ਲਓ ਜੀ ਆ ਗਿਆ 'Fair & Lovely ' ਦਾ ਨਵਾਂ ਨਾਮ, Emami ਨੇ ਇਸ ਨਾਮ 'ਤੇ ਜ਼ਾਹਰ ਕੀਤਾ ਇਤਰਾਜ਼
Friday, Jul 03, 2020 - 12:09 PM (IST)
ਨਵੀਂ ਦਿੱਲੀ — FMCG ਕੰਪਨੀ ਹਿੰਦੁਸਤਾਨ ਯੂਨਿਲੀਵਰ ਲਿਮਟਿਡ(HUL) ਨੇ ਵੀਰਵਾਰ ਨੂੰ ਆਪਣੇ 'Fair & Lovely' ਉਤਪਾਦ ਦੇ ਨਵੇਂ ਨਾਮ ਦਾ ਐਲਾਨ ਕਰ ਦਿੱਤਾ ਹੈ। ਹੁਣ ਕੰਪਨੀ ਨੇ ਆਪਣੇ 'Fair & Lovely' ਉਤਪਾਦ ਦੇ ਨਾਮ ਵਿਚੋਂ ਫੇਅਰ ਸ਼ਬਦ ਹਟਾ ਕੇ ਉਸਦਾ ਨਾਮ 'ਗਲੋ ਐਂਡ ਲਵਲੀ' ਰੱਖ ਦਿੱਤਾ ਹੈ। ਕੰਪਨੀ ਮੁਤਾਬਕ ਉਸਦੇ ਇਸ ਬ੍ਰਾਂਡ ਦਾ ਨਾਮ 'ਗਲੋ ਐਂਡ ਲਵਲੀ /Glow & Lovely' ਹੋਵੇਗਾ। ਹਿੰਦੂਸਤਾਨ ਯੂਨਿਲੀਵਰ ਲਿਮਟਿਡ ਨੇ ਇਕ ਬਿਆਨ ਵਿਚ ਕਿਹਾ ਕਿ ਮਰਦਾਂ ਲਈ ਉਸਦੇ ਉਤਪਾਦ ਦੀ ਰੇਂਜ ਨੂੰ ਹੁਣ 'ਗਲੋ ਐਂਡ ਹੈਂਡਸਮ' ਕਿਹਾ ਜਾਵੇਗਾ।
ਦੂਜੇ ਪਾਸੇ ਘਰੇਲੂ ਐਫਐਮਸੀਜੀ ਕੰਪਨੀ ਇਮਾਮੀ ਲਿਮਟਿਡ ਨੇ ਆਪਣੇ ਵਿਰੋਧੀ ਹਿੰਦੁਸਤਾਨ ਯੂਨੀਲੀਵਰ (ਐਚਯੂਐਲ) 'ਤੇ ਪੁਰਸ਼ਾਂ ਦੀ ਚਮੜੀ ਦੀ ਸੁਰੱਖਿਆ ਨਾਲ ਜੁੜੇ ਉਤਪਾਦ ਦਾ ਨਾਮ 'ਗਲੋ ਐਂਡ ਹੈਂਡਸਮ' ਰੱਖਣ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਇਮਾਮੀ ਨੇ ਨਾਮ 'ਤੇ ਆਪਣੇ ਟ੍ਰੇਡਮਾਰਕ ਦੇ ਅਧਿਕਾਰਾਂ ਦਾ ਦਾਅਵਾ ਕੀਤਾ ਹੈ। ਇਮਾਮੀ ਨੇ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਦਾ ਸੰਕੇਤ ਵੀ ਦਿੱਤਾ ਹੈ। ਕੰਪਨੀ ਨੇ ਪਹਿਲਾਂ ਹੀ ਪੁਰਸ਼ਾਂ ਦੀ ਫੇਅਰਨੈਸ ਕਰੀਮ ਨੂੰ 'ਇਮਮੀ ਗਲੋ ਐਂਡ ਹੈਂਡਸਮ' ਦਾ ਨਾਮ ਦੇ ਦਿੱਤਾ ਹੈ।
ਪੁਰਸ਼ਾਂ ਦੀ ਫੇਅਰਨੈੱਸ ਕ੍ਰੀਮ ਬਾਜ਼ਾਰ 'ਚ ਵੱਡੀ ਕੰਪਨੀ ਇਮਾਮੀ
ਇਮਾਮੀ ਨੇ ਬਿਆਨ ਵਿਚ ਕਿਹਾ, 'ਅਸੀਂ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਐਚਯੂਐਲ ਨੇ ਆਪਣੀ ਪੁਰਸ਼ਾਂ ਦੀ 'ਫੇਅਰ ਐਂਡ ਲਵਲੀ ਲੜੀ' ਦਾ ਨਾਮ ਬਦਲ ਕੇ“'ਗਲੋ ਐਂਡ ਹੈਂਡਸਮ' ਰੱਖਿਆ ਹੈ। ਇਮਾਮੀ 'ਫੇਅਰ ਐਂਡ ਹੈਂਡਸਮ' ਬ੍ਰਾਂਡ ਦੀ ਮਾਲਕ ਹੈ। ਉਹ ਪੁਰਸ਼ਾਂ ਦੇ ਕਰੀਮ ਬਾਜ਼ਾਰ ਵਿਚ ਇੱਕ ਮੋਢੀ ਕੰਪਨੀ ਹੈ। ਉਸ ਕੋਲ ਟ੍ਰੇਡਮਾਰਕ ਦਾ ਕਾਨੂੰਨੀ ਅਧਿਕਾਰ ਹੈ।'
ਇਹ ਵੀ ਪੜ੍ਹੋ : ਪਾਕਿਸਤਾਨ 'ਚ ਸੋਨੇ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, 1 ਲੱਖ ਤੱਕ ਪਹੁੰਚੇ ਭਾਅ
ਕਾਨੂੰਨੀ ਮਾਹਰਾਂ ਦੀ ਸਲਾਹ ਲੈ ਰਹੀ ਹੈ ਕੰਪਨੀ
ਇਮਾਮੀ ਕੰਪਨੀ ਨੇ ਕਿਹਾ ਕਿ ਉਸ ਨੂੰ ਐਚਯੂਐਲ ਦੇ ਇਸ ਕਦਮ ਤੋਂ ਹੈਰਾਨੀ ਹੋ ਰਹੀ ਹੈ। ਇਮਾਮੀ ਨੇ ਕਿਹਾ ਕਿ ਉਹ ਕਾਨੂੰਨੀ ਮਾਹਰਾਂ ਤੋਂ ਇਸ ਮਾਮਲੇ ਵਿਚ ਅਗਲੇਰੇ ਕਦਮ ਚੁੱਕਣ ਲਈ ਸਲਾਹ-ਮਸ਼ਵਰਾ ਕਰ ਰਹੀ ਹੈ।
ਹਿੰਦੁਸਤਾਨ ਯੂਨੀਲੀਵਰ ਨੇ ਨਹੀਂ ਦਿੱਤਾ ਕੋਈ ਜਵਾਬ
ਐਫਐਮਸੀਜੀ ਸੈਕਟਰ ਦੀ ਪ੍ਰਮੁੱਖ ਕੰਪਨੀ ਹਿੰਦੁਸਤਾਨ ਯੂਨੀਲੀਵਰ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਆਪਣੇ ਮਸ਼ਹੂਰ ਸਕਿਨ ਸੇਫਟੀ ਬ੍ਰਾਂਡ ਫੇਅਰ ਐਂਡ ਲਵਲੀ ਦਾ ਨਾਮ ਬਦਲ ਕੇ 'ਗਲੋ ਐਂਡ ਲਵਲੀ' ਰੱਖਿਆ ਹੈ। ਇਸ ਉਤਪਾਦ ਦੀ ਪੁਰਸ਼ ਰੇਂਜ ਨੂੰ 'ਗਲੋ ਐਂਡ ਹੈਂਡਸੋਮ' ਦਾ ਨਾਮ ਦਿੱਤਾ ਗਿਆ ਹੈ। ਇਸ ਪੂਰੇ ਮਾਮਲੇ ਵਿਚ ਅਜੇ ਤੱਕ ਹਿੰਦੁਸਤਾਨ ਯੂਨੀਲੀਵਰ ਦਾ ਕੋਈ ਜਵਾਬ ਨਹੀਂ ਮਿਲ ਸਕਿਆ ਹੈ।
ਇਹ ਵੀ ਪੜ੍ਹੋ : SBI ਵਿਚ ਨਿਕਲਣ ਵਾਲੀਆਂ ਹਨ 2000 ਨੌਕਰੀਆਂ, 25 ਹਜ਼ਾਰ ਰੁਪਏ ਹੋਵੇਗੀ ਤਨਖ਼ਾਹ