਵਾਦੀਆਂ ਦੇ ਨਾਂ ਸਨ, ਜਿਨ੍ਹਾਂ 'ਚੋਂ 6 ਨੂੰ ਫੋਜ ਵੱਖ-ਵੱਖ ਆਪਰੇਸ਼ਨਾਂ 'ਚ ਮਾਰ ਚੁੱਕੀ ਹੈ। 

PunjabKesari

ਟੁਕੜਿਆਂ 'ਚ ਮੰਗਵਾਇਆ ਗਿਆ RDX

ਜਾਂਚ 'ਚ ਸਾਹਮਣੇ ਆਇਆ ਕਿ ਹਮਲੇ 'ਚ ਅਮੋਨੀਅਮ ਨਾਈਟ੍ਰੇਟ, ਨਾਈਟ੍ਰੋਗਲੀਸਰੀਨ ਅਤੇ ਆਰ.ਡੀ.ਐਕਸ ਦਾ ਇਸਤੇਮਾਲ ਹੋਇਆ ਸੀ, ਇਹ ਆਰ.ਡੀ.ਐਕਸ ਬੇਹੱਦ ਛੋਟੀ-ਛੋਟੀ ਮਾਤਰਾ 'ਚ ਪਲਾਨਿੰਗ ਤਹਿਤ ਇਕੱਠਾ ਕੀਤਾ ਗਿਆ ਸੀ। ਇਸ ਵਿਚ ਇਸਤੇਮਾਲ ਕੀਤੀਆਂ ਗਈਆਂ ਜਿਲੇਟਿਨ ਦੀਆਂ ਛੜਾਂ ਪਹਾੜਾਂ ਅਤੇ ਚਟਾਨਾਂ ਨੂੰ ਤੋੜਨ ਲਈ ਇਕੱਠੀਆਂ ਕੀਤੀਆਂ ਗਈਆਂ ਸਨ, ਉਥੋਂ ਇਨ੍ਹਾਂ ਨੂੰ ਚੋਰੀ ਕੀਤਾ ਗਿਆ ਸੀ। ਅਮੋਨੀਅਮ ਪਾਊਡਰ ਸਥਾਨਕ ਬਾਜ਼ਾਰ ਤੋਂ ਖਰੀਦਿਆ ਗਿਆ ਸੀ। ਐੱਚ.ਡੀ. ਦੀ ਇਕ ਰਿਪੋਰਟ ਮੁਤਾਬਕ, ਹਮਲੇ ਲਈ 500 ਤੋਂ ਜ਼ਿਆਦਾ ਜਿਲੇਟਿਨ ਦੀਆਂ ਛੜਾਂ ਪੱਥਰ ਦੀਆਂ ਖਦਾਨਾਂ 'ਚੋਂ ਚੋਰੀ ਕੀਤੀਆਂ ਗਈਆਂ ਸਨ। 

PunjabKesari

ਭਾਰਤੀ ਹਵਾਈ ਫੋਜ ਦੇ ਜਵਾਬੀ ਹਮਲੇ 'ਚ ਮਾਰੇ ਗਏ ਸਨ 300 ਤੋਂ ਜ਼ਿਆਦਾ ਅੱਤਵਾਦੀ

12 ਦਿਨਾਂ ਬਾਅਦ 26 ਫਰਵਰੀ ਨੂੰ ਰਾਤ ਦੇ 3 ਵਜੇ ਭਾਰਤ ਨੇ ਦੇਸ਼ ਵਾਸੀਆਂ ਨੂੰ ਕੀਤਾ ਵਾਅਦਾ ਪੂਰਾ ਕੀਤਾ ਅਤੇ 12 ਮਿਰਾਜ 200 ਫਾਈਟਰ ਜੈੱਟਸ ਐੱਲ.ਓ.ਸੀ. ਨੂੰ ਪਾਰ ਕਰਕੇ ਪਾਕਿਸਤਾਨ 'ਚ ਦਾਖਲ ਹੋਏ। ਭਾਰਤੀ ਹਵਾਈ ਫੋਜ ਦੇ ਜਵਾਨ ਫਾਈਟਰ ਮਿਰਾਜ ਲੈਕੇ ਬਾਲਾਕੋਟ ਤਕ ਗਏ ਅਤੇ ਖੁਫੀਆ ਇਨਪੁਟ ਦੇ ਆਧਾਰ 'ਤੇ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਇਸ ਹਮਲੇ 'ਚ ਕਰੀਬ 300 ਅੱਤਵਾਦੀ ਮਾਰੇ ਗਏ ਸਨ। 


author

Rakesh

Content Editor

Related News