ਕੀ ਹੈ ਡਿਫੈਂਸ ਐਕਸਪੋ? ਜਾਣੋ ਲਖਨਊ ''ਚ ਹੋਣ ਜਾ ਰਹੇ ਇਸ ਖਾਸ ਪ੍ਰੋਗਰਾਮ ਬਾਰੇ
Monday, Feb 03, 2020 - 07:36 PM (IST)

ਨਵੀਂ ਦਿੱਲੀ — ਲਖਨਊ ਵਿਸ਼ਾਲ ਘਟਨਾਕ੍ਰਮ ਅਤੇ ਵੱਡੇ ਪ੍ਰੋਗਰਾਮ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਲਈ ਕੋਈ ਨਵੀਂ ਗੱਲ ਨਹੀਂ ਹੈ ਪਰ ਇਹ ਸ਼ਹਿਰ ਪਹਿਲੀ ਵਾਰ ਹਰ 2 ਸਾਲ 'ਚ ਦੇਸ਼ 'ਚ ਹੋਣ ਵਾਲੀ 11ਵੀਂ ਰੱਖਿਆ ਪ੍ਰਦਰਸ਼ਨੀ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਉਦਘਾਟਨ ਕਰਨ ਵਾਲੇ ਹਨ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫੌਜ ਮੁਖੀਆਂ ਸਣੇ ਕਈ ਹਸਤੀਆਂ ਇਸ 'ਚ ਸ਼ਾਮਲ ਹੋਣਗੀਆਂ।
ਡਿਫੈਂਸ ਐਕਸਪੋ ਇਹ ਰੱਖਿਆ ਖੇਤਰ ਦੇ ਕਿਸੇ ਵੱਡੇ ਮੇਲੇ ਵਾਂਗ ਹੈ। ਜਿਥੇ ਹਰ ਵਾਰ ਕਰੀਬ ਇਕ ਹਜ਼ਾਰ ਕੰਪਨੀਆਂ ਦੇ ਸ਼ਿਰਕਤ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ। ਇਕ ਅੰਦਾਜੇ ਮੁਤਾਬਕ ਇਸ 'ਚ ਕਰੀਬ 70 ਦੇਸ਼ਾਂ ਦੇ 150 ਤੋਂ ਜ਼ਿਆਦਾ ਵਿਦੇਸ਼ੀ ਰੱਖਿਆ ਉਪਕਰਣ ਨਿਰਮਾਤਾ ਸ਼ਾਮਲ ਹੋਣਗੇ।
ਇਸ ਬਾਰ ਕੀ ਹੈ ਖਾਸ:
ਡਿਫੈਂਸ ਐਕਸਪੋ 'ਚ ਪਹਿਲੀ ਬਾਰ ਆ ਰਿਹਾ ਅਮਰੀਕੀ ਦਿੱਗਜ ਏਅਰੋਸਪੇਸ ਕੰਪਨੀ ਲਾਕਹੀਡ ਮਾਰਟੀਨ ਦਾ ਆਧੁਨਿਕ ਐੱਫ-35 ਫਾਇਟਰ ਜੈਟ ਸਭ ਤੋਂ ਵੱਡਾ ਆਕਰਸ਼ਣ ਬਣ ਸਕਦਾ ਹੈ। ਇਸ ਤੋਂ ਇਲਾਵਾ ਯੂਰੋਪੀ ਜਹਾਜ਼ ਨਿਰਮਾਤਾ ਏਅਰਬੱਸ ਆਪਣੇ ਨਵੀਨਤਮ ਫੌਜੀ ਉਪਕਰਣਾਂ ਅਤੇ ਤਕਨੀਕ ਨੂੰ ਪ੍ਰੋਗਰਾਮ ਸਥਾਨ 'ਤੇ ਪ੍ਰਦਰਸ਼ਿਤ ਕਰੇਗਾ। ਏਅਰਬੱਸ ਦੇ ਪ੍ਰਦਰਸ਼ਨ 'ਚ ਸੀ-295 ਜਹਾਜ਼ ਦੇ ਮਾਡਲ ਸ਼ਾਮਲ ਹੋਣਗੇ, ਇਸ ਤੋਂ ਇਲਾਵਾ ਏ.ਐੱਸ565 ਪੈਂਥਰ ਜਹਾਜ਼, ਐੱਚ145ਐੱਮ ਹੈਲੀਕਾਪਟਰ ਵੀ ਨਜ਼ਰ ਆਉਣਗੇ।
ਭਾਰਤ ਦਾ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਵੀ ਵੱਖ-ਵੱਖ ਰੱਖਿਆ ਤਕਨੀਕ ਖੇਤਰਾਂ ਨਾਲ ਜੁੜੇ ਕਰੀਬ 500 ਤੋਂ ਜ਼ਿਆਦਾ ਉਤਪਾਦਾਂ ਦਾ ਪ੍ਰਦਰਸ਼ਨ ਕਰਨ ਜਾ ਰਿਹਾ ਹੈ। ਭਾਰਤ ਦਾ ਲੜਾਕੂ ਜਹਾਜ਼ ਤੇਜਸ ਵੀ ਹੋਵੇਗਾ ਅਤੇ ਹਵਾਈ ਫੌਜ ਐਕਸਪੋ ਦੌਰਾਨ 82 ਤੇਜਸ ਮਾਰਕ-1 ਏ ਦੀ ਡੀਲ ਵੀ ਕਰਨ ਜਾ ਰਹੀ ਹੈ।
ਲਖਨਊ ਦੇ ਆਸਮਾਨ 'ਚ ਵੱਖ-ਵੱਖ ਤਰ੍ਹਾਂ ਦੇ ਫਾਇਟਰ ਜੈੱਟ ਅਤੇ ਜਹਾਜ਼ ਉਡਦੇ ਨਜ਼ਰ ਆਉਣਗੇ। ਫੌਜੀ ਹਥਿਆਰ ਦੇਖਣ ਨੂੰ ਮਿਲਣਗੇ। ਸੁਰੱਖਿਆ ਬਲਾਂ ਵਾਂਗ ਵੱਖ-ਵੱਖ ਟੁਕੜੀਆਂ ਯੁੱਧ ਕੌਸ਼ਲ ਦਾ ਪ੍ਰਦਰਸ਼ਨ ਕਰਦੀ ਨਜ਼ਰ ਆਉਣਗੀਆਂ। ਫੌਜ ਦੀ ਡਾਗ ਯੂਨਿਟ ਵੀ ਪ੍ਰਦਰਸ਼ਨ ਕਰੇਗੀ।
ਪੀ.ਐੱਮ. ਕਰਨਗੇ ਉਦਘਾਟਨ — ਡਿਫੈਕਸਪੋ 2020 ਦਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤਾ ਜਾਣਾ ਹੈ ਅਤੇ ਦੁਨੀਆ ਭਰ ਦੇ ਵੱਖ-ਵੱਖ ਮਹਾਨ ਵਿਅਕਤੀ ਇਥੇ ਸ਼ਿਰਕਤ ਕਰਨਗੇ। ਲਖਨਊ ਦੇ ਵਰੰਦਾਵਨ ਯੋਜਨਾ 'ਚ, ਐਕਸਪੋ ਸ਼ੁਰੂਆਤੀ 3 ਦਿਨਾਂ 'ਚ 5-7 ਫਰਵਰੀ ਤਕ ਸੱਦੇ ਗਏ ਲੋਕਾਂ ਲਈ ਖੁੱਲ੍ਹਾ ਰਹੇਗਾ, ਜਦਕਿ ਆਖਰੀ ਦੋ ਦਿਨ ਇਸ ਨੂੰ ਆਮ ਜਨਤਾ ਲਈ ਖੁੱਲ੍ਹਾ ਰੱਖਿਆ ਜਾਵੇਗਾ।