ਤੁਸੀਂ PM ਬਣਨ ’ਤੇ ਸਭ ਤੋਂ ਪਹਿਲਾਂ ਕੀ ਕੰਮ ਕਰੋਗੇ? ਰਾਹੁਲ ਨੇ ਸਵਾਲ ’ਤੇ ਦਿੱਤਾ ਇਹ ਜਵਾਬ

11/07/2021 5:21:48 PM

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ’ਚ ਆਪਣੇ ਅਧਿਕਾਰਤ ਘਰ ’ਤੇ ਤਾਮਿਲਨਾਡੂ ਦੇ ਕੰਨਿਆਕੁਮਾਰੀ ਦੇ ਇਕ ਸਕੂਲ ਤੋਂ ਆਏ ਮਹਿਮਾਨਾਂ ਲਈ ਦੀਵਾਲੀ ਡਿਨਰ ਰੱਖਿਆ ਸੀ। ਇਹ ਉਹੀ ਸੇਂਟ ਜੋਸੇਫ ਹਾਇਰ ਸੈਕੰਡਰੀ ਸਕੂਲ ਹੈ, ਜਿੱਥੇ ਇਸ ਸਾਲ ਦੀ ਸ਼ੁਰੂਆਤ ’ਚ ਤਾਮਿਲਨਾਡੂ ਵਿਧਾਨ ਸਭਾ ਲਈ ਚੋਣ ਪ੍ਰਚਾਰ ਕਰਨ ਪੁੱਜੇ ਰਾਹੁਲ ਗਾਂਧੀ ਨੇ ਪੁਸ਼-ਅਪਸ ਲਗਾਏ ਸਨ। ਉੱਥੇ ਹੀ ਰਾਹੁਲ ਗਾਂਧੀ ਨੇ ਡਿਨਰ ਦੌਰਾਨ ਗੱਲਬਾਤ ਦਾ ਇਕ ਵੀਡੀਓ ਆਪਣੇ ਟਵਿੱਟਰ ਅਕਾਊਂਟ ’ਤੇ ਸ਼ੇਅਰ ਕੀਤਾ ਹੈ।

 

ਰਾਹੁਲ ਨੇ ਵੀਡੀਓ ਨਾਲ ਕੈਪਸ਼ਨ ਲਿਖਿਆ ਕਿ ਉਨ੍ਹਾਂ ਦੀ ਯਾਤਰਾ ਨੇ ਦੀਵਾਲੀ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ। ਸੰਸਕ੍ਰਿਤੀਆਂ ਦਾ ਇਹ ਸੰਗਮ ਸਾਡੇ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਸਾਨੂੰ ਇਸ ਨੂੰ ਸੁਰੱਖਿਅਤ ਕਰਨਾ ਚਾਹੀਦਾ। ਡਿਨਰ ਦੌਰਾਨ ਮਹਿਮਾਨਾਂ ਨੇ ਰਾਹੁਲ ਗਾਂਧੀ ਤੋਂ ਪੁੱਛਿਆ ਕਿ ਜੇਕਰ ਤੁਸੀਂ ਪ੍ਰਧਾਨ ਮੰਤਰੀ ਬਣਦੇ ਹੋ ਤਾਂ ਸਭ ਤੋਂ ਪਹਿਲਾ ਕਿਹੜਾ ਆਦੇਸ਼ ਦਿਓਗੇ, ਇਸ ਦੇ ਜਵਾਬ ’ਚ ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਕਹਿੰਦੇ ਹਨ ਕਿ ਮੈਂ ਔਰਤਾਂ ਨੂੰ ਰਾਖਵਾਂਕਰਨ ਦੇਵਾਂਗਾ। ਰਾਹੁਲ ਨੇ ਮਹਿਮਾਨਾਂ ਨਾਲ ਛੋਲੇ ਭਟੂਰੇ ਦਾ ਡਿਨਰ ਕੀਤਾ। ਦੀਵਾਲੀ ਡਿਨਰ ’ਚ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਮਹਿਮਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨਾਲ ਗੀਤ ਗਾਇਆ ਅਤੇ ਦੀਵਾਲੀ ਦੀ ਵਧਾਈ ਦਿੱਤੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News