ਅਮਫਾਨ ਨਾਲ ਪੱਛਮੀ ਬੰਗਾਲ 'ਚ ਤਬਾਹੀ : PM ਮੋਦੀ ਨੇ ਕੀਤਾ 1000 ਕਰੋੜ ਰੁਪਏ ਦੀ ਮਦਦ ਦਾ ਐਲਾਨ

Friday, May 22, 2020 - 01:32 PM (IST)

ਅਮਫਾਨ ਨਾਲ ਪੱਛਮੀ ਬੰਗਾਲ 'ਚ ਤਬਾਹੀ : PM ਮੋਦੀ ਨੇ ਕੀਤਾ 1000 ਕਰੋੜ ਰੁਪਏ ਦੀ ਮਦਦ ਦਾ ਐਲਾਨ

ਕੋਲਕਾਤਾ- ਪੱਛਮੀ ਬੰਗਾਲ 'ਚ ਚੱਕਰਵਾਤੀ ਤੂਫਾਨ ਅਮਫਾਨ ਕਾਰਨ ਭਿਆਨਕ ਤਬਾਹੀ ਮਚੀ ਹੈ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਅਮਫਾਨ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਸਰਵੇ ਕਰਨ ਤੋਂ ਬਾਅਦ ਪੀ.ਐੱਮ. ਮੋਦੀ ਨੇ ਪੱਛਮੀ ਬੰਗਾਲ ਨੂੰ 1000 ਕਰੋੜ ਰੁਪਏ ਦੀ ਸ਼ੁਰੂਆਤੀ ਮਦਦ ਦਾ ਐਲਾਨ ਕੀਤਾ ਹੈ, ਇਸ ਤੋਂ ਇਲਾਵਾ ਜਲਦ ਹੀ ਕੇਂਦਰ ਦੀ ਇਕ ਟੀਮ ਰਾਜ 'ਚ ਆ ਕੇ ਵਿਸਥਾਰ ਨਾਲ ਸਰਵੇ ਕਰੇਗੀ। ਪੀ.ਐੱਮ, ਮੋਦੀ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ 'ਚ ਪੱਛਮੀ ਬੰਗਾਲ ਨਾਲ ਹਨ।

ਮਾਰੇ ਗਏ ਲੋਕਾਂ ਦੇ ਪਰਿਵਾਰਾਂ 2 ਲੱਖ ਰੁਪਏ ਦਾ ਮੁਆਵਜ਼ਾ
ਪੀ.ਐੱਮ. ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਰਾਹਤ ਫੰਡ ਤੋਂ ਤੂਫਾਨ 'ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ 2 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ, ਜਦੋਂ ਕਿ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਾ ਐਲਾਨ ਕੀਤਾ। ਪੱਛਮੀ ਬੰਗਾਲ ਕੋਰੋਨਾ ਅਤੇ ਅਮਫਾਨ 2 ਸਮੱਸਿਆਵਾਂ ਨਾਲ ਲੜ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਨਾਲ ਲੜਨ ਦਾ ਮੰਤਰ ਹੈ, ਜੋ ਜਿੱਥੇ ਹੈ, ਉੱਥੇ ਰਹੇ ਪਰ ਤੂਫਾਨ ਦਾ ਮੰਤਰ ਹੈ ਕਿ ਜਲਦ ਤੋਂ ਜਲਦ ਸੁਰੱਖਿਅਤ ਸਥਾਨ 'ਤੇ ਸ਼ਿਫਟ ਕਰ ਜਾਓ। ਦੋਵੇਂ-ਦੋਵੇਂ ਵੱਖ ਤਰ੍ਹਾਂ ਦੀ ਲੜਾਈ ਇਕੱਠੇ ਪੱਛਮੀ ਬੰਗਾਲ ਨੂੰ ਲੜਨੀ ਪਈ ਹੈ। ਭਾਰਤ ਸਰਕਾਰ ਨੂੰ ਮਮਤਾ ਨੂੰ ਜੋ ਵੀ ਜ਼ਰੂਰੀ ਮਦਦ ਹੋਵੇਗੀ, ਉਹ ਦੇਵੇਗੀ।

80 ਲੋਕਾਂ ਦੀ ਗਈ ਜਾਨ 
ਪੀ.ਐੱਮ. ਮੋਦੀ ਨੇ ਕਿਹਾ ਕਿ ਰਾਜ ਅਤੇ ਕੇਂਦਰ ਸਰਕਾਰ ਦੋਹਾਂ ਨੇ ਇਸ ਤੂਫਾਨ ਨੂੰ ਲੈ ਕੇ ਤਿਆਰੀ ਕੀਤੀ ਸੀ ਪਰ ਇਸ ਦੇ ਬਾਵਜੂਦ 80 ਲੋਕਾਂ ਦੀ ਜਾਨ ਅਸੀਂ ਨਹੀਂ ਬਚਾ ਸਕੇ। ਇਸ ਤੂਫਾਨ ਕਾਰਨ ਕਾਫੀ ਜਾਇਦਾਦ ਦਾ ਨੁਕਸਾਨ ਹੋਇਆ ਹੈ, ਜਿਸ 'ਚ ਘਰ ਉਜੜੇ ਹਨ ਅਤੇ ਬੁਨਿਆਦੀ ਢਾਂਚੇ ਨੂੰ ਵੱਡਾ ਨੁਕਸਾਨ ਹੋਇਆ ਹੈ। ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਤੂਫਾਨ ਕਾਰਨ ਹੋਏ ਨੁਕਸਾਨ ਦੇ ਡਿਟੇਲ ਸਰਵੇ ਲਈ ਇਕ ਟੀਮ ਭੇਜੇਗੀ। ਲੋਕਾਂ ਦੇ ਰਾਹਤ ਅਤੇ ਮੁੜ ਵਸੇਬੇ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਅਸੀਂ ਸਾਰੇ ਚਾਹੁੰਦੇ ਹਨ ਕਿ ਬੰਗਾਲ ਇਸ ਮੁਸੀਬਤ ਤੋਂ ਨਿਕਲੇ।


author

DIsha

Content Editor

Related News