ਮਮਤਾ ਸਰਕਾਰ ਨੇ ਇਕ ਫਿਰ ਜੂਨੀਅਰ ਡਾਕਟਰਾਂ ਨੂੰ ਬੈਠਕ ਲਈ ਬੁਲਾਇਆ

Monday, Sep 16, 2024 - 01:34 PM (IST)

ਕੋਲਕਾਤਾ- ਪੱਛਮੀ ਬੰਗਾਲ ਸਰਕਾਰ ਨੇ ਆਰ. ਜੀ. ਕਰ ਹਸਪਤਾਲ ਮਾਮਲੇ 'ਚ ਚੱਲ ਰਹੇ ਡੈੱਡਲਾਕ ਨੂੰ ਸੁਲਝਾਉਣ ਲਈ ਇਕ ਵਾਰ ਫਿਰ ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰਾਂ ਨੂੰ ਸੋਮਵਾਰ ਸ਼ਾਮ 5 ਵਜੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਰਿਹਾਇਸ਼ 'ਤੇ ਬੈਠਕ ਲਈ ਬੁਲਾਇਆ ਹੈ। ਮੁੱਖ ਸਕੱਤਰ ਮਨੋਜ ਪੰਤ ਨੇ ਬੈਠਕ ਲਈ ਜੂਨੀਅਰ ਡਾਕਟਰਾਂ ਨੂੰ ਸੱਦਾ ਪੱਤਰ ਭੇਜਿਆ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰਾਂ ਦਾ ਸੂਬੇ ਦੇ ਸਿਹਤ ਵਿਭਾਗ ਦੇ ਹੈੱਡਕੁਆਰਟਰ ਸਿਹਤ ਭਵਨ ਦੇ ਬਾਹਰ 8ਵੇਂ ਵੀ ਧਰਨਾ ਜਾਰੀ ਰਿਹਾ ਅਤੇ ਲਗਾਤਾਰ 36ਵੇਂ ਦਿਨ ਉਨ੍ਹਾਂ ਨੇ ਕੰਮ ਬੰਦ ਰੱਖਿਆ।

ਦੱਸ ਦੇਈਏ ਕਿ ਕੋਲਕਾਤਾ ਦੇ ਆਰ. ਜੀ. ਕਰ ਮੈਡੀਕਲ ਕਾਲਜ 'ਚ ਟ੍ਰੇਨੀ ਡਾਕਟਰ ਨਾਲ ਜਬਰ-ਜ਼ਿਨਾਹ ਅਤੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਮੈਡੀਕਲ ਵਿਦਿਆਰਥੀਆਂ ਅਤੇ ਡਾਕਟਰਾਂ ਵਿਚਾਲੇ ਭਾਰੀ ਰੋਹ ਅਤੇ ਡਰ ਦਾ ਮਾਹੌਲ ਪੈਦਾ ਹੋਇਆ। ਇਸ ਘਟਨਾ ਮਗਰੋਂ ਹਸਪਤਾਲ ਦੇ ਸਟਾਫ਼, ਵਿਦਿਆਰਥੀਆਂ ਅਤੇ ਹੋਰ ਮੈਡੀਕਲ ਕਾਲਜਾਂ ਦੇ ਲੋਕਾਂ ਨੇ ਸੁਰੱਖਿਆ ਵਧਾਉਣ ਅਤੇ ਨਿਆਂ ਦੀ ਮੰਗ ਕਰਦਿਆਂ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤੇ।

ਡਾਕਟਰਾਂ ਦਾ ਵਿਰੋਧ ਪ੍ਰਦਰਸ਼ਨ 36ਵੇਂ ਦਿਨ ਵੀ ਜਾਰੀ ਹੈ। ਟ੍ਰੇਨੀ ਡਾਕਟਰ ਬੈਠਕ ਦੀ ਲਾਈਵ ਸਟ੍ਰੀਮਿੰਗ ਚਾਹੁੰਦੇ ਹਨ, ਜਿਸ ਕਾਰਨ ਇਸ ਤੋਂ ਪਹਿਲਾਂ ਹੋਈ ਗੱਲਬਾਤ ਵੀ ਬੇਨਤੀਜਾ ਰਹੀ। ਜੂਨੀਅਰ ਡਾਕਟਰਾਂ ਨੇ ਇਹ ਦੋਸ਼ ਲਾਇਆ ਕਿ ਹਸਪਤਾਲ ਪ੍ਰਸ਼ਾਸਨ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ। ਉਹ ਬਿਹਤਰ ਸਿਹਤ ਸਹੂਲਤਾਂ, ਸੁਰੱਖਿਆ ਅਤੇ ਕੰਮ ਦੇ ਹਾਲਾਤ ਦੀ ਮੰਗ ਕਰ ਰਹੇ ਹਨ। ਡਾਕਟਰਾਂ ਦੇ ਵਿਰੋਧ ਕਾਰਨ ਹਸਪਤਾਲ ਦੀਆਂ ਆਮ ਸੇਵਾਵਾਂ ਪ੍ਰਭਾਵਿਤ ਹੋਈਆਂ, ਜਿਸ ਕਾਰਨ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  


 


Tanu

Content Editor

Related News