ਪੱਛਮੀ ਬੰਗਾਲ ਚੋਣਾਂ: ਵੋਟਿੰਗ ਦੌਰਾਨ ਹਿੰਸਾ, CISF ਦੀ ਗੋਲੀਬਾਰੀ ’ਚ 4 ਲੋਕਾਂ ਦੀ ਮੌਤ

04/10/2021 1:47:09 PM

ਸੀਤਲਕੂਚੀ— ਪੱਛਮੀ ਬੰਗਾਲ ’ਚ ਚੌਥੇ ਗੇੜ ਦੀਆਂ ਵੋਟਾਂ ਦਰਮਿਆਨ ਕਈ ਥਾਵਾਂ ’ਤੇ ਹਿੰਸਕ ਝੜਪ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪੱਛਮੀ ਬੰਗਾਲ ਦੇ ਕੂਚਬਿਹਾਰ ਜ਼ਿਲ੍ਹੇ ਵਿਚ ਸ਼ਨੀਵਾਰ ਯਾਨੀ ਕਿ ਅੱਜ ਸਥਾਨਕ ਲੋਕਾਂ ਵਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਸੀ. ਆਈ. ਐੱਸ. ਐੱਫ. ਨੇ ਗੋਲੀਆਂ ਚਲਾਈਆਂ, ਜਿਸ ’ਚ 4 ਲੋਕਾਂ ਦੀ ਮੌਤ ਹੋ ਗਈ। ਅਜਿਹਾ ਦੋਸ਼ ਹੈ ਕਿ ਸਥਾਨਕ ਲੋਕਾਂ ਨੇ ਸੀ. ਆਈ. ਐੱਸ. ਐੱਫ. ਜਵਾਨਾਂ ਦੀਆਂ ਰਾਈਫ਼ਲਾਂ ਖੋਹਣ ਦੀ ਕੋਸ਼ਿਸ਼ ਕੀਤੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਇਕ ਇਹ ਘਟਨਾ ਸੀਤਲਕੂਚੀ ’ਚ ਹੋਈ, ਜਦੋਂ ਵੋਟਿੰਗ ਚੱਲ ਰਹੀ ਸੀ। 

PunjabKesari

ਸ਼ੁਰੂਆਤੀ ਰਿਪੋਰਟਾਂ ਮੁਤਾਬਕ ਇਕ ਪਿੰਡ ’ਚ ਆਪਣੇ ਉੱਪਰ ਹਮਲਾ ਕੀਤੇ ਜਾਣ ਮਗਰੋਂ ਸੀ. ਆਈ. ਐੱਸ. ਐੱਫ. ਜਵਾਨਾਂ ਦੀ ਗੋਲੀਬਾਰੀ ’ਚ 4 ਲੋਕ ਮਾਰੇ ਗਏ। ਉੱਥੇ ਝੜਪ ਹੋਈ ਅਤੇ ਸਥਾਨਕ ਲੋਕਾਂ ਨੇ ਉਨ੍ਹਾਂ ਦਾ ਘਿਰਾਓ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਰਾਈਫ਼ਲਾਂ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਕੇਂਦਰੀ ਬਲਾਂ ਨੇ ਗੋਲੀਆਂ ਚਲਾਈਆਂ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਘਟਨਾ ’ਤੇ ਜ਼ਿਲ੍ਹੇ ਦੇ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ। 

PunjabKesari

ਉੱਥੇ ਹੀ ਚੋਣਾਂ ਦੌਰਾਨ ਹੁਗਲੀ ਵਿਚ ਭਾਜਪਾ ਉਮੀਦਵਾਰ ਲਾਕੇਟ ਚੈਟਰਜੀ ਦੀ ਕਾਰ ’ਤੇ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਭਾਜਪਾ ਉਮੀਦਵਾਰ ਲਾਕੇਟ ਦੀ ਕਾਰ ਦੇ ਸ਼ੀਸ਼ੇ ਟੁੱਟ ਗਏ। ਉਨ੍ਹਾਂ ਦੇ ਸੁਰੱਖਿਆ ਕਾਮਿਆਂ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਮੌਕੇ ਤੋਂ ਕੱਢਿਆ। ਚੈਟਰਜੀ ਨੇ ਇਸ ਹਮਲੇ ਦਾ ਦੋਸ਼ ਤਿ੍ਰਣਮੂਲ ਕਾਂਗਰਸ ’ਤੇ ਲਾਇਆ ਹੈ। ਹੁਗਲੀ ਵਿਚ ਪੱਛਮੀ ਬੰਗਾਲ ਚੋਣਾਂ ਨੂੰ ਕਵਰ ਕਰ ਰਹੇ ਕੁਝ ਮੀਡੀਆ ਦੀਆਂ ਗੱਡੀਆਂ ’ਤੇ ਵੀ ਸਥਾਨਕ ਲੋਕਾਂ ਵਲੋਂ ਹਮਲਾ ਕੀਤੇ ਜਾਣ ਦੀ ਖ਼ਬਰ ਹੈ।

PunjabKesari


Tanu

Content Editor

Related News