ਵੱਡੀ ਖਬਰ: ਹਰਿਆਣਾ ਦੇ 9 ਜ਼ਿਲ੍ਹਿਆਂ ’ਚ ਲੱਗੀ ਵੀਕੈਂਡ ਤਾਲਾਬੰਦੀ
Friday, Apr 30, 2021 - 04:11 PM (IST)
ਰੋਹਤਕ– ਕੋਰੋਨਾ ਦੇ ਵਧਦੇ ਕਹਿਰ ਨੂੰ ਵੇਖਦੇ ਹੋਏ ਹਰਿਆਣਾ ਸਰਕਾਰ ਨੇ ਸੂਬੇ ਦੇ 9 ਜ਼ਿਲ੍ਹਿਆਂ ’ਚ ਵੀਕੈਂਡ ਤਾਲਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ, ਪੰਚਕੂਲਾ, ਗੁੜਗਾਓਂ, ਫਰੀਦਾਬਾਦ, ਹਿਸਾਰ, ਸੋਨੀਪਤ, ਰੋਹਤਕ, ਕਰਨਾਲ, ਸਿਰਸਾ ਅਤੇ ਫਤਿਹਾਬਾਦ ’ਚ ਸ਼ੁੱਕਰਵਾਰ ਯਾਨੀ ਅੱਜ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਤਾਲਾਬੰਦੀ ਰਹੇਗੀ। ਇਨ੍ਹਾਂ ਜ਼ਿਲ੍ਹਿਆਂ ’ਚ ਸਿਰਫ ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ।
ਇਹ ਵੀ ਪੜ੍ਹੋ– ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ
ਇਹ ਵੀ ਪੜ੍ਹੋ– 102 ਸਾਲਾ ਬੇਬੇ ਨੇ ਦਿੱਤੀ ਕੋਰੋਨਾ ਨੂੰ ਮਾਤ, ਖੁਦ ਦੱਸਿਆ ਵਾਇਰਸ ਨੂੰ ਕਿਵੇਂ ਹਰਾਇਆ
ਦੱਸ ਦੇਈਏ ਕਿ ਹਰਿਆਣਾ ’ਚ ਵਧਦੇ ਕੋਰੋਨਾ ਮਾਮਲਿਆਂ ਦੇ ਚਲਦੇ ਵੀਰਵਾਰ ਨੂੰ ਹੀ ਹਰਿਆਣਾ ’ਚ ਆਪਦਾ ਪ੍ਰਬੰਧਨ ਅਥਾਰਿਟੀ ਨੇ ਸਾਰੇ ਸੰਸਥਾਨਾਂ ਨੂੰ 31 ਮਈ ਤਕ ਬੰਦ ਰੱਖਣ ਦਾ ਆਦੇਸ਼ ਜਾਰੀ ਕੀਤਾ ਹੈ। ਆਦੇਸ਼ ਅਨੁਸਾਰ, ਹਰਿਆਣਾ ’ਚ ਸਾਰੇ ਸਰਕਾਰੀ, ਗੈਰ-ਸਰਕਾਰੀ ਸਕੂਲ, ਕਾਲਜ, ਆਈ.ਟੀ.ਆਈ., ਲਾਈਬ੍ਰੇਰੀ ਟ੍ਰੇਨਿੰਗ ਇੰਸਟੀਚਿਊਟ ਆਦਿ ਸਭ 31 ਮਈ ਤਕ ਬੰਦ ਰੱਖੇ ਜਾਣਗੇ।
ਇਹ ਵੀ ਪੜ੍ਹੋ– ਟਾਈਮ ਮੈਗਸ਼ੀਨ ਦੇ ‘ਕਵਰ’ ’ਤੇ ਭਾਰਤ ’ਚ ਬਲਦੀਆਂ ਚਿਖ਼ਾਵਾਂ ਦਾ ਖ਼ੌਫ਼ਨਾਕ ਮੰਜ਼ਰ
ਇਹ ਵੀ ਪੜ੍ਹੋ– ਇਕ ਚੰਗਾ Pulse Oximeter ਖ਼ਰੀਦਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਦੱਸ ਦੇਈਏ ਕਿ ਵੀਰਵਾਰ ਨੂੰ ਹਰਿਆਣਾ ’ਚ 13947 ਨਵੇਂ ਮਾਮਲੇ ਦਰਜ ਹੋਏ, ਉਥੇ ਹੀ ਸੂਬੇ ’ਚ ਕੋਵਿਡ ਦੀ ਦੂਜੀ ਲਹਿਰ ਦੌਰਾਨ ਪਿਛਲੇ ਇਕ ਦਿਨ ’ਚ ਸਭ ਤੋਂ ਜ਼ਿਆਦਾ ਮੌਤਾਂ ਰਿਕਾਰਡ ਕੀਤੀਆਂ ਗਈਆਂ। ਕੋਰੋਨਾ ਕਾਰਨ 97 ਲੋਕਾਂ ਨੇ ਦਮ ਤੋੜ ਦਿੱਤਾ। ਹੁਣ ਸਰਗਰਮ ਮਾਲਿਆਂ ਦੀ ਗਿਣਤੀ 93175 ਪਹੁੰਚ ਗਈ ਹੈ।
ਇਹ ਵੀ ਪੜ੍ਹੋ– ਹੋਰ ਕੌਣ ਚਲਾ ਰਿਹੈ ਤੁਹਾਡੇ ਨਾਂ ਦਾ ਸਿਮ ਕਾਰਡ, ਘਰ ਬੈਠੇ ਮਿੰਟਾਂ ’ਚ ਕਰੋ ਪਤਾ