ਖੂਹ ''ਚ ਤੈਰਦੀਆਂ ਮਿਲੀਆਂ ਮਾਂ ਤੇ 4 ਧੀਆਂ ਦੀਆਂ ਲਾਸ਼ਾਂ, ਇਲਾਕੇ ''ਚ ਹੜਕੰਪ

Monday, Sep 23, 2019 - 01:54 PM (IST)

ਖੂਹ ''ਚ ਤੈਰਦੀਆਂ ਮਿਲੀਆਂ ਮਾਂ ਤੇ 4 ਧੀਆਂ ਦੀਆਂ ਲਾਸ਼ਾਂ, ਇਲਾਕੇ ''ਚ ਹੜਕੰਪ

ਬੁਲਢਾਨਾ— ਮਹਾਰਾਸ਼ਟਰ ਦੇ ਬੁਲਢਾਨਾ 'ਚ ਇਕ ਖੂਹ 'ਚ 5 ਲੋਕਾਂ ਦੀਆਂ ਲਾਸ਼ਾਂ ਤੈਰਦੀਆਂ ਹੋਈਆਂ ਮਿਲੀਆਂ। ਇਸ ਗੱਲ ਦੀ ਜਾਣਕਾਰੀ ਮਿਲਦੇ ਹੀ ਇਲਾਕੇ 'ਚ ਹੜਕੰਪ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਲਾਸ਼ਾਂ ਇਕ ਔਰਤ ਅਤੇ ਉਸ ਦੀਆਂ ਚਾਰ ਧੀਆਂ ਦੀਆਂ ਹਨ। ਸਥਾਨਕ ਲੋਕਾਂ ਨੇ ਘਟਨਾ ਦੀ ਜਾਣਕਾਰੀ ਪੁਲਸ ਅਤੇ ਪ੍ਰਸ਼ਾਸਨ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ ਘਟਨਾ ਦੇ ਪਿੱਛੇ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਪੁਲਸ ਸਥਾਨਕ ਲੋਕਾਂ ਤੋਂ ਵੀ ਜਾਣਕਾਰੀ ਇਕੱਠੀ ਕਰ ਰਹੀ ਹੈ।

ਮ੍ਰਿਤਕਾਂ ਦੀ ਪਛਾਣ ਉਜਵਲਾ ਬਬਨ ਢੋਕੇ ਅਤੇ ਉਸ ਦੀਆਂ ਚਾਰ ਧੀਆਂ ਵੈਸ਼ਨਵੀ ਬਬਨ ਢੋਕੇ, ਦੁਰਗਾ ਬਬਨ ਢੋਕੇ, ਆਰੂਸ਼ੀ ਬਬਨ ਢੋਕੇ ਅਤੇ ਪਲਵੀ ਬਬਨ ਢੋਕੇ ਦੇ ਰੂਪ 'ਚ ਹੋਈ ਹੈ। 23 ਸਤੰਬਰ ਨੂੰ ਸੋਮਵਾਰ ਸਵੇਰੇ ਮਾਂ ਦੇ ਨਾਲ ਚਾਰ ਕੁੜੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਪਿੰਡ ਵਾਸੀਆਂ ਨੇ ਦੱਸਿਆ ਕਿ ਔਰਤ ਦੇ ਪਤੀ ਦੀ ਮੌਤ ਇਕ ਮਹੀਨੇ ਪਹਿਲਾਂ ਹੀ ਜ਼ਹਿਰੀਲੀ ਦਵਾਈ ਖਾਣ ਨਾਲ ਹੋਈ ਸੀ। ਪੁਲਸ ਨੇ ਹਾਲੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਇਹ ਸਮੂਹਕ ਖੁਦਕੁਸ਼ੀ ਹੈ ਜਾਂ ਕੋਈ ਹਾਦਸਾ। ਪੁਲਸ ਨੂੰ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਹੈ। ਪਿੰਡ ਵਾਸੀ ਅਤੇ ਪੁਲਸ ਦਾ ਕਹਿਣਾ ਹੈ ਕਿ ਪਤੀ ਦੀ ਮੌਤ ਤੋਂ ਬਾਅਦ ਆਰਥਿਕ ਸਥਿਤੀ ਦਾ ਖਰਾਬ ਹੋਣਾ ਵੀ ਇਸ ਦੇ ਪਿੱਛੇ ਦਾ ਕਾਰਨ ਹੋ ਸਕਦਾ ਹੈ ਪਰ ਹਾਲੇ ਤੱਕ ਕਿਸੇ ਵੀ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ।


author

DIsha

Content Editor

Related News