ਮਮਤਾ ਨੇ ਸ਼ਾਹ ਨੂੰ ਕਿਹਾ- ਤੁਸੀਂ ''ਸਬ ਕੇ ਸਾਥ ਸਰਵਨਾਸ਼'' ਕਰ ਦਿੱਤਾ

12/18/2019 4:00:02 PM

ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਕੋਲਕਾਤਾ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਅਮਿਤ ਸ਼ਾਹ ਸਿਰਫ਼ ਭਾਜਪਾ ਦੇ ਨੇਤਾ ਨਹੀਂ ਦੇਸ਼ ਦੇ ਗ੍ਰਹਿ ਮੰਤਰੀ ਵੀ ਹਨ ਪਰ ਉਨ੍ਹਾਂ ਨੇ 'ਸਭ ਕਾ ਸਾਥ, ਸਭ ਕਾ ਵਿਕਾਸ', ਨਹੀਂ ਕੀਤਾ ਸਗੋਂ 'ਸਭ ਕੇ ਸਾਥ ਸਰਵਨਾਸ਼' ਕਰ ਦਿੱਤਾ।

ਆਧਾਰ ਕਾਰਡ (ਨਾਗਰਿਕਤਾ ਦਾ) ਸਬੂਤ ਨਹੀਂ
ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ,''ਨਾਗਰਿਕਤਾ ਕਾਨੂੰਨ ਅਤੇ ਐੱਨ.ਆਰ.ਸੀ. ਨੂੰ ਵਾਪਸ ਲੈ ਲਵੋ, ਨਹੀਂ ਤਾਂ ਮੈਂ ਦੇਖਦੀ ਹਾਂ ਕਿ ਤੁਸੀਂ ਇਸ ਨੂੰ ਇੱਥੇ ਕਿਵੇਂ ਲਾਗੂ ਕਰਦੇ ਹੋ। ਭਾਜਪਾ ਪੂਰੇ ਦੇਸ਼ ਨੂੰ ਹਿਰਾਸਤ ਕੇਂਦਰ 'ਚ ਬਦਲਣਾ ਚਾਹੁੰਦੀ ਹੈ ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗਾ। ਅਮਿਤ ਸ਼ਾਹ ਦਾ ਕਹਿਣਾ ਹੈ ਕਿ ਆਧਾਰ ਕਾਰਡ (ਨਾਗਰਿਕਤਾ ਦਾ) ਸਬੂਤ ਨਹੀਂ ਹੈ, ਫਿਰ ਤੁਸੀਂ ਇਸ ਦੇ ਨਾਲ ਸਭ ਕੁਝ ਕਿਉਂ ਜੋੜ ਰਹੇ ਹੋ?''

ਤੁਹਾਡਾ ਕੰਮ ਅੱਗ ਬੁਝਾਉਣਾ ਹੈ
ਮਮਤਾ ਬੈਨਰਜੀ ਨੇ ਸੰਬੋਧਨ ਨਾਗਰਿਕਤਾ ਕਾਨੂੰਨ ਵਿਰੁੱਧ ਜਾਰੀ ਪ੍ਰਦਰਸ਼ਨਾਂ 'ਤੇ ਕਿਹਾ,''ਮੈਂ ਕੇਂਦਰੀ ਗ੍ਰਹਿ ਮੰਤਰੀ ਤੋਂ ਦੇਸ਼ ਦਾ ਧਿਆਨ ਰੱਖਣ ਅਤੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਕੰਟਰੋਲ ਕਰਨ ਦੀ ਅਪੀਲ ਕਰਾਂਗੀ। ਤੁਹਾਡਾ ਕੰਮ ਅੱਗ ਬੁਝਾਉਣਾ ਹੈ। ਮੈਂ ਅਮਿਤ ਸ਼ਾਹ ਤੋਂ ਇਹ ਯਕੀਨੀ ਕਰਨ ਦੀ ਗੁਜਾਰਿਸ਼ ਕਰਦੀ ਹਾਂ ਕਿ ਦੇਸ਼ ਸੋਧ ਨਾਗਰਿਕਤਾ ਕਾਨੂੰਨ ਦੀ ਅੱਗ 'ਚ ਨਾ ਸੜੇ।''

'ਨੋ ਸੀ.ਏ.ਏ.' ਰੈਲੀ ਦਾ ਤੀਜਾ ਦਿਨ
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹਾਵੜਾ ਮੈਦਾਨ ਤੋਂ ਐਸਪਲਾਨੇਡ ਇਲਾਕੇ 'ਚ ਡੋਰਿਨਾ ਕ੍ਰਾਸਿੰਗ ਤੱਕ ਮਾਰਚ ਕੱਢ ਰਹੀ ਹੈ। ਅੱਜ ਉਨ੍ਹਾਂ ਦੀ 'ਨੋ ਸੀ.ਏ.ਏ.' ਰੈਲੀ ਦਾ ਤੀਜਾ ਦਿਨ ਹੈ। ਸੋਧ ਨਾਗਰਿਕਤਾ ਕਾਨੂੰਨ ਵਿਰੁੱਧ ਬੁੱਧਵਾਰ ਨੂੰ ਵੀ ਪ੍ਰਦਰਸ਼ਨ ਜਾਰੀ ਹੋਇਆ, ਇਸ ਦੌਰਾਨ ਹਿੰਸਾ ਦੀ ਕੋਈ ਖਬਰ ਨਹੀਂ ਹੈ।


DIsha

Content Editor

Related News