ਸਿਮੀ ਗਰੇਵਾਲ ਨੇ ਮਮਤਾ ਬੈਨਰਜੀ ਦੀ ਕੀਤੀ ਅਮਰੀਕੀ ਰਾਸ਼ਟਰਪਤੀ ਨਾਲ ਤੁਲਨਾ, ਆਖੀ ਵੱਡੀ ਗੱਲ

Monday, May 03, 2021 - 06:11 PM (IST)

ਸਿਮੀ ਗਰੇਵਾਲ ਨੇ ਮਮਤਾ ਬੈਨਰਜੀ ਦੀ ਕੀਤੀ ਅਮਰੀਕੀ ਰਾਸ਼ਟਰਪਤੀ ਨਾਲ ਤੁਲਨਾ, ਆਖੀ ਵੱਡੀ ਗੱਲ

ਮੁੰਬਈ (ਬਿਊਰੋ) - ਇਸ ਵਾਰ ਦੀਆਂ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਕਾਫ਼ੀ ਦਿਲਚਸਪ ਰਹੀਆਂ। ਚੋਣ ਪ੍ਰਚਾਰ 'ਚ ਭਾਜਪਾ ਸੂਬੇ ਦੀ ਸੱਤਾਧਾਰੀ ਪਾਰਟੀ ਟੀ. ਐੱਮ. ਸੀ. (ਤ੍ਰਿਣਮੂਲ ਕਾਂਗਰਸ) ਨੂੰ ਕੜੀ ਟੱਕਰ ਦਿੰਦੀ ਨਜ਼ਰ ਆ ਰਹੀ ਸੀ, ਉੱਥੇ ਹੀ ਚੋਣ ਨਤੀਜੇ ਨੇ ਪੂਰਾ ਗਣਿਤ ਖ਼ਰਾਬ ਕਰ ਦਿੱਤਾ। ਬੰਗਾਲ 'ਚ ਇਕ ਵਾਰ ਫਿਰ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਦੀ ਵਾਪਸੀ ਹੋ ਰਹੀ ਹੈ। ਉੱਥੇ ਹੀ ਸੂਬੇ ਦੀ ਜਨਤਾ ਨੇ ਭਾਜਪਾ ਸਮੇਤ ਹੋਰ ਪਾਰਟੀਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

ਉੱਥੇ ਹੀ ਟੀ. ਐੱਮ. ਸੀ. ਦੀ ਇਸ ਅਣਕਿਆਸੀ ਜਿੱਤ ਨੂੰ ਲੈ ਕੇ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਆਪਣੀ ਪ੍ਰਤੀਕਿਰਿਆ ਦੇ ਰਹੀਆਂ ਹਨ। ਨਾਲ ਹੀ ਪਾਰਟੀ ਪ੍ਰਮੁੱਖ ਮਮਤਾ ਬੈਨਰਜੀ ਨੂੰ ਜਿੱਤ ਦੀ ਵਧਾਈ ਦੇ ਰਹੀਆਂ ਹਨ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਸਿਮੀ ਗਰੇਵਾਲ ਨੇ ਵੀ ਪੱਛਮੀ ਬੰਗਾਲ ਦੇ ਚੋਣ ਨਤੀਜੇ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੰਨਾਂ ਹੀ ਨਹੀਂ ਉਨ੍ਹਾਂ ਨੇ ਮਮਤਾ ਬੈਨਰਜੀ ਦੀ ਜਿੱਤ ਨੂੰ ਅਮਰੀਕੀ ਰਾਸ਼ਟਰਪਤੀ 'ਜੋਅ ਬਾਇਡਨ' ਦੀ ਜਿੱਤ ਨਾਲ ਜੋੜਿਆ ਹੈ। 

ਅਸਲ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਮਤਾ ਬੈਨਰਜੀ ਦੇ ਪੈਰ ਫ੍ਰੈਕਚਰ ਹੋ ਗਿਆ ਸੀ, ਜਿਸ ਕਾਰਨ ਉਨ੍ਹਾਂ ਆਪਣਾ ਚੋਣ ਪ੍ਰਚਾਰ ਵ੍ਹੀਲਚੇਅਰ 'ਤੇ ਵੀ ਕੀਤਾ ਸੀ। ਅਜਿਹਾ ਹੀ ਕੁਝ ਰਾਸ਼ਟਰਪਤੀ ਜੋਅ ਬਾਇਡਨ ਨਾਲ ਉਨ੍ਹਾਂ ਦੇ ਚੋਣ ਪ੍ਰਚਾਰ ਦੌਰਾਨ ਹੋਇਆ ਸੀ। ਹਾਲਾਂਕਿ ਉਨ੍ਹਾਂ ਰਾਸ਼ਟਰਪਤੀ ਚੋਣ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਸੀ। ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ 'ਚ ਮਮਤਾ ਬੈਨਰਜੀ ਦੀ ਜਿੱਤ ਨੂੰ ਸਿਮੀ ਗਰੇਵਾਲ ਨੇ ਜੋਅ ਬਾਇਡਨ ਦੀ ਜਿੱਤ ਨਾਲ ਜੋੜਿਆ ਹੈ। ਨਾਲ ਹੀ ਫ੍ਰੈਕਚਰ ਸਬੰਧੀ ਵੱਡੀ ਗੱਲ ਆਖੀ ਹੈ।

PunjabKesari

ਸਿਮੀ ਗਰੇਵਾਲ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, 'ਉਨ੍ਹਾਂ ਕੈਂਪੇਨ ਦੌਰਾਨ ਆਪਣਾ ਪੈਰ ਫ੍ਰੈਕਚਰ ਕਰ ਲਿਆ ਸੀ। ਜੋ ਬਾਇਡਨ ਨੂੰ ਵੀ ਕੈਂਪੇਨ ਸਮੇਂ ਸੱਟ ਲੱਗੀ ਸੀ- ਦੋਵੇਂ ਜਿੱਤ ਗਏ!' ਸਿਮੀ ਗਰੇਵਾਲ ਨੇ ਟਵੀਟ 'ਚ ਅੱਗੇ ਲਿਖਿਆ, 'ਸੋਚੋ ਇਸ 'ਤੇ...ਲਾਠੀ ਅਤੇ ਪੱਥਰ ਮੇਰੀ ਹੱਡੀ ਨੂੰ ਤੋੜ ਸਕਦੇ ਹਨ ਪਰ ਮੇਰੀ ਲੜਾਈ ਜਾਰੀ ਰਹੇਗੀ ਅਤੇ ਮੈਂ ਜਿੱਤਾਂਗੀ।' ਸਿਮੀ ਗਰੇਵਾਲ ਦਾ ਟਵੀਟ ਕਾਫ਼ੀ ਵਾਇਰਲ ਹੋ ਰਿਹਾ ਹੈ। ਅਦਾਕਾਰਾ ਦੇ ਬਹੁਤ ਸਾਰੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਇਸ ਟਵੀਟ 'ਤੇ ਟਿੱਪਣੀ ਕਰਕੇ ਆਪਣੀ ਫੀਡਬੈਕ ਦੇ ਰਹੇ ਹਨ। 

ਬੰਗਾਲ 'ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੂੰ ਵੀ ਇਨ੍ਹਾਂ ਨਤੀਜਿਆਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਹੈ। ਐਤਵਾਰ ਸ਼ਾਮ ਨੂੰ ਚੋਣ ਨਤੀਜਿਆਂ ਦੇ ਰੁਝਾਨ ਸਪਸ਼ਟ ਹੋਣ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖ਼ੁਦ ਪ੍ਰੈਸ ਕਾਨਫਰੰਸ 'ਚ ਇਸ ਗੱਲ ਨੂੰ ਮੰਨਿਆ। ਉਹ ਚੋਣ ਮੁਹਿੰਮ ਦੌਰਾਨ ਦੋਹਰੇ ਸੈਂਕੜੇ ਦੀ ਗੱਲ ਕਰਦੀ ਸੀ ਪਰ ਉਸ ਨੇ ਕਦੇ ਵੀ ਭਾਜਪਾ ਵਰਗੇ ਮਜ਼ਬੂਤ​ਵਿਰੋਧੀ ਖਿਲਾਫ਼ ਇੰਨੀਂ ਸ਼ਾਨਦਾਰ ਜਿੱਤ ਦੀ ਕਲਪਨਾ ਨਹੀਂ ਕੀਤੀ ਸੀ। ਇਸ ਵਾਰ ਵਿਧਾਨ ਸਭਾ ਚੋਣਾਂ 'ਚ ਮਮਤਾ ਬੈਨਰਜੀ ਦੀ ਪਾਰਟੀ ਟੀ. ਐਮ. ਸੀ. ਨੇ 213 ਸੀਟਾਂ ਜਿੱਤਿਆਂ ਹਨ ਜਦੋਂਕਿ ਭਾਪਜਾ ਨੇ 77 ਸੀਟਾਂ ਪ੍ਰਾਪਤ ਕੀਤੀਆਂ ਹਨ।


author

sunita

Content Editor

Related News