ਪੱਛਮੀ ਬੰਗਾਲ ਸਮੇਤ 4 ਸੂਬਿਆਂ ’ਚ ਕਿਸ ਦੇ ਸਿਰ ਸਜੇਗਾ ਤਾਜ, ਫੈਸਲਾ ਅੱਜ

Sunday, May 02, 2021 - 05:19 AM (IST)

ਕੋਲਕਾਤਾ : ਮੁੱਖ ਮੰਤਰੀ ਮਮਤਾ ਬੈਨਰਜੀ ਦੀ ਲੀਡਰਸ਼ਿਪ ’ਚ ਪਿਛਲੇ 10 ਸਾਲਾਂ ਤੋਂ ਪੱਛਮੀ ਬੰਗਾਲ ਵਿਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਤੀਜੀ ਵਾਰ ਸੱਤਾ ਵਿਚ ਵਾਪਸ ਆਏਗੀ ਜਾਂ ਕੇਂਦਰ ਵਿਚ ਸੱਤਾ ’ਤੇ ਬੈਠੀ ਭਾਰਤੀ ਜਨਤਾ ਪਾਰਟੀ ਸੂਬੇ ਵਿਚ ਰਾਜਪਾਟ ਸੰਭਾਲੇਗੀ, ਦੇਸ਼ ਨੂੰ ਇਸ ਫੈਸਲੇ ਦੀ ਬੇਸਬਰੀ ਨਾਲ ਉਡੀਕ ਹੈ ਅਤੇ ਐਤਵਾਰ ਨੂੰ ਸੂਬੇ ਦੇ ਵੋਟਰਾਂ ਦਾ ਇਹ ਚਿਰਾਂ ਤੋਂ ਉਡੀਕਿਆ ਜਾ ਰਿਹਾ ਲੋਕ ਫਤਵਾ ਆ ਜਾਵੇਗਾ। ਪੱਛਮੀ ਬੰਗਾਲ ’ਚ ਕੋਰੋਨਾ ਦੇ ਵਧਦੇ ਕਹਿਰ ਦਰਮਿਆਨ ਐਤਵਾਰ ਸਵੇਰੇ 8.05 ਵਜੇ ਤੋਂ ਸਖਤ ਸੁਰੱਖਿਆ ਦਰਮਿਆਨ ਵੋਟ-ਗਿਣਤੀ ਸ਼ੁਰੂ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਵੈਕਸੀਨ ਨੂੰ ਲੈ ਕੇ ਅਦਾਰ ਪੂਨਾਵਾਲਾ ਨੂੰ ਮਿਲ ਰਹੀਆਂ ਪਾਵਰਫੁੱਲ ਲੋਕਾਂ ਵਲੋਂ ਧਮਕੀਆਂ

ਚੋਣ ਕਮਿਸ਼ਨ ਨੇ ਵੋਟ-ਗਿਣਤੀ ਦੀ ਤਿਆਰੀ ਪੂਰੀ ਕਰ ਲਈ ਹੈ। ਕਮਿਸ਼ਨ ਅਨੁਸਾਰ ਵੋਟ-ਗਿਣਤੀ ਕੇਂਦਰ ਦੇ 100 ਮੀਟਰ ਦੇ ਘੇਰੇ ’ਚ ਕਿਸੇ ਵੀ ਵਾਹਨ ਨੂੰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਸੂਬੇ ਦੇ ਸਾਰੇ ਵੋਟ-ਗਿਣਤੀ ਕੇਂਦਰਾਂ ’ਚ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਸਬੰਧੀ ਚੋਣ ਕਮਿਸ਼ਨ ਵਚਨਬੱਧ ਹੈ। ਇਸ ਦੇ ਲਈ ਚੋਣ ਕਮਿਸ਼ਨ ਵਲੋਂ ਖਾਸ ਇੰਤਜ਼ਾਮ ਕੀਤੇ ਗਏ ਹਨ। ਮੁੱਖ ਚੋਣ ਅਧਿਕਾਰੀ ਆਰਿਜ਼ ਆਫਤਾਬ ਨੇ ਸਪਸ਼ਟ ਕਿਹਾ ਹੈ ਕਿ ਕੋਰੋਨਾ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ। ਵੋਟ-ਗਿਣਤੀ ਦੀ ਪੂਰੀ ਪ੍ਰਕਿਰਿਆ ਚਲਾਉਣ ਲਈ ਕਮਿਸ਼ਨ ਵਲੋਂ ਠੋਸ ਇੰਤਜ਼ਾਮ ਵੋਟ-ਗਿਣਤੀ ਕੇਂਦਰਾਂ ’ਤੇ ਕੀਤੇ ਗਏ ਹਨ। ਵੋਟ-ਗਿਣਤੀ ਕੇਂਦਰ ਦੇ ਅੰਦਰ ਟੇਬਲਾਂ ਦੀ ਗਿਣਤੀ ਵੀ ਇਸ ਵਾਰ ਵਧਾਈ ਗਈ ਹੈ ਤਾਂ ਜੋ ਸਮਾਜਿਕ ਦੂਰੀ ਦੀ ਪੂਰੀ ਪਾਲਣਾ ਕੀਤੀ ਜਾ ਸਕੇ।

ਇਹ ਵੀ ਪੜ੍ਹੋ- ਮੋਦੀ ਅਤੇ ਸ਼ਾਹ ਕਰਦੇ ਸਨ ਕੋਰੋਨਾ ਫੈਲਾਉਣ ਵਾਲੇ ਪ੍ਰੋਗਰਾਮ, ਦੋਵੇਂ ਮਹਾਮਾਰੀ ਲਈ ਜ਼ਿੰਮੇਦਾਰ: ਰਾਹੁਲ ਗਾਂਧੀ

ਆਸਾਮ, ਤਾਮਿਲਨਾਡੂ, ਕੇਰਲ ਤੇ ਪੁੱਡੂਚੇਰੀ ’ਚ ਵੀ ਸਖਤ ਮੁਕਾਬਲਾ
ਆਸਾਮ ’ਚ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ’ਚ ਸੰਘਰਸ਼ ਚੱਲ ਰਿਹਾ ਹੈ। ਕੇਰਲ ਵਿਚ ਮੁੱਖ ਮੰਤਰੀ ਪਿਨਰਾਈ ਵਿਜਯਨ ਦੇ ਐੱਲ. ਡੀ. ਐੱਫ. ਅਤੇ ਕਾਂਗਰਸ ਦੀ ਅਗਵਾਈ ਵਾਲੇ ਯੂ. ਡੀ. ਐੱਫ. ਦਰਮਿਆਨ ਮੁਕਾਬਲਾ ਹੈ। ਤਾਮਿਲਾਡੂ ’ਚ 4 ਗਠਜੋੜ ਮੈਦਾਨ ਵਿਚ ਹਨ ਪਰ ਮੁੱਖ ਮੁਕਾਬਲਾ ਸੱਤਾਧਾਰੀ ਅੰਨਾ ਡੀ. ਐੱਮ. ਕੇ. ਤੇ ਮੁੱਖ ਵਿਰੋਧੀ ਡੀ. ਐੱਮ. ਕੇ. ਦਰਮਿਆਨ ਹੈ। ਕੇਂਦਰ ਸ਼ਾਸਿਤ ਸੂਬੇ ਪੁੱਡੂਚੇਰੀ ਵਿਚ ਸਾਬਕਾ ਮੁੱਖ ਮੰਤਰੀ ਐੱਨ. ਰੰਗਾਸਵਾਮੀ ਦੀ ਅਗਵਾਈ ਵਾਲੀ ਆਲ ਇੰਡੀਆ ਐੱਨ. ਆਰ. ਕਾਂਗਰਸ-ਭਾਜਪਾ ਗਠਜੋੜ ਤੇ ਕਾਂਗਰਸ-ਡੀ. ਐੱਮ. ਕੇ. ਗਠਜੋੜ ਦਰਮਿਆਨ ਮੁੱਖ ਮੁਕਾਬਲਾ ਹੈ।

ਇਹ ਵੀ ਪੜ੍ਹੋ- ਮੈਕਸ ਹਸਪਤਾਲ ਦੇ ਡਾਕਟਰ ਨੇ ਕੀਤੀ ਖੁਦਕੁਸ਼ੀ, ਕੋਰੋਨਾ ਮਰੀਜ਼ਾਂ ਦਾ ਕਰਦੇ ਸਨ ਇਲਾਜ

ਨੰਦੀਗ੍ਰਾਮ ਦੀ ਜਨਤਾ ਬੈਨਰਜੀ ’ਤੇ ਲੁਟਾਏਗੀ ਮਮਤਾ ਜਾਂ ਸ਼ੁਭੇਂਦੂ ਨੂੰ ਸੌਂਪੇਗੀ ਅਧਿਕਾਰ?
ਨੰਦੀਗ੍ਰਾਮ ਵਿਧਾਨ ਸਭਾ ਸੀਟ ਤੋਂ ਮਮਤਾ ਬੈਨਰਜੀ ਜਾਂ ਫਿਰ ਕਦੇ ਉਨ੍ਹਾਂ ਦਾ ਸੱਜਾ ਹੱਥ ਮੰਨੇ ਜਾਣ ਵਾਲੇ ਸ਼ੁਭੇਂਦੂ ਅਧਿਕਾਰੀ, ਜੋ ਹੁਣ ਭਾਜਪਾ ਵਿਚ ਸ਼ਾਮਲ ਹੋ ਗਏ ਹਨ, ਵਿਚੋਂ ਕੌਣ ਜਿੱਤੇਗਾ, ਇਸ ’ਤੇ ਸਾਰਿਆਂ ਦੀ ਨਜ਼ਰ ਰਹੇਗੀ।

ਇਹ ਵੀ ਪੜ੍ਹੋ- ਦੋ ਦਿਨ 'ਚ ਰੀਵਾ 'ਚ ਲੱਗਾ ਆਕਸੀਜਨ ਪਲਾਂਟ, ਹਰ ਦਿਨ ਹੋ ਰਹੀ 100 ਸਿਲੰਡਰ ਦੀ ਰੀਫਿਲਿੰਗ

ਕੁਲ ਸੀਟਾਂ 294, ਬਹੁਮਤ ਲਈ ਜਾਦੂਈ ਅੰਕੜਾ 148
ਸੂਬੇ ਵਿਚ 294 ਸੀਟਾਂ ਲਈ 2,116 ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਹੁਣ ਹੋਵੇਗਾ। ਕਿਸੇ ਵੀ ਪਾਰਟੀ ਨੂੰ ਦੋ-ਤਿਹਾਈ ਬਹੁਮਤ ਲਈ ਕੁਲ 294 ਸੀਟਾਂ ਵਿਚੋਂ 148 ਸੀਟਾਂ ’ਤੇ ਜਿੱਤਣਾ ਜ਼ਰੂਰੀ ਹੈ। 294 ਵਿਧਾਨ ਸਭਾ ਸੀਟਾਂ ਵਿਚੋਂ 292 ਸੀਟਾਂ ’ਤੇ 8 ਪੜਾਵਾਂ ਵਿਚ ਵੋਟਿੰਗ ਕਰਵਾਈ ਗਈ ਸੀ। ਸ਼ਮਸ਼ੇਰਗੰਜ ਤੇ ਜੰਗੀਪੁਰ ਵਿਧਾਨ ਸਭਾ ਹਲਕੇ ਦੇ 2 ਉਮੀਦਵਾਰਾਂ ਦਾ ਦਿਹਾਂਤ ਹੋਣ ਕਾਰਨ ਉੱਥੇ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News