ਕਿਸੇ ਦੀ ਮੌਤ ਤੋਂ ਬਾਅਦ ਆਧਾਰ ਅਤੇ ਪੈਨ ਕਾਰਡ ਦਾ ਕੀ ਕਰੀਏ? ਜਾਣੋ ਪੂਰੀ ਪ੍ਰਕਿਰਿਆ
Monday, Mar 03, 2025 - 02:13 AM (IST)

ਨੈਸ਼ਨਲ ਡੈਸਕ : ਆਧਾਰ ਕਾਰਡ ਅਤੇ ਪੈਨ ਕਾਰਡ ਦੋਵੇਂ ਬਹੁਤ ਮਹੱਤਵਪੂਰਨ ਦਸਤਾਵੇਜ਼ ਹਨ, ਜੋ ਸਰਕਾਰੀ ਸਹੂਲਤਾਂ ਅਤੇ ਬੈਂਕਿੰਗ ਕੰਮਕਾਜ ਲਈ ਲੋੜੀਂਦੇ ਹਨ। ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਅਜਿਹੇ ਦਸਤਾਵੇਜ਼ਾਂ ਦਾ ਕੀ ਹੁੰਦਾ ਹੈ? ਆਓ, ਜਾਣਦੇ ਹਾਂ ਇਸ ਬਾਰੇ।
ਮ੍ਰਿਤਕ ਦਾ ਆਧਾਰ ਕਾਰਡ
ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਆਧਾਰ ਕਾਰਡ ਨੂੰ ਰੱਦ ਕਰਨ ਦੀ ਕੋਈ ਨਿਸ਼ਚਿਤ ਪ੍ਰਕਿਰਿਆ ਨਹੀਂ ਹੈ। ਹਾਲਾਂਕਿ, ਮ੍ਰਿਤਕ ਦਾ ਪਰਿਵਾਰ ਆਧਾਰ ਕਾਰਡ ਨੂੰ ਰੱਦ ਕਰਨ ਲਈ ਮੌਤ ਸਰਟੀਫਿਕੇਟ ਦੇ ਨਾਲ UADAI ਨੂੰ ਸੂਚਿਤ ਕਰ ਸਕਦਾ ਹੈ। ਇਸ ਤੋਂ ਬਾਅਦ ਮ੍ਰਿਤਕ ਦਾ ਆਧਾਰ ਕਾਰਡ ਸੇਵਾ ਤੋਂ ਹਟਾ ਦਿੱਤਾ ਜਾਵੇਗਾ। ਇਹ ਉਦੋਂ ਹੀ ਸੰਭਵ ਹੈ ਜਦੋਂ ਪਰਿਵਾਰਕ ਮੈਂਬਰ ਇਸ ਬਾਰੇ ਜਾਣਕਾਰੀ ਦਿੰਦੇ ਹਨ।
ਇਹ ਵੀ ਪੜ੍ਹੋ : IGNOU ਨੇ ਤੀਜੀ ਵਾਰ ਵਧਾਈ ਦਾਖ਼ਲੇ ਦੀ ਤਰੀਕ, ਜਾਣੋ ਹੁਣ ਕਦੋਂ ਤੱਕ ਕਰ ਸਕਦੇ ਹਾਂ ਅਪਲਾਈ?
ਮ੍ਰਿਤਕ ਦਾ ਪੈਨ ਕਾਰਡ
ਪੈਨ ਕਾਰਡ ਰੱਦ ਕਰਨ ਦੀ ਵੀ ਪ੍ਰਕਿਰਿਆ ਹੈ। ਪੈਨ ਕਾਰਡ ਆਪਣੇ ਆਪ ਰੱਦ ਨਹੀਂ ਹੁੰਦਾ ਪਰ ਇਸ ਨੂੰ "ਸਰੰਡਰ" ਕਰਨਾ ਪੈਂਦਾ ਹੈ। ਇਨਕਮ ਟੈਕਸ ਰਿਟਰਨ ਭਰਨ ਤੱਕ ਮ੍ਰਿਤਕ ਦੇ ਪੈਨ ਕਾਰਡ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰਕ ਮੈਂਬਰ ਜਾਂ ਨਾਮਜ਼ਦ ਵਿਅਕਤੀ ਆਮਦਨ ਕਰ ਵਿਭਾਗ ਨੂੰ ਸੂਚਿਤ ਕਰਕੇ ਪੈਨ ਕਾਰਡ ਸਪੁਰਦ ਕਰ ਸਕਦੇ ਹਨ। ਧਿਆਨ ਵਿੱਚ ਰੱਖੋ ਕਿ ਹੁਣ ਮ੍ਰਿਤਕ ਦੇ ਪੈਨ ਕਾਰਡ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਹੈ, ਪਰ ਕੁਝ ਮਾਮਲਿਆਂ ਵਿੱਚ ਜਿਵੇਂ ਕਿ ਕਰਜ਼ ਜਾਂ ਆਮਦਨ ਟੈਕਸ ਰਿਟਰਨ ਲਈ ਨਾਮਜ਼ਦ ਵਿਅਕਤੀ ਇਸਦੀ ਵਰਤੋਂ ਕਰ ਸਕਦਾ ਹੈ।
ਇਹ ਵੀ ਪੜ੍ਹੋ : ਛੇਤੀ ਕਰੋ, ਅਪਡੇਟ ਕੀਤੀ ਰਿਟਰਨ ਫਾਈਲ ਕਰਨ ਲਈ 31 ਮਾਰਚ ਹੈ ਆਖ਼ਰੀ ਤਾਰੀਖ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8