ਪੱਛਮੀ ਬੰਗਾਲ ’ਚ TMC ਦੀ ਜਿੱਤ ਅਤੇ ਮਮਤਾ ‘ਦੀਦੀ’ ਦੀ ਹਾਰ ਹੋਈ ਤਾਂ ਕੀ ਹੋਵੇਗਾ!

Sunday, May 02, 2021 - 01:23 PM (IST)

ਪੱਛਮੀ ਬੰਗਾਲ ’ਚ TMC ਦੀ ਜਿੱਤ ਅਤੇ ਮਮਤਾ ‘ਦੀਦੀ’ ਦੀ ਹਾਰ ਹੋਈ ਤਾਂ ਕੀ ਹੋਵੇਗਾ!

ਨੈਸ਼ਨਲ ਡੈਸਕ— ਪੱਛਮੀ ਬੰਗਾਲ, ਤਾਮਿਲਨਾਡੂ, ਆਸਾਮ, ਕੇਰਲ ਅਤੇ ਪੁਡੂਚੇਰੀ ’ਚ ਹਾਲ ਹੀ ’ਚ ਵਿਧਾਨ ਸਭਾ ਚੋਣਾਂ ਹੋਈਆਂ ਸਨ। ਇਨ੍ਹਾਂ 5 ਸੂਬਿਆਂ ਦੇ ਚੋਣ ਨਤੀਜਿਆਂ ਤੋਂ ਅੱਜ ਤਸਵੀਰ ਸਾਫ ਹੋ ਜਾਵੇਗੀ ਕਿ ਸੱਤਾ ਦੀ ਚਾਬੀ ਕਿਸ ਦੇ ਹੱਥ ਆਉਂਦੀ ਹੈ। ਇਨ੍ਹਾਂ ਸੂਬਿਆਂ ਵਿਚ ਪੱਛਮੀ ਬੰਗਾਲ ਦੀ ਸਭ ਤੋਂ ਜ਼ਿਆਦਾ ਚਰਚਾ ਹੈ। ਦਰਅਸਲ ਪੱਛਮੀ ਬੰਗਾਲ ਦੇ ਨਤੀਜਿਆਂ ’ਤੇ ਸਾਰੀਆਂ ਦੀਆਂ ਨਜ਼ਰਾਂ ਇਸ ਕਰ ਕੇ ਟਿਕੀਆਂ ਹਨ, ਕਿਉਂਕਿ ਕੇਂਦਰ ਦੀ ਸੱਤਾਧਾਰੀ ਭਾਜਪਾ, ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੂੰ ਸਿੱਧੇ-ਸਿੱਧੇ ਟੱਕਰ ਦੇ ਰਹੀ ਹੈ। ਭਾਜਪਾ ਨੇ ਪੱਛਮੀ ਬੰਗਾਲ ’ਚ ਮਮਤਾ ਦੀਦੀ ਨੂੰ ਹਰਾਉਣ ਲਈ ਪੂਰਾ ਜ਼ੋਰ ਲਾਇਆ ਹੈ। ਮਮਤਾ ਵੀ ਤੀਜੀ ਵਾਰ ਸਰਕਾਰ ਬਣਾਉਣ ਲਈ ਪੂਰੇ ਜ਼ੋਰਾਂ-ਸ਼ੋਰਾਂ ਨਾਲ ਮੈਦਾਨ ’ਚ ਉਤਰੀ ਹੈ। 

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣ ਨਤੀਜੇ: ਰੁਝਾਨਾਂ ’ਚ TMC ਨੂੰ ਲੀਡ, ਭਾਜਪਾ ਪਿੱਛੇ

ਭਾਵੇਂ ਹੀ ਸੂਬੇ ’ਚ ਟੀ. ਐੱਮ. ਸੀ. ਬਹੁਮਤ ਦੇ ਅੰਕੜੇ ਤੋਂ ਅੱਗੇ ਹਨ ਪਰ ਦੀਦੀ ਦੇ ਨੰਦੀਗ੍ਰਾਮ ਸੀਟ ਤੋਂ ਪਿੱਛੇ ਜਾਣ ਦੇ ਸਵਾਲ ਉਠ ਰਹੇ ਹਨ। ਕਿਤੇ ਉਹ ਇਸ ਸੀਟ ਤੋਂ ਆਪਣੇ ਮੁਕਾਬਲੇਬਾਜ਼ ਸ਼ੁਭੇਂਦੁ ਅਧਿਕਾਰੀ ਤੋਂ ਮਾਤ ਤਾਂ ਨਹੀਂ ਖਾ ਜਾਵੇਗੀ। ਇਸ ਨੂੰ ਲੈ ਕੇ ਪਾਰਟੀ ’ਚ ਵੀ ਚਿੰਤਾ ਬਣੀ ਹੋਈ ਹੈ। ਜਾਣਕਾਰਾਂ ਮੁਤਾਬਕ ਪਾਰਟੀ ਦੀ ਜਿੱਤ ਪਰ ਦੀਦੀ ਦੀ ਹਾਰ ਨਾਲ ਸੂਬੇ ਦੀ ਸਿਆਸੀ ਅਤੇ ਟੀ. ਐੱਮ. ਸੀ. ਪਾਰਟੀ ਦੇ ਪ੍ਰਭਾਵ ਨੂੰ ਪ੍ਰਭਾਵਿਤ ਕਰੇਗੀ। ਸਿਰਫ ਇੰਨਾ ਹੀ ਨਹੀਂ ਹਾਰਨ ’ਤੇ ਦੀਦੀ ਦੇ ਅਕਸ ਨੂੰ ਵੀ ਝਟਕਾ ਲੱਗੇਗਾ। ਇਸ ਨਾਲ ਪਾਰਟੀ ਵਿਚ ਦੀਦੀ ਦੀ ਪਕੜ ਹੋਰ ਵੀ ਕਮਜ਼ੋਰ ਹੋ ਜਾਵੇਗੀ।

ਇਹ ਵੀ ਪੜ੍ਹੋ: ਚੋਣ ਨਤੀਜੇ: ਨੰਦੀਗ੍ਰਾਮ ਸੀਟ ਤੋਂ ਮਮਤਾ ‘ਦੀਦੀ’ ਪਿੱਛੇ, ਭਾਜਪਾ ਦੇ ਸ਼ੁਭੇਂਦੁ 8,000 ਤੋਂ ਵੱਧ ਵੋਟਾਂ ਨਾਲ ਅੱਗੇ

ਪੱਛਮੀ ਬੰਗਾਲ ਚੋਣਾਂ ’ਚ ਜਿਸ ਇਕ ਵਿਧਾਨ ਸਭਾ ਸੀਟ ਦੀ ਸਭ ਤੋਂ ਜ਼ਿਆਦਾ ਚਰਚਾ ਹੈ ਅਤੇ ਸਾਰੀਆਂ ਦੀਆਂ ਨਜ਼ਰ ਹਨ, ਉਹ ਹੈ ਨੰਦੀਗ੍ਰਾਮ ਸੀਟ। ਇੱਥੇ ਮਮਤਾ ਬੈਨਰਜੀ ਅਤੇ ਭਾਜਪਾ ਦੇ ਸ਼ੁਭੇਂਦੁ ਅਧਿਕਾਰੀ ਵਿਚਾਲੇ ਸਖਤ ਟੱਕਰ ਹੈ। ਇਸ ਸੀਟ ਤੋਂ ਮਮਤਾ ਬੈਨਰਜੀ, ਸ਼ੁਭੇਂਦੁ ਤੋਂ 8,106 ਸੀਟਾਂ ਤੋਂ ਪਿੱਛੇ ਚੱਲ ਰਹੀ ਹੈ। ਦੱਸ ਦੇਈਏ ਕਿ ਸ਼ੁਭੇਂਦੁ ਟੀ. ਐੱਮ. ਸੀ. ਦਾ ਸਾਥ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸਨ। ਮਮਤਾ ਬੈਨਰਜੀ ਨੇ ਸ਼ੁਭੇਂਦੁ ਨੂੰ ਚੁਣੌਤੀ ਦੇਣ ਲਈ ਆਪਣੀ ਭਵਾਨੀਪੁਰ ਸੀਟ ਛੱਡ ਕੇ ਨੰਦੀਗ੍ਰਾਮ ਨੂੰ ਚੁਣਿਆ ਸੀ। ਹੁਣ ਵੇਖਣਾ ਇਹ ਹੋਵੇਗਾ ਕਿ ਜਨਤਾ ਨੇ ਕਿਸ ’ਤੇ ਭਰੋਸਾ ਵਿਖਾਇਆ ਹੈ। ਚੋਣ ਨਤੀਜਿਆਂ ਤੋਂ ਬਾਅਦ ਹੀ ਇਹ ਤਸਵੀਰ ਸਾਫ ਹੋ ਸਕੇਗੀ।


author

Tanu

Content Editor

Related News