ਰਾਹੁਲ ਗਾਂਧੀ ਬਾਰੇ ਇਹ ਕੀ ਬੋਲ ਗਏ ਰਣਨੀਤ ਬਿੱਟੂੋ

Sunday, Sep 15, 2024 - 05:31 PM (IST)

ਭਾਗਲਪੁਰ - ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਕ ਵਿਵਾਦ ਬਿਆਨ ਦਿੱਤਾ ਹੈ। ਦੱਸ ਦਈਏ ਕਿ ਉਸ ਨੇ ਇਕ  ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਕਿਹਾ ,‘‘ਰਾਹੁਲ ਗਾਂਧੀ ਸਭ ਤੋਂ ਵੱਡੇ ਅੱਤਵਾਦੀ ਹਨ, ਉਹ ਇਕ ਵਿਦੇਸ਼ੀ ਨਾਗਰਿਕ ਹਨ ਅਤੇ ਉਨ੍ਹਾਂ ਦੇ ਅੱਤਵਾਦੀਆਂ ਨਾਲ ਕਾਫੀ ਸਬੰਧ ਹਨ।’’ ਇਸ ਬਿਆਨ ਦੇ ਪੇਸ਼ ਹੁੰਦਿਆਂ ਹੀ ਸਿਆਸਤ ’ਚ ਸਰਗਰਮੀ ਦਾ ਮਾਹੌਲ ਛਾ ਗਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ  ਅਜਿਹੇ ਲੋਕਾਂ ਨੂੰ ਜੇਲਾਂ ’ਚ ਪਾ ਦੇਣਾ ਚਾਹੀਦਾ ਹੈ।  ਇਸ  ਵੱਡੇ ਬਿਆਨ ਤੋਂ ਬਾਅਦ ਸਿਆਸਤ ’ਚ ਕਾਫੀ ਭੱਖਦੀ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਦੱਸ ਦਈਏ ਕਿ ਭਾਗਲਪੁਰ ਸਟੇਸ਼ਨ ’ਤੇ ਵੰਦੇ ਭਾਰਤ ਟ੍ਰੇਨ ਦੇ ਉਦਘਾਟਨ ਦੌਰਾਨ ਇਹ ਬਿਆਨ ਸਾਹਮਣੇ ਆਇਆ ਹੈ ਕਿ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਹ ਵੱਡਾ ਬਿਆਨ ਦਿੱਤਾ, ਦਿੱਤੇ ਗਏ ਇਸ ਬਿਆਨ ’ਤੇ ਭਾਜਪਾ ਦੇ ਬੁਲਾਰੇ ਅਰਵਿੰਦ ਸਿੰਘ ਨੇ ਵੀ ਆਪਣਾ ਸਮਰਥਨ ਦਿੱਤਾ ਹੈ। ਸਮਰਥਨ ਦਿੰਦਿਆਂ ਅਰਵਿੰਦ ਨੇ ਕਿਹਾ, ‘‘ਇਹ ਬਿਲਕੁਲ ਸੱਚ ਹੈ ਕਿਉਂਕਿ ਭਾਰਤ ’ਚ ਵਿਰੋਧੀ ਤਾਕਤਾਂ ਨਾਲ ਕਿਤੇ ਨਾ ਕਿਤੇ ਰਾਹੁਲ ਨੇ ਆਪਣਾ ਹੱਥ ਮਿਲਾ ਲਿਆ ਹੈ।’’

ਇਸ ਦੌਰਾਨ ਬੁਲਾਰੇ ਨੇ ਕਿਹਾ ਕਿ ਰਾਹੁਲ ਜਦੋਂ ਵੀ ਵਿਦੇਸ਼ ਜਾਂਦੇ ਹਨ ਤਾਂ ਵਿਦੇਸ਼ੀ ਭਾਸ਼ਾ ਬੋਲਦੇ ਹਨ ਅਤੇ ਭਾਰਤ ਨੂੰ ਖੰਡਿਤ ਕਰਨ ਦੀ ਗੱਲ ਕਰਦੇ ਹਨ, ਜੋ ਕਿ ਠੀਕ ਨਹੀਂ ਹੈ। ਬਿਆਨ ਤੋਂ ਬਾਅਦ ਇਹ ਗੱਲ ਸਾਫ ਹੈ ਕਿ ਰਾਹੁਲ ਗਾਂਧੀ  ਵਿਦੇਸ਼ ਜਾ ਕੇ ਦੇਸ਼ ਦੇ ਪ੍ਰਤੀ ਨਕਾਰਾਤਮਕ ਸੋਚ ਰੱਖਦੇ ਹਨ ਜੋ ਕਿ ਬਿਲਕੁਲ ਵੀ ਠੀਕ ਨਹੀਂ ਹੈ। ਇਸ ਕਾਰਨ ਕਿਹਾ ਗਿਆ ਕਿ ਉਹ ਦੇਸ਼ ਵਿਰੋਧੀ ਕਾਰਜ ਕਰਦੇ ਹਨ। ਜਾਣਕਾਰੀ ਮੁਤਾਬਕ ਭਾਜਪਾ ਵੀ ਇਸ ਦੇ ਪ੍ਰਤੀ ਹਮਲਾਵਰ ਰੁਖ ਰੱਖਦੀ ਹੈ ਅਤੇ ਇਸ ਦੌਰਾਨ ਸਮੇਂ-ਸਮੇਂ ’ਤੇ ਬਿਆਨ ਸਾਹਮਣੇ ਆ ਰਿਹਾ ਹੈ। ਰਣਨੀਤ ਸਿੰਘ ਬਿੱਟੂ ਦੇ ਇਸ ਵਿਵਾਦਤ ਬਿਆਨ ਤੋਂ ਬਾਅਦ ਆਰ.ਜੇ.ਡੀ. ਬੁਲਾਰੇ ਮ੍ਰਿਤਯੁੰਜੇ ਤਿਵਾੜੀ ਨੇ  ਮੋੜਵਾਂ ਵਾਰ ਕਰਦਿਆਂ ਕਿਹਾ ਕਿ, ‘‘ਰਵਨੀਤ ਿਸੰਘ ਬਿੱਟੂ ਅਜੇ ਹਾਲੀਆ ਕਾਂਗਰਸ ਤੋਂ ਭਾਜਪਾ ’ਚ ਆਏ ਹਨ, ਇਸ ਦੌਰਾਨ ਤਿਵਾੜੀ ਨੇ ਕਿਹਾ ਕਿ ਉਹ ਮਾਨਸਿਕ ਤੌਰ ’ਤੇ ਬਿਮਾਰ ਹਨ ਅਤੇ ਉਨ੍ਹਾਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ।’’ ਇਸ ਦੌਰਾਨ ਉਨ੍ਹਾਂ ਕਿਹਾ, ‘‘ਬਿੱਟੂ ਤਾਂ ਹਾਲ ਹੀ ’ਚ ਭਾਜਪਾ ’ਚ ਸ਼ਾਮਲ ਹੋਏ ਹਨ ਪਰ ਰਾਹੁਲ ਗਾਂਧੀ  ਦੇ ਪਰਿਵਾਰ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਹਨ।’’ ਇਸ ਦੌਰਾਨ ਉਨ੍ਹਾਂ ਨੇ ਤੰਜ ਕੱਸਦਿਆਂ ਕਿਹਾ ,‘‘ਕੱਲ ਤੱਕ ਤਾਂ ਰਾਹੁਲ ਗਾਂਧੀ ਦਾ ਗੁਣਗਾਣ ਕਰਦੇ ਥੱਕਦੇ ਨਹੀਂ ਸੀ ਰਵਨੀਤ ਸਿੰਘ ਬਿੱਟੂ, ਤੇ ਹੁਣ ਕੁਝ ਮਹੀਨਿਆਂ ’ਚ ਹੀ ਬਿੱਟੂ ਨੇ ਤਾਬੜਤੋੜ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ।’’ ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਹੁਲ ਗਾਂਧੀ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ। 


Sunaina

Content Editor

Related News