ਘੁੰਮਣ ਜਾਣ ਤੋਂ ਪਹਿਲਾਂ WhatsApp 'ਤੇ ਆਨ ਕਰ ਲਓ ਇਹ ਸੈਟਿੰਗ, ਮਿਲੇਗੀ ਸੇਫਟੀ

01/05/2023 3:31:40 PM

ਗੈਜੇਟ ਡੈਸਕ- ਸੇਫਟੀ ਅੱਜ ਦੇ ਸਮੇਂ 'ਚ ਬਹੁਤ ਜ਼ਰੂਰੀ ਹੈ। ਤਕਨਾਲੋਜੀ ਵਧਣ ਦੇ ਨਾਲ ਮੋਬਾਇਲ 'ਚ ਕਈ ਅਜਿਹੇ ਫੀਚਰਜ਼ ਵੀ ਦਿੱਤੇ ਜਾਂਦੇ ਹਨ ਜਿਨ੍ਹਾਂ ਦੀ ਮਦਦ ਐਮਰਜੈਂਸੀ ਦੇ ਸਮੇਂ ਲਈ ਜਾ ਸਕਦੀ ਹੈ। ਹਾਲਾਂਕਿ, ਸਫਟੀ ਵਾਲੇ ਜ਼ਿਆਦਾਤਰ ਐਪਸ ਪ੍ਰਸਿੱਧ ਨਹੀਂ ਹਨ ਪਰ ਤੁਸੀਂ ਵਟਸਐਪ ਦੀ ਮਦਦ ਨਾਲ ਵੀ ਆਪਣੀ ਸੇਫਟੀ ਦਾ ਧਿਆਨ ਰੱਖ ਸਕਦੇ ਹੋ। ਯਾਨੀ ਤੁਹਾਨੂੰ ਅਲੱਗ ਤੋਂ ਕਿਸੇ ਥਰਡ ਪਾਰਟੀ ਐਪ ਨੂੰ ਡਾਊਨਲੋਡ ਕਰਨ ਦੀ ਲੋੜ ਨਹੀਂ ਹੋਵੇਗੀ। ਵਟਸਐਪ ਰਾਹੀਂ ਹੀ ਤੁਸੀਂ ਸੁਰੱਖਿਅਤ ਰਹਿ ਸਕਦੇ ਹੋ। ਵਟਸਐਪ ਯੂਜ਼ਰਜ਼ ਨੂੰ ਕਈ ਤਰ੍ਹਾਂ ਦੇ ਸੇਫਟੀ ਅਤੇ ਐਮਰਜੈਂਸੀ ਆਪਸ਼ਨ ਦਿੰਦਾ ਹੈ। ਇਸ ਲਈ ਤੁਹਾਨੂੰ ਇਸਦੇ ਫੀਚਰ ਫੀਚਰ ਦਾ ਇਸਤੇਮਾਲ ਕਰਨਾ ਹੋਵੇਗਾ।

ਇਹ ਵੀ ਪੜ੍ਹੋ– ਨਵੇਂ ਸਾਲ 'ਤੇ WhatsApp ਦਾ ਝਟਕਾ! iPhone-Samsung ਸਣੇ ਇਨ੍ਹਾਂ ਫੋਨਾਂ 'ਤੇ ਬੰਦ ਹੋ ਗਿਆ ਐਪ

ਅਸੀਂ ਇੱਥੇ ਵਟਸਐਪ ਦੇ ਲਾਈਵ ਲੋਕੇਸ਼ਨ ਸ਼ੇਅਰਿੰਗ ਫੀਚਰ ਦੀ ਗੱਲ ਕਰ ਰਹੇ ਹਾੰ। ਇਸ ਨਾਲ ਤੁਸੀਂ ਆਪਣੀ ਲਾਈਵ ਲੋਕੇਸ਼ਨ ਨੂੰ ਕਿਸੇ ਦੋਸਤ ਜਾਂ ਪਰਿਵਾਰ ਦੇ ਕਿਸੇ ਮੈਂਬਰ ਨਾਲ ਸ਼ੇਅਰ ਕਰ ਸਕਦੇ ਹੋ। ਇਸ ਫੀਚਰ ਦਾ ਇਸਤੇਮਾਲ ਤੁਹਾਨੂੰ ਕਿਸੇ ਮੁਸ਼ਕਿਲ ਹਾਲਾਤ 'ਚ ਸੁਰੱਖਿਅਤ ਰੱਖੇਗਾ। 

ਇਹ ਵੀ ਪੜ੍ਹੋ– ਨਵੇਂ ਸਾਲ ਦੀ ਸ਼ੁਰੂਆਤ 'ਚ ਹੀ iPhone ਯੂਜ਼ਰਜ਼ ਨੂੰ ਲੱਗਾ ਵੱਡਾ ਝਟਕਾ, ਇਸ ਕੰਮ ਲਈ ਖ਼ਰਚਣੇ ਪੈਣਗੇ ਵਾਧੂ ਪੈਸੇ

ਇਸਨੂੰ ਆਨ ਕਰਨ ਦਾ ਤਰੀਕਾ ਕਾਫੀ ਆਸਾਨ ਹੈ। ਇਸ ਲਈ ਤੁਹਾਨੂੰ ਆਪਣੇ ਭਰੋਸੇ ਵਾਲੇ ਦੋਸਤ ਜਾਂ ਪਰਿਵਾਰ ਦੇ ਕਿਸੇ ਮੈਂਬਰ ਦਾ ਵਟਸਐਪ ਚੈਟ ਬਾਕਸ ਓਪਨ ਕਰਨਾ ਹੋਵੇਗਾ। ਇੱਥੇ ਫੋਟੋ, ਵੀਡੀਓ ਅਤੇ ਦੂਜੀਆਂ ਕਈ ਚੀਜ਼ਾਂ ਸ਼ੇਅਰ ਕਰਨ ਦਾ ਆਪਸ਼ਨ ਮਿਲੇਗਾ। ਇਨ੍ਹਾਂ 'ਚੋਂ ਲੋਕੇਸ਼ਨ ਦਾ ਆਪਸ਼ਨ ਸਿਲੈਕਟ ਕਰੋ। ਇਸ ਲਈ ਇਕ ਟਾਈਮ ਪੀਰੀਅਡ ਨੂੰ ਵੀ ਸਿਲੈਕਟ ਕਰਨਾ ਹੋਵੇਗਾ। ਯਾਨੀ ਤੁਸੀਂ ਕਿੰਨ ਦੇਰ ਲਈ ਆਪਣੀ ਲੋਕੇਸ਼ਨ ਨੂੰ ਸ਼ੇਅਰ ਕਰਨਾ ਚਾਹੁੰਦੇ ਹੋ। ਇਸ ਤੋਂ ਬਾਅਦ ਤੁਹਾਡੀ ਲੋਕੇਸ਼ਨ ਜਿਸ ਦੇ ਨਾਲ ਤੁਸੀਂ ਸ਼ੇਅਰ ਕੀਤੀ ਹੈ ਉਨ੍ਹਾਂ ਨੂੰ ਵਟਸਐਪ ਚੈਟ ਬਾਕਸ 'ਚ ਦਿਸਣ ਲੱਗੇਗੀ। 

ਇਹ ਵੀ ਪੜ੍ਹੋ– iPhone 14 ਸੀਰੀਜ਼ ਤੋਂ ਸਸਤੀ ਹੋਵੇਗੀ iPhone 15 ਸੀਰੀਜ਼!, ਕੀਮਤਾਂ ’ਚ ਕਟੌਤੀ ’ਤੇ ਵਿਚਾਰ ਕਰ ਰਹੀ ਐਪਲ

ਅਜਿਹਾ ਕਰਨ ਨਾਲ ਉਨ੍ਹਾਂ ਨੂੰ ਪਤਾ ਹੋਵੇਗਾ ਕਿ ਤੁਸੀਂ ਕਿੱਥੇ ਜਾ ਰਹੇ ਹੋ। ਲੋਕੇਸ਼ਨ ਸ਼ੇਅਰਿੰਗ 'ਚ ਕੁਝ ਵੀ ਗਲਤ ਹੋਣ 'ਤੇ ਉਹ ਤੁਹਾਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹਨ ਅਤੇ ਕੁਝ ਠੀਕ ਨਾ ਹੋਣ 'ਤੇ ਐਮਰਜੈਂਸੀ ਸਰਵਿਸ ਨੂੰ ਬੁਲਾਇਆ ਜਾ ਸਕਦਾ ਹੈ। ਇਸ ਫੀਚਰ ਦਾ ਇਸਤੇਮਾਲ ਰਾਤ ਦੇ ਸਮੇਂ ਜਾਂ ਕਿਸੇ ਅਣਜਾਣ ਥਾਂ 'ਤੇ ਜਾਂਦੇ ਸਮੇਂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ– BGMI ਦੇ ਦੀਵਾਨਿਆਂ ਲਈ ਖ਼ੁਸ਼ਖ਼ਬਰੀ, ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਹੋਵੇਗੀ ਗੇਮ ਦੀ ਵਾਪਸੀ


Rakesh

Content Editor

Related News