ਬੰਗਾਲ ’ਚ ਸਿਆਸੀ ਭੂਚਾਲ: ਚੋਣ ਕਮਿਸ਼ਨ ਦੀ ਕਾਰਵਾਈ ਖਿਲਾਫ ਧਰਨੇ ’ਤੇ ਬੈਠੀ ਮਮਤਾ

Tuesday, Apr 13, 2021 - 12:55 PM (IST)

ਕੋਲਕਾਤਾ– ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੰਗਾਲ ’ਚ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਭਾਜਪਾ ਅਤੇ ਟੀ.ਐੱਮ.ਸੀ. ਵਿਚਕਾਰ ਜਾਰੀ ਦੋਸ਼ਾਂ ਦਰਮਿਆਨ ਚੋਣ ਕਮਿਸ਼ਨ ਦੀ ਕਾਰਵਾਈ ਨੇ ਨਵਾਂ ਭੂਚਾਲ ਲੈ ਆਉਂਦਾ ਹੈ। ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਚੋਣ ਪ੍ਰਚਾਰ ’ਤੇ 24 ਘੰਟਿਆਂ ਲਈ ਪਾਬੰਦੀ ਲਗਾਏ ਜਾਣ ਦੇ ਚੋਣ ਕਮਿਸ਼ਨ ਦੇ ਫੈਸਲੇ ਦੇ ਵਿਰੋਧ ’ਚ ਕੋਲਕਾਤਾ ’ਚ ਧਰਨਾ ਸ਼ੁਰੂ ਕਰ ਦਿੱਤਾ ਹੈ। ਉਥੇ ਹੀ ਦੂਜੇ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਬੰਗਾਲ ’ਚ ਇਕ ਤੋਂ ਬਾਅਦ ਇਕ ਰੈਲੀ ਕਰਨਗੇ। 

PunjabKesari

ਚੋਣ ਕਮਿਸ਼ਨ ਨੇ ਮਮਤਾ ਨੂੰ ਦਿੱਤੀ ਚਿਤਾਵਨੀ
ਚੋਣ ਕਮਿਸ਼ਨ ਨੇ ਵੱਡਾ ਕਦਮ ਚੁੱਕਦੇ ਹੋਏ ਅਗਲੇ 24 ਘੰਟਿਆਂ ਤਕ ਮਮਤਾ ਬੈਨਰਜੀ ਦੇ ਚੋਣ ਪ੍ਰਚਾਰ ਕਰਨ ’ਤੇ ਰੋਕ ਲਗਾ ਦਿੱਤੀ ਹੈ। ਕੇਂਦਰੀ ਬਲਾਂ ਖਿਲਾਫ ਬੈਨਰਜੀ ਦੀ ਟਿੱਪਣੀ ਅਤੇ ਕਥਿਤ ਤੌਰ ’ਤੇ ਧਾਰਮਿਕ ਲਹਿਜੇ ਵਾਲੇ ਬਿਆਨ ਤੋਂ ਬਾਅਦ ਚੋਣ ਕਮਿਸ਼ਨ ਨੇ ਹੁਕਮ ਜਾਰੀ ਕੀਤਾ ਸੀ। ਚੋਣ ਕਮਿਸ਼ਨ ਨੇ ਆਪਣੇ ਹੁਕਮ ’ਚ ਕਿਹਾ ਕਿ ਕਮਿਸ਼ਨ ਪੂਰੇ ਰਾਜ ’ਚ ਕਾਨੂੰਨ ਵਿਵਸਥਾ ਦੀਆਂ ਗੰਭੀਰ ਸਮੱਸਿਆਵਾਂ ਪੈਦਾ ਕਰਨ ਵਾਲੇ ਅਜਿਹੇ ਬਿਆਨਾਂ ਦੀ ਨਿੰਦਾ ਕਰਦਾ ਹੈ ਅਤੇ ਮਮਤਾ ਬੈਨਰਜੀ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਸਲਾਹ ਦਿੰਦਾ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਦੌਰਾਨ ਅਜਿਹੇ ਬਿਆਨਾਂ ਦੀ ਵਰਤੋਂ ਕਰਨ ਤੋਂ ਬਚੇ।

PunjabKesari

ਬੈਨਰਜੀ ਨੇ ਕੀਤਾ ਧਰਨੇ ’ਤੇ ਬੈਠਣ ਦਾ ਐਲਾਨ
ਕਮਿਸ਼ਨ ਦੇ ਫੈਸਲੇ ਦੇ ਜਵਾਬ ’ਚ ਬੈਨਰਜੀ ਨੇ ਟਵੀਟ ਕਰਕੇ ਲਿਖਿਆ ਕਿ ਚੋਣ ਕਮਿਸ਼ਨ ਦੇ ਅਲੋਕਤਾਂਤਰਿਕ ਅਤੇ ਅਸਵਿਧਾਨਕ ਫੈਸਲੇ ਦੇ ਵਿਰੋਧ ’ਚ ਮੈਂ ਮੰਗਲਵਾਰ ਨੂੰ 12 ਵਜੇ ਤੋਂ ਗਾਂਧੀ ਮੂਰਤੀ, ਕੋਲਕਾਤਾ ’ਤੇ ਧਰਨੇ ’ਤੇ ਬੈਠਾਂਗੇ। ਚੋਣ ਕਮਿਸ਼ਨ ’ਤੇ ਨਿਸ਼ਾਨਾ ਲਗਾਉਂਦੇ ਹੋਏ ਟੀ.ਐੱਮ.ਸੀ. ਦੇ ਰਾਸ਼ਟਰੀ ਉਪ-ਪ੍ਰਧਾਨ ਯਸ਼ਵੰਤ ਸਿਨ੍ਹਾ ਨੇ ਕਿਹਾ ਕਿ ਲੋਕਤੰਤਰ ਦੀ ਹਰ ਸੰਸਥਾ ਨਾਲ ਸਮਝੌਤਾ ਕੀਤਾ ਗਿਆ ਹੈ। ਸਾਨੂੰ ਚੋਣ ਕਮਿਸ਼ਨ ਦੀ ਨਿਰਪੱਖਤਾ ਬਾਰੇ ਹਮੇਸ਼ਾ ਸ਼ੱਕ ਸੀ ਪਰ ਅੱਜ ਇਸ ਨੇ ਜੋ ਵੀ ਵਿਖਾਵਾ ਕੀਤਾ ਹੈ, ਉਹ ਸਪਸ਼ਟ ਹੈ। ਹੁਣ ਇਹ ਸਪਸ਼ਟ ਹੈ ਕਿ ਚੋਣ ਕਮਿਸ਼ਨ ਮੋਦੀ/ਸ਼ਾਹ ਦੇ ਇਸ਼ਾਰੇ ’ਤੇ ਅਤੇ ਉਨ੍ਹਾਂ ਦੇ ਹੁਕਮਾਂ ਤਹਿਤ ਕੰਮ ਕਰ ਰਿਹਾ ਹੈ। 


Rakesh

Content Editor

Related News