ਪੀ.ਐੱਮ. ਮੋਦੀ ਬੋਲੇ- ਹਰ ਘਰ ’ਚੋਂ ਆ ਰਹੀ ਇੱਕੋ ਆਵਾਜ਼, 2 ਮਈ ਨੂੰ ਮਮਤਾ ਦੀਦੀ ਗਈ

Wednesday, Mar 24, 2021 - 12:48 PM (IST)

ਪੀ.ਐੱਮ. ਮੋਦੀ ਬੋਲੇ- ਹਰ ਘਰ ’ਚੋਂ ਆ ਰਹੀ ਇੱਕੋ ਆਵਾਜ਼, 2 ਮਈ ਨੂੰ ਮਮਤਾ ਦੀਦੀ ਗਈ

ਨੈਸ਼ਨਲ ਡੈਸਕ– ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਕਾਫੀ ਵਧ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਾਂਥੀ ’ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰ ਪਾਸੋਂ ਇਕ ਹੀ ਆਵਾਜ਼ ਆ ਰਹੀ ਹੈ ਕਿ 2 ਮਈ ਨੂੰ ਦੀਦੀ ਗਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਦੇ ਜਸ਼ਨ ’ਚ ਪੱਛਮੀ ਬੰਗਾਲ ਦਾ ਵਿਸ਼ੇਸ਼ ਮਹੱਤਵ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਟੀ.ਐੱਮ.ਸੀ. ਦੇ ਪਾਪ ਦਾ ਘੜਾ ਭਰ ਚੁੱਕਾ ਹੈ ਅਤੇ ਬੰਗਾਲ ਦੀਆਂ ਮਾਂਵਾਂ- ਭੈਣਾਂ ਉਨ੍ਹਾਂ ਨੂੰ ਸਜਾ ਦੇਣ ਲਈ ਤਿਆਰ ਹਨ। ਆਜ਼ਾਦੀ ਦੀ ਲੜਾਈ ’ਚ ਦਿੱਤੇ ਗਏ ਹਰ ਯੋਗਦਾਨ ਨੂੰ ਹਰ ਪੀੜ੍ਹੀ ਤਕ ਪਹੁੰਚਾਉਣਾ ਭਾਜਪਾ ਸਰਕਰਾ ਦੀ ਪਹਿਲ ਹੈ। ਇਸ ਲਈ ਪੱਛਮੀ ਬੰਗਾਲ ਭਾਜਪਾ ਦੇ ਸੰਕਲਪਾਂ ਦਾ ਵੀ ਅਹਿਮ ਕੇਂਦਰ ਹੈ। 
ਦੱਸ ਦੇਈਏ ਕਿ ਪੱਛਮੀ ਬੰਗਾਲ ’ਚ 27 ਮਾਰਚ ਤੋਂ ਚੋਣਾਂ ਦੀ ਸ਼ੁਰੂਆਤ ਹੋਵੇਗੀ ਅਤੇ 2 ਮਈ ਨੂੰ ਇਸ ਦੇ ਨਤੀਜੇ ਆਉਣਗੇ। 

PunjabKesari

ਪੀ.ਐੱਮ. ਮੋਦੀ ਦੇ ਸੰਬੋਧਨ ਦੀਆਂ ਮੁੱਖ ਗੱਲਾਂ

- ਕੇਂਦਰ ਸਰਕਾਰ ਹਰ ਘਰ ਨਲ ਰਾਹੀਂ ਜਲ ਪਹੁੰਚਾਉਣ ਲਈ ਕੰਮ ਕਰ ਰਹੀ ਹੈ ਪਰ ਤ੍ਰਿਣਮੂਲ ਦੀ ਸਰਕਾਰ ਨੇ ਇਥੇ ਇਹ ਵੀ ਨਹੀਂ ਹੋਣ ਦਿੱਤਾ। ਟੀ.ਐੱਮ.ਸੀ. ਸਰਕਾਰ ਨੂੰ ਤੁਹਾਡੀ ਚਿੰਤਾ ਨਹੀਂ ਹੈ।

- ਭਾਜਪਾ ਨੇ ਜੋ ਸੰਕਲਪ ਪੱਤਰ ਬਣਾਇਆ ਹੈ, ਜਨਤਾ ਦੀ ਆਵਾਜ਼ ਸੁਣ ਕੇ ਬਣਾਇਆ ਹੈ। ਲੋਕਾਂ ਦੀਆਂ ਮੁਸੀਬਤਾਂ ਨੂੰ ਸੁਣ ਕੇ ਬਣਾਇਆ ਹੈ, ਬੰਗਾਲ ਦੇ ਬਿਹਤਰ ਭਵਿੱਖ ਲਈ ਬਣਾਇਆ ਹੈ। 

- ਭਾਜਪਾ ਲਾਭਕਾਰੀਆਂ ਦੇ ਬੈਂਕ ਖਾਤੇ ’ਚ ਸਿੱਧਾ ਲਾਭ ਦੇਣ ਲਈ ਡੀ.ਬੀ.ਟੀ. ਦੇਣ ਲਈ ਕਦਮ ਚੁੱਕੇਗੀ। ਕੋਈ ਵਿਚੋਲੀਆ ਨਹੀਂ, ਕੋਈ ਤੋਲਾਬਾਜ਼ ਨਹੀਂ। 

- ਭਾਜਪਾ ਦਾ ਸੰਕਲਪ, ਬੰਗਾਲ ਦੇ ਗਰੀਬ ਤੋਂ ਗਰੀਬ ਤਕ, ਹਰ ਖੇਤਰ ਤਕ ਵਿਕਾਸ ਪਹੁੰਚਾਉਣ ਦਾ ਸੰਕਲਪ ਹੈ। ਭਾਜਪਾ ਹਰ ਸਕੀਮ ਨੂੰ ਸਕੈਮ ਮੁਕਤ ਕਰੇਗੀ। ਕਟ, ਕਮੀਸ਼ਨ ’ਤੇ ਰੋਕ ਲਗਾਏਗੀ। 

- ਜਦੋਂ ਲੋੜ ਹੁੰਦੀ ਹੈ ਉਦੋਂ ਦੀਦੀ ਵਿਖਾਈ ਨਹੀਂ ਦਿੰਦੀ, ਜਦੋਂ ਚੋਣਾਂ ਆਉਂਦੀਆਂ ਹਨ ਤਾਂ ਕਹਿੰਦੀ ਹੈ- ਸਰਕਰਾ ਦੁਆਰੇ-ਦੁਆਰੇ! ਇਹੀ ਇਨ੍ਹਾਂ ਦੀ ਖੇਡ ਹੈ। 

- ਪੱਛਮੀ ਬੰਗਾਲ, ਇਥੋਂ ਦਾ ਬੱਚਾ-ਬੱਚਾ ਇਹ ਖੇਡ ਸਮਝ ਗਿਆ ਹੈ। 
- ਦੀਦੀ, ਅੱਜ ਪੱਛਮੀ ਬੰਗਾਲ ਪੁੱਛ ਰਿਹਾ ਹੈ ਕਿ ਅੰਫਾਨ ਦੀ ਰਾਹਤ ਕਿਸਨੇ ਲੁੱਟੀ? ਗਰੀਬਾਂ ਦੇ ਚੌਲ ਕਿਸ ਨੇ ਲੁੱਟੇ? ਅੰਫਾਨ ਦੇ ਸਤਾਏ ਲੋਕ, ਅੱਜ ਵੀ ਟੁੱਟੀ ਹੋਈ ਛੱਤ ਦੇ ਹੇਠਾਂ ਜੀਊਣ ਲਈ ਮਜਬੂਰ ਕਿਉਂ ਹਨ?

- ਦੀਦੀ ਅੱਜ-ਕੱਲ੍ਹ ਮੇਦਿਨੀਪੁਰ ’ਚ ਆ ਕੇ ਵਾਰ-ਵਾਰ ਬਹਾਨੇ ਬਣਾ ਰਹੀ ਹੈ। ਦੀਦੀ ਉਨ੍ਹਾਂ ਬਹਾਨਿਆਂ ਨਾਲ, ਉਨ੍ਹਾਂ ਪਰਿਵਾਰਾਂ ਨੂੰ ਜਵਾਬ ਨਹੀਂ ਦੇ ਸਕੀ ਜਿਨ੍ਹਾਂ ਨੂੰ ਪਹਿਲਾਂ ਅੰਫਾਨ ਨੇ ਤਬਾਹ ਕੀਤਾ ਅਤੇ ਫਿਰ ਤ੍ਰਿਣਮੂਲ ਦੇ ਟੋਲਾਬਾਜ਼ਾਂ ਨੇ ਲੁੱਟ ਲਿਆ। ਇਥੇ ਕੇਂਦਰ ਸਰਕਾਰ ਨੇ ਜੋ ਰਾਹਤ ਭੇਜੀ ਸੀ, ਉਹ ‘ਭਾਈਪੋ ਵਿੰਡੋ’ ’ਚ ਫਸ ਗਈ। 

PunjabKesari

ਪੀ.ਐੱਮ. ਮੋਦੀ ਦੀ ਕਾਂਥੀ ਰੈਲੀ ’ਚ ਸੁਵੇਂਦੁ ਅਧਿਕਾਰੀ ਦੇ ਪਿਤਾ ਸ਼ਿਸ਼ਿਰ ਅਧਿਕਾਰੀ ਵੀ ਸ਼ਾਮਲ ਹੋਏ, ਜੋ ਹਾਲ ਹੀ ’ਚ ਟੀ.ਐੱਮ.ਸੀ. ਨੂੰ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਹਨ। ਦੱਸ ਦੇਈਏ ਕਿ ਬੰਗਾਲ ’ਚ ਇਸ ਵਾਰ ਭਾਜਪਾ ਅਤੇ ਮਮਤਾ ਸਰਕਾਰ ਵਿਚਾਲੇ ਜ਼ਬਰਦਸਤ ਟੱਕਰ ਹੈ। 


author

Rakesh

Content Editor

Related News