ਪੱਛਮੀ ਬੰਗਾਲ ''ਚ ਕੋਰੋਨਾ ਦਾ ਕਹਿਰ, 41 ਸਫਾਈ ਕਰਮਚਾਰੀ ਮਿਲੇ ਪਾਜ਼ੇਟਿਵ
Thursday, May 14, 2020 - 12:35 PM (IST)
ਕੋਲਕਾਤਾ-ਦੇਸ਼ ਭਰ 'ਚ ਕੋਰੋਨਾਵਾਇਰਸ ਪੀੜਤ ਮਾਮਲਿਆਂ ਦੀ ਗਿਣਤੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਹੁਣ ਇਸ ਦਾ ਨਵਾਂ ਮਾਮਲਾ ਪੱਛਮੀ ਬੰਗਾਲ ਤੋਂ ਸਾਹਮਣੇ ਆਇਆ ਹੈ, ਇੱਥੇ ਹਾਵੜਾ ਨਗਰ ਨਿਗਮ 'ਚ 41 ਸਫਾਈ ਕਰਮਚਾਰੀ ਕੋਰੋਨਾ ਪਾਜ਼ੇਟਿਵ ਮਿਲੇ ਹਨ। ਇਸ ਦੇ ਨਾਲ ਹੀ ਸੂਬੇ 'ਚ ਪਿਛਲੇ 24 ਘੰਟਿਆਂ ਦੌਰਾਨ 117 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੋਰੋਨਾ ਪੀੜਤਾਂ ਦੀ ਗਿਣਤੀ 2290 ਤੱਕ ਪਹੁੰਚ ਗਈ ਹੈ ਜਦਕਿ 9 ਹੋਰ ਮੌਤਾਂ ਹੋਣਾਂ ਕਾਰਨ ਮ੍ਰਿਤਕਾਂ ਦਾ ਅੰਕੜਾ 135 ਤੱਕ ਪਹੁੰਚ ਚੁੱਕਿਆ ਹੈ।
ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ 3722 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦਾ ਅੰਕੜਾ 78003 ਤੱਕ ਪਹੁੰਚ ਚੁੱਕਿਆ ਹੈ ਜਦਕਿ 134 ਲੋਕਾਂ ਦੀ ਮੌਤ ਹੋਣ ਕਾਰਨ 2549 ਲੋਕ ਇਸ ਵਾਇਰਸ ਕਾਰਨ ਜਾਨ ਗੁਆ ਚੁੱਕੇ ਹਨ। ਇਨ੍ਹਾਂ 'ਚੋਂ 26235 ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਵੀ ਹੋ ਚੁੱਕੇ ਹਨ।