ਕੀ ਹੈ ਪੈਗਾਸਸ ਸਪਾਈਵੇਅਰ? ਕਿਵੇਂ ਕਰਦਾ ਹੈ ਤੁਹਾਡੀ ਜਾਸੂਸੀ, ਜਾਣੋ ਹਰ ਸਵਾਲ ਦਾ ਜਵਾਬ
Tuesday, Jul 20, 2021 - 12:56 PM (IST)

ਗੈਜੇਟ ਡੈਸਕ– ਐਤਵਾਰ ਦੀ ਰਾਤ ਤੋਂ ਦੇਸ਼ ’ਚ ਇਕ ਰਿਪੋਰਟ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਦਿ ਗਾਰਡੀਅਨ ਅਤੇ ਵਾਸ਼ਿੰਗਟਨ ਪੋਸਟ ਸਮੇਤ 16 ਮੀਡੀਆ ਸੰਸਥਾਵਾਂ ਦੀ ਇਕ ਸਾਂਝੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਨੇ 2017 ਤੋਂ 2019 ਦੌਰਾਨ ਕਰੀਬ 300 ਭਾਰਤੀ ਮੋਬਾਇਲ ਨੰਬਰਾਂ ਦੀ ਜਾਸੂਸੀ ਕੀਤੀ ਹੈ। ਇਨ੍ਹਾਂ ਲੋਕਾਂ ’ਚ ਪੱਤਰਕਾਰ, ਵਕੀਲ, ਸਮਾਜਿਕ ਵਰਕਰ, ਵਿਰੋਧੀ ਧਿਰ ਦੇ ਨੇਤਾ ਅਤੇ ਵਪਾਰੀ ਸ਼ਾਮਲ ਹਨ। ਸਰਕਾਰ ਨੇ ਪੇਗਾਸਸ ਸਪਾਈਵੇਅਰ ਰਾਹੀਂ ਇਨ੍ਹਾਂ ਲੋਕਾਂ ਦੇ ਫੋਨ ਹੈਕ ਕੀਤੇ ਸਨ। ਇਸ ਰਿਪੋਰਟ ਤੋਂ ਬਾਅਦ ਸਰਕਾਰ ਨੇ ਸਫਾਈ ਦਿੰਦੇ ਹੋਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ ਅਤੇ ਪੇਗਾਸਸ ਨੂੰ ਤਿਆਰ ਕਰਨ ਵਾਲੀ ਕੰਪਨੀ ਨੇ ਵੀ ਇਸ ਰਿਪੋਰਟ ਨੂੰ ਗਲਤ ਦੱਸਿਆ ਹੈ। ਜਿਸ ਪੇਗਾਸਸ ਸਾਫਟਵੇਅਰ ਨੂੰ ਲੈ ਕੇ ਇੰਨਾ ਹੰਗਾਮਾ ਮਚਿਆ ਹੋਇਆ ਹੈ ਉਸ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਕਿ ਪੇਗਾਸਸ ਆਖਿਰ ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ? ਆਓ ਜਾਣਦੇ ਹਾਂ ਪੇਗਾਸਸ ਨਾਲ ਜੁੜੇ ਸਵਾਲ ਅਤੇ ਉਨ੍ਹਾਂ ਦੇ ਜਵਾਬ।
ਇਹ ਵੀ ਪੜ੍ਹੋ– ਸੈਕਿੰਡ ਹੈਂਡ ਫੋਨ ਖ਼ਰੀਦਣ ਤੋਂ ਪਹਿਲਾਂ ਨਹੀਂ ਕੀਤਾ ਇਹ ਕੰਮ ਤਾਂ ਹੋ ਸਕਦੈ ਵੱਡਾ ਨੁਕਸਾਨ
ਸਵਾਲ- ਪੇਗਾਸਸ ਕੀ ਹੈ?
ਜਵਾਬ- ਇਹ ਇਕ ਸਰਵਿਲਾਂਸ ਸਾਫਟਵੇਅਰ ਹੈ ਜਿਸ ਨੂੰ ਇਜ਼ਰਾਇਲ ਦੀ ਸੁਰੱਖਿਆ ਕੰਪਨੀ ਐੱਨ.ਐੱਸ.ਓ. ਗਰੁੱਪ ਨੇ ਬਣਾਇਆ ਹੈ। ਇਸ ਰਾਹੀਂ ਕਿਸੇ ਵਿਅਕਤੀ ਦਾ ਫੋਨ ਹੈਕ ਕਰਕੇ ਉਸ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਸਕਦੀ ਹੈ। ਇਸ ਨੂੰ ਟਾਰਗੇਟ ਦੇ ਫੋਨ ’ਚ ਇੰਸਟਾਲ ਕੀਤਾ ਜਾਂਦਾ ਹੈ ਅਤੇ ਫਿਰ ਉਸ ਦੇ ਫੋਨ ਦਾ ਰਿਮੋਟ ਕੰਟਰੋਲ ਲੈ ਲਿਆ ਜਾਂਦਾ ਹੈ। ਇਹ ਰਿਮੋਟ ਐਕਸੈਸ ਟ੍ਰੋਜ਼ਨ ਦੀ ਤਰ੍ਹਾਂ ਕੰਮ ਕਰਦਾ ਹੈ।
ਯੇਰੂਸ਼ਲਮ ਸਥਿਤ ਦਿ ਇੰਸਟੀਚਿਊਟ ਫਾਰ ਨੈਸ਼ਨਲ ਸਕਿਓਰਿਟੀ ਸਟਡੀਜ਼ ਨਾਲ ਜੁੜੇ ਸਾਈਬਰ ਸੁਰੱਖਿਆ ਮਾਹਿਰ ਕਰਨਲ ਗਾਬੀ ਸਿਬੋਨੀ ਮੁਤਾਬਕ, ਇਹ ਕਿਵੇਂ ਕੰਮ ਕਰਦਾ ਹੈ, ਇਸ ਬਾਰੇ ਜ਼ਿਆਦਾ ਜਾਣਕਾਰੀ ਉਪਲੱਬਧ ਨਹੀਂ ਹੈ। ਇਹ ਇਕ ਬੇਹੱਦ ਉੱਨਤ ਸਾਫਟਵੇਅਰ ਹੈ ਜਿਸ ਨੂੰ ਐੱਨ.ਐੱਸ.ਓ. ਨੇ ਤਿਆਰ ਕੀਤਾ ਹੈ। ਇਸ ਨੂੰ ਬਣਾਉਣ ਵਾਲੀ ਕੰਪਨੀ ਦਾ ਗਠਨ 2009 ’ਚ ਹੋਇਆ ਸੀ ਅਤੇ ਇਹ ਅਤਿ ਉੱਨਤ ਨਿਗਰਾਨੀ ਟੂਲ ਬਣਾਉਂਦੀ ਹੈ। ਦੁਨੀਆ ਦੇ ਕਈ ਦੇਸ਼ਾਂ ਦੀਆਂ ਸਰਕਾਰਾਂ ਇਸ ਦੀਆਂ ਗਾਹਕ ਹਨ।
ਇਹ ਵੀ ਪੜ੍ਹੋ– ‘ਗੂਗਲ ਮੀਟ’ ’ਤੇ ਵੀਡੀਓ ਕਾਲਿੰਗ ਲਈ ਲੱਗਣਗੇ ਪੈਸੇ, ਹੁਣ ਸਿਰਫ਼ ਇੰਨੀ ਦੇਰ ਹੋਵੇਗੀ ਮੁਫ਼ਤ ਗੱਲ
ਸਵਾਲ- ਇਸ ਨੂੰ ਕੌਣ ਖਰੀਦ ਸਕਦਾ ਹੈ?
ਜਵਾਬ- ਐੱਨ.ਐੱਸ.ਓ. ਦਾ ਦਾਅਵਾ ਹੈ ਕਿ ਇਹ ਸਾਫਟਵੇਅਰ ਸਿਰਫ ਸਰਕਾਰਾਂ ਜਾਂ ਸਰਕਾਰੀ ਏਜੰਸੀਆਂ ਨੂੰ ਹੀ ਦਿੱਤਾ ਜਾਂਦਾ ਹੈ। ਜਨਤਕ ਜਾਣਕਾਰੀ ਮੁਤਾਬਕ, ਪਨਾਮਾ ਅਤੇ ਮੈਕਸੀਕੋ ਦੀ ਸਰਕਾਰ ਇਸ ਦਾ ਇਸਤੇਮਾਲ ਕਰਦੀ ਹੈ। ਕੰਪਨੀ ਮੁਤਾਬਕ, ਇਸ ਨੂੰ ਇਸਤੇਮਾਲਕਰਨ ਵਾਲਿਆਂ ’ਚ 51 ਫੀਸਦੀ ਸਰਕਾਰੀ ਖੂਫੀਆ ਏਜੰਸੀਆਂ ਹਨ ਅਤੇ 38 ਫੀਸਦੀ ਕਾਨੂੰਨ ਲਾਗੂ ਕਰਵਾਉਣ ਵਾਲੀਆਂ ਏਜੰਸੀਆਂ ਹਨ ਜਦਕਿ 11 ਫੀਸਦੀ ਫੌਜ ਇਸ ਦਾ ਇਸਤੇਮਾਲ ਕਰਦੀ ਹੈ। ਐੱਨ.ਐੱਸ.ਓ. ਮੁਤਾਬਕ, ਇਸ ਨੂੰ ਅੱਤਵਾਦੀਆਂ ’ਤੇ ਨਜ਼ਰ ਰੱਖਣ ਅਤੇ ਅੱਤਵਾਦੀ ਘਟਨਾਵਾਂ ਨੂੰ ਰੋਕਣ ਦੇ ਮਕਸਦ ਨਾਲ ਤਿਆਰ ਕੀਤਾ ਗਿਆ ਹੈ। ਭਾਰਤ ਸਰਕਾਰ ਇਸ ਦੀ ਗਾਹਕ ਹੈ ਜਾਂ ਨਹੀਂ, ਇਸ ਦੀ ਪੁਸ਼ਟੀ ਨਹੀਂ ਹੋਈ।
ਇਹ ਵੀ ਪੜ੍ਹੋ– 3 ਅਗਸਤ ਤੋਂ ਬੰਦ ਹੋ ਜਾਵੇਗੀ ਟਵਿਟਰ ਦੀ ਇਹ ਸੇਵਾ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫੈਸਲਾ
ਸਵਾਹ- ਕਿਸੇ ਫੋਨ ’ਚ ਕਿਵੇਂ ਪਹੁੰਚਦਾ ਹੈ ਪੇਗਾਸਸ?
ਜਵਾਬ- ਪੇਗਾਸਸ ਨੂੰ ਕਿਸੇ ਦੇ ਫੋਨ ਜਾਂ ਕਿਸੇ ਹੋਰ ਡਿਵਾਈਸ ’ਚ ਰਿਮੋਟਲੀ ਇੰਸਟਾਲ ਕੀਤਾ ਜਾ ਸਕਦਾ ਹੈ। ਸਿਰਫ ਇਕ ਮਿਸਡ ਕਾਲ ਕਰਕੇ ਵੀ ਤੁਹਾਨੂੰ ਫੋਨ ’ਚ ਪੇਗਾਸਸ ਨੂੰ ਇੰਸਟਾਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵਟਸਐਪ ਮੈਸੇਜ, ਟੈਕਸਟ ਮੈਸੇਜ, ਐੱਮ.ਏ.ਐੱਸ. ਅਤੇ ਸੋਸ਼ਲ ਮੀਡੀਆ ਰਾਹੀਂ ਵੀ ਇਹ ਤੁਹਾਨੂੰ ਫੋਨ ’ਚ ਜਾ ਸਕਦਾ ਹੈ।
ਇਹ ਵੀ ਪੜ੍ਹੋ– ਐਪਲ ਦੀ ਧਮਾਕੇਦਾਰ ਪੇਸ਼ਕਸ਼, ਮੁਫ਼ਤ ’ਚ ਦੇ ਰਹੀ ਹੈ AirPods
ਸਵਾਲ- ਕਿਵੇਂ ਪਤਾ ਚੱਲੇਗਾ ਕਿ ਤੁਹਾਨੂੰ ਫੋਨ ਨੂੰ ਪੇਗਾਸਸ ਰਾਹੀਂ ਟ੍ਰੈਕ ਕੀਤਾ ਜਾ ਰਿਹਾ ਹੈ?
ਜਵਾਬ- ਜੇਕਰ ਤੁਹਾਨੂੰ ਫੋਨ ’ਚ ਕੁਝ ਅਜਿਹੀਆਂ ਹਰਕਤਾਂ ਹੋ ਰਹੀਆਂ ਹਨ ਜੋ ਥੋੜ੍ਹੀਆਂ ਅਜੀਬ ਹਨ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ। ਤੁਹਾਡੇ ਫੋਨ ਦੇ ਪ੍ਰੋਸੈਸਰ ਨੂੰ ਮਾਨਿਟਰ ਕਰਕੇ ਵੀ ਇਸ ਵਾਇਰਸ ਦਾ ਪਤਾ ਲਗਾਇਆ ਜਾ ਸਕਦਾ ਹੈ। ਹਾਲਾਂਕਿ, ਇਹ ਕੰਮ ਤੁਸੀਂ ਖੁਦ ਨਹੀਂ ਕਰ ਸਕਦੇ। ਇਸ ਲਈ ਤੁਹਾਨੂੰ ਕਿਸੇ ਲੈਬ ਦੀ ਮਦਦ ਲੈਣੀ ਹੋਵੇਗੀ। ਪ੍ਰੋਸੈਸਰ ਮਾਨਿਟਰਿੰਗ ਰਾਹੀਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਤੁਹਾਨੂੰ ਫੋਨ ਦਾ ਟ੍ਰੈਫਿਕ ਕਿੰਨਾ ਹੈ ਅਤੇ ਡਾਟਾ ਕਿੱਥੇ ਟਰਾਂਸਫਰ ਹੋ ਰਿਹਾਹੈ। ਫੋਨ ’ਚ ਪੇਗਾਸਸ ਦੇ ਹੋਣ ਦੀ ਜਾਣਕਾਰੀ ਪ੍ਰੋਸੈਸਰ ਮਾਨਿਟਰਿੰਗ ਰਾਹੀਂ ਹੀ ਸੰਭਵ ਹੈ ਜਾਂ ਫਿਰ ਫੋਰੈਂਸਿਕ ਲੈਬ ਤੁਹਾਡੀ ਮਦਦ ਕਰ ਸਕਦੇ ਹਨ ਕਿਉਂਕਿ ਇਹ ਸਾਫਟਵੇਅਰ ਬੜੀ ਹੀ ਚਲਾਕੀ ਨਾਲ ਜਾਸੂਸੀ ਕਰਦਾ ਹੈ। ਪ੍ਰੋਸੈਸਰ ਮਾਨਿਟਰਿੰਗ ਦਾ ਮਤਲਬ ਫੋਨ ਦੇ ਕੰਮ ਕਰਨ ਦੀ ਪ੍ਰਕਿਰਿਆ ਨੂੰ ਮਾਨਿਟਰ ਕਰਨਾ ਹੈ। ਪ੍ਰੋਸੈਸਰ ਮਾਨਿਟਿੰਗ ਰਾਹੀਂ ਤੁਸੀਂ ਇਹ ਜਾਣ ਸਕਦੇ ਹੋ ਕਿ ਤੁਹਾਡੇ ਫੋਨ ’ਚ ਅਜਿਹਾ ਕੀ ਹੋ ਰਿਹਾ ਹੈ ਜਿਸ ਨੂੰ ਤੁਸੀਂ ਨਹੀਂ ਕਰ ਰਹੇ ਹੋ।
ਇਹ ਵੀ ਪੜ੍ਹੋ– Apple ਲਾਂਚ ਕਰੇਗੀ ਸਭ ਤੋਂ ਸਸਤਾ 5ਜੀ iPhone, ਜਾਣੋ ਕਦੋਂ ਤਕ ਹੋਵੇਗੀ ਲਾਂਚਿੰਗ: ਰਿਪੋਰਟ
ਸਵਾਲ- ਫੋਨ ’ਚ ਕੀ-ਕੀ ਕਰਦਾ ਹੈ ਪੇਗਾਸਸ?
ਜਵਾਬ- ਪੇਗਾਸਸ ਤੁਹਾਡੇ ਫੋਨ ’ਚ ਉਹ ਸਾਰੇ ਕੰਮ ਕਰ ਸਕਦਾ ਹੈ ਜੋ ਕਿ ਤੁਸੀਂ ਕਰਦੇ ਹੋ। ਇਹ ਤੁਹਾਡੇ ਕੈਮਰੇ ਨੂੰ ਓਪਨ ਕਰਕੇ ਫੋਟੋ ਕਲਿੱਕ ਕਰ ਸਕਦਾ ਹੈ। ਮੈਸੇਜ ਭੇਜ ਸਕਦਾ ਹੈ, ਕਲੰਡਰ ਚੈੱਕ ਕਰ ਸਕਦਾ ਹੈ। ਈ-ਮੇਲ ਤੋਂ ਲੈ ਕੇ ਬੈਂਕ ਐਪ ਤਕ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ। ਇਹ ਮਾਈਕ੍ਰੋਫੋਨ ਨੂੰ ਆਰਾਮ ਨਾਲ ਐਕਸੈਸ ਕਰ ਸਕਦਾ ਹੈ। ਇਹ ਵਟਸਐਪ ਅਤੇ ਆਈਮੈਸੰਜਰ ਵਰਗੇ ਐਨਕ੍ਰਿਪਟਿਡ ਐਪ ਦੀ ਚੈਟ ਵੀ ਪੜ੍ਹ ਸਕਦਾ ਹੈ। ਇਹ ਆਪਣਾ ਕੰਮ ਇੰਨੀ ਸਫਾਈ ਨਾਲ ਕਰਦਾ ਹੈ ਕਿ ਪ੍ਰੋਸੈਸ ਮਾਨਿਟਰਿੰਗ ਜਾਂ ਫੋਰੈਂਸਿਕ ਲੈਬ ਦੀ ਮਦਦ ਤੋਂ ਬਿਨਾਂ ਇਸ ਦਾ ਪਤਾ ਹੀ ਨਹੀਂ ਲਗਾਇਆ ਜਾ ਸਕਦਾ।
ਇਹ ਵੀ ਪੜ੍ਹੋ– ਐਪਲ ਨੂੰ ਪਛਾੜ Xiaomi ਬਣੀ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ
ਸਵਾਲ- ਪੇਗਾਸਸ ਤੋਂ ਬਚਣ ਦਾ ਤਰੀਕਾ ਕੀ ਹੈ?
ਜਵਾਬ- ਇਸ ਤੋਂ ਬਚਣ ਦਾ ਕੋਈ ਤਰੀਕਾ ਨਹੀਂ ਹੈ। ਇਸ ਨੂੰ ਸਿਰਫ ਫਰਮਵੇਅਰ ਅਪਡੇਟ ਰਾਹੀਂ ਹੀ ਮਾਰਿਆ ਜਾ ਸਕਦਾ ਹੈ। ਇਸ ਲਈ ਐਪ ਅਤੇ ਡਿਵਾਈਸ ਨੂੰ ਅਪਡੇਟ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਵੀ ਕੋਈ ਅਪਡੇਟ ਆਏ ਤਾਂ ਫੋਨ ਨੂੰ ਅਪਡੇਟ ਜ਼ਰੂਰ ਕਰੋ, ਸਕਿਓਰਿਟੀ ਪੈਚ ਨੂੰ ਅਪਡੇਟ ਕਰੋ, ਅਣਜਾਣ ਨੰਬਰ ਤੋਂ ਆਉਣ ਵਾਲੇ ਲਿੰਕ, ਮੈਸੇਜ ਆਦਿ ਨੂੰ ਨਾ ਓਪਨ ਕਰੋ, ਵਿਦੇਸ਼ੀ ਨੰਬਰ ਤੋਂ ਆਉਣ ਵਾਲੀ ਕਾਲ ਦਾ ਜਵਾਬ ਨਾ ਦਿਓ, ਕਾਲ ਰਿਸੀਵ ਨਾ ਕਰੋ ਅਤੇ ਨਾਲ ਹੀ ਬੈਕ ਕਾਲ ਕਰੋ। ਸੋਸ਼ਲ ਮੀਡੀਆ ’ਤੇ ਆਉਣ ਵਾਲੇ ਸ਼ੱਕੀ ਮੈਸੇਜ ਤੋਂ ਦੂਰ ਰਹੋ। ਵਧੀਆ ਐਂਟੀਵਾਇਰਸ ਰੱਖੋ ਜੋ ਕਿ ਫੋਨ ਦੇ ਪ੍ਰੋਸੈਸਰ ਨੂੰ ਮਾਨਿਟਰ ਕਰ ਸਕੇ।