ਹੁਣ ਇਨ੍ਹਾਂ ਫੋਨਾਂ ''ਤੇ ਕੰਮ ਨਹੀਂ ਕਰੇਗਾ Whatsapp, ਤੁਰੰਤ ਕਰੋ ਚੈੱਕ

Monday, Dec 02, 2024 - 09:27 PM (IST)

ਨੈਸ਼ਨਲ ਡੈਸਕ : Whatsapp ਇਕ ਮੈਸੇਜਿੰਗ ਐਪ ਹੈ, ਜਿਸ ਦੀ ਪਾਪੁਲੈਰਿਟੀ ਕਿਸੇ ਤੋਂ ਵੀ ਲੁਕੀ ਹੋਈ ਨਹੀਂ ਹੈ। ਹੁਣ ਇਸ ਪਾਪੁਲਰ ਐਪ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। Whatsapp ਨੇ ਕੁਝ ਪੁਰਾਣੇ ਫੋਨਾਂ ਉੱਤੇ ਆਪਣੀ ਸੇਵਾ ਬੰਦ ਕਰਨ ਦਾ ਐਲਾਨ ਕੀਤਾ ਹੈ।

ਪੁਰਾਣੇ ਵਰਜਨ ਤੋਂ ਹਟੇਗਾ ਸਪੋਰਟ
Whatsapp 5 ਮਈ 2025 ਤੋਂ ਪੁਰਾਣੇ ਆਈਓਐੱਸ ਵਰਜਨ ਉੱਤੇ ਆਪਣਾ ਸਪੋਰਟ ਹਟਾਉਣ ਜਾ ਰਿਹਾ ਹੈ। ਇਸ ਦੇ ਕਾਰਨ ਕਈ ਮੋਬਾਈਲ ਫੋਨ ਉੱਤੇ ਇਸ ਦਾ ਅਸਰ ਪਵੇਗਾ।

ਇਥੋਂ ਮਿਲਦੀ ਹੈ ਜਾਣਕਾਰੀ
Whatsapp ਦੇ ਅਪਕਮਿੰਗ ਫੀਚਰ ਨੂੰ ਟ੍ਰੈਕ ਕਰਨ ਵਾਲੀ ਵੈੱਬਸਾਈਟ Webetainfo ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਆਈਓਐੱਸ 15.1 ਤੇ ਉਸ ਤੋਂ ਪੁਰਾਣੇ ਵਰਜਨ ਤੋਂ ਸਪੋਰਟ ਰਿਮੂਵ ਹੋ ਜਾਵੇਗਾ।

ਇਹ ਹੈ ਮੋਬਾਇਲ ਫੋਨਾਂ ਦੀ ਲਿਸਟ
Whatsapp ਦੇ ਇਸ ਐਲਾਨ ਤੋਂ ਬਾਅਦ ਪੁਰਾਣੇ ਮੋਬਾਈਲ ਫੋਨ ਜਿਵੇਂ ਕਿ ਆਈਫੋਨ 5ਐੱਸ, ਆਈਫੋਨ 6 ਤੇ ਆਈਫੋਨ 6 ਪਲੱਸ ਉੱਤੇ ਕੰਮ ਨਹੀਂ ਕਰੇਗਾ। ਇਨ੍ਹਾਂ ਦਾ ਲਾਸਟ ਅਪਡੇਟ ਆਈਓਐੱਸ 12.5.7 ਹੈ। Whatsapp ਵੱਲੋਂ ਆਉਣ ਵਾਲੇ ਸਮੇਂ ਵਿਚ ਜਿਨ੍ਹਾਂ ਫੋਨਾਂ ਤੋਂ ਸਪੋਰਟ ਰਿਮੂਵ ਕੀਤਾ ਜਾਵੇਗਾ। ਉਨ੍ਹਾਂ ਮੋਬਾਇਲਾਂ ਨੂੰ ਤਕਰੀਬਨ 10 ਸਾਲ ਪਹਿਲਾਂ ਲਾਂਚ ਕੀਤਾ ਗਿਆ ਸੀ।

ਹੋਰਾਂ ਫੋਨਾਂ ਉੱਤੇ ਨਹੀਂ ਪਵੇਗਾ ਅਸਰ
ਪੁਰਾਣੇ ਮੋਬਾਈਲ ਫੋਨਾਂ ਨੂੰ ਛੱਡ ਕੇ ਬਾਕੀ ਆਈਫੋਨਾਂ ਉੱਤੇ Whatsapp ਪਹਿਲਾਂ ਵਾਂਗ ਚੱਲਦਾ ਰਹੇਗਾ। ਜਿਨ੍ਹਾਂ ਪੁਰਾਣੇ ਆਈਫੋਨਾਂ ਉੱਤੇ ਸਪੋਰਟ ਹਟਾਉਣ ਦਾ ਐਲਾਨ ਕੀਤਾ ਗਿਆ ਹੈ ਉਨ੍ਹਾਂ ਨੂੰ ਕੰਪਨੀ ਨੇ ਅਲਰਟ ਜਾਰੀ ਕਰ ਦਿੱਤਾ ਹੈ।

ਦਿੱਤਾ ਪੰਜ ਮਹੀਨਿਆਂ ਦਾ ਸਮਾਂ
Whatsapp ਵੱਲੋਂ ਇਸ ਦੇ ਲਈ ਪੰਜ ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ। ਅਜਿਹੇ ਵਿਚ ਯੂਜ਼ਰਸ ਆਪਣੇ ਬੈਕਅਪ ਆਦਿ ਨੂੰ ਕ੍ਰਿਏਟ ਕਰ ਸਕਦੇ ਹਨ।

ਕਿਵੇਂ ਬਚਾਈਏ ਹੈਂਡਸੈੱਟ
ਆਈਫੋਨ ਯੂਜ਼ਰਸ ਇਸ ਪਰੇਸ਼ਾਨੀ ਤੋਂ ਬਚਾਅ ਲਈ ਆਪਣੇ ਹੈਂਡਸੈੱਟ ਨੂੰ ਲੇਟੈਸਟ ਆਈਓਐੱਸ ਦੇ ਨਾਲ ਅਪਡੇਟ ਕਰ ਸਕਦੇ ਹਨ। ਕਈ ਮੋਬਾਈਲਾਂ ਦੇ ਲਈ ਅਪਡੇਟ ਨੂੰ ਬੰਦ ਕੀਤਾ ਜਾ ਚੁੱਕਿਆ ਹੈ।

ਇਸ ਵਰਜਨ ਉੱਤੇ ਮਿਲੇਗਾ ਸਪੋਰਟ
ਮੌਜੂਦਾ ਸਮੇਂ ਵਿਚ Whatsapp ਆਈਓਐੱਸ 12 ਤੇ ਉਸ ਤੋਂ ਬਾਅਦ ਦੇ ਆਪ੍ਰੇਟਿੰਗ ਸਿਸਟਮ ਨੂੰ ਸਪੋਰਟ ਕਰਦਾ ਹੈ।


Baljit Singh

Content Editor

Related News