ਪੱਛਮੀ ਬੰਗਾਲ ''ਚ ''ਬਲਿਊ ਵ੍ਹੇਲ'' ਨੇ ਲਈ ਇਕ ਹੋਰ ਜਾਨ

Monday, Aug 14, 2017 - 02:03 AM (IST)

ਪੱਛਮੀ ਬੰਗਾਲ ''ਚ ''ਬਲਿਊ ਵ੍ਹੇਲ'' ਨੇ ਲਈ ਇਕ ਹੋਰ ਜਾਨ

ਮਿਦਨਾਪੁਰ- 'ਬਲਿਊ ਵੇਲ੍ਹ' ਗੇਮ ਮੌਤ ਦਾ ਦੂਸਰਾ ਨਾਂ ਬਣ ਚੁੱਕੀ ਹੈ। ਇਹ ਤੇਜ਼ੀ ਨਾਲ ਬੱਚਿਆਂ ਨੂੰ ਆਪਣੀ ਲਪੇਟ 'ਚ ਲੈ ਰਹੀ ਹੈ। ਸ਼ਨੀਵਾਰ ਨੂੰ ਇਕ ਹੋਰ ਵਿਦਿਆਰਥੀ ਇਸ ਜਾਨਲੇਵਾ ਗੇਮ ਦਾ ਸ਼ਿਕਾਰ ਹੋ ਗਿਆ। ਪੱਛਮੀ ਬੰਗਾਲ ਦੇ ਮਿਦਨਾਪੁਰ ਜ਼ਿਲੇ 'ਚ 10ਵੀਂ ਜਮਾਤ ਦੇ ਵਿਦਿਆਰਥੀ ਅਨਕਨ ਨੇ ਬਾਥਰੂਮ 'ਚ ਜਾ ਕੇ ਖੁਦਕੁਸ਼ੀ ਕਰ ਲਈ।
ਅਨਕਨ ਦੇ ਪਿਤਾ ਗੋਪੀਨਾਥ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਹ ਸਕੂਲੋਂ ਘਰ ਆਇਆ ਅਤੇ ਕੰਪਿਊਟਰ 'ਤੇ ਗੇਮ ਖੇਡਣ ਲੱਗਾ।  ਉਸ ਦੇ ਮਗਰੋਂ ਉਹ ਬਾਥਰੂਮ ਚਲਾ ਗਿਆ। ਜਦ ਕਾਫੀ ਦੇਰ ਤਕ ਉਹ ਬਾਥਰੂਮ 'ਚੋਂ ਬਾਹਰ ਨਾ ਆਇਆ ਤਾਂ ਮਾਤਾ-ਪਿਤਾ ਨੇ ਦਰਵਾਜ਼ਾ ਭੰਨ ਦਿੱਤਾ। ਬਾਥਰੂਮ ਦਾ ਅੰਦਰਲਾ ਸੀਨ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਸਾਹਮਣੇ ਪੁੱਤ ਦੀ ਲਾਸ਼ ਪਈ ਸੀ। ਵਰਨਣਯੋਗ ਹੈ ਕਿ ਇਸ ਗੇਮ ਨਾਲ ਹੁਣ ਤਕ ਲੱਗਭਗ 250 ਵਿਦਿਆਰਥੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਕਈ ਦੇਸ਼ਾਂ 'ਚ ਇਸ ਗੇਮ 'ਤੇ ਪਾਬੰਦੀ ਵੀ ਲਗਾਈ ਜਾ ਚੁੱਕੀ ਹੈ।


Related News