ਦਿੱਲੀ ’ਚ ਹਟੇਗਾ ਵੀਕੈਂਡ ਕਰਫਿਊ, ਕੇਜਰੀਵਾਲ ਨੇ ਉਪ-ਰਾਜਪਾਲ ਨੂੰ ਭੇਜਿਆ ਪ੍ਰਸਤਾਵ
Friday, Jan 21, 2022 - 11:42 AM (IST)
ਨਵੀਂ ਦਿੱਲੀ– ਦਿੱਲੀ, ਮਹਾਰਾਸ਼ਟਰ ਸਮੇਤ ਕਈ ਸੂਬਿਆਂ ’ਚ ਕੋਰੋਨਾ ਦੇ ਮਾਮਲੇ ਘਟਣੇ ਸ਼ੁਰੂ ਹੋ ਗਏ ਹਨ। ਦਿੱਲੀ ’ਚ ਵੀ ਇਨਫੈਕਸ਼ਨ ਦਰ ’ਚ ਕਾਫੀ ਗਿਰਾਵਟ ਆਈ ਹੈ, ਜਿਸਤੋਂ ਬਾਅਦ ਹੁਣ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਰਾਜਧਾਨੀ ’ਚ ਲੱਗੀਆਂ ਕੋਰੋਨਾ ਪਾਬੰਦੀਆਂ ਹਟਾਉਣ ਦਾ ਫੈਸਲਾ ਲਿਆ ਹੈ। ਦਿੱਲੀ ’ਚ ਲਗਾਏ ਗਏ ਵੀਕੈਂਡ ਕਰਫਿਊ ਨੂੰ ਕੇਜਰੀਵਾਲ ਸਰਕਾਰ ਨੇ ਹਟਾਉਣ ਦਾ ਫੈਸਲਾ ਲਿਆ ਹੈ।
ਦਿੱਲੀ ਸਰਕਾਰ ਨੇ ਇਸਦਾ ਪ੍ਰਸਤਾਵ ਉਪ-ਰਾਜਪਾਲ ਨੂੰ ਭੇਜ ਦਿੱਤਾ ਹੈ। ਖ਼ਬਰ ਹੈ ਕਿ ਬਾਜ਼ਾਰਾਂ ’ਚ ਦੁਕਾਨਾ ਖੋਲ੍ਹਣ ਲਈ ਲਾਗੂ ਆਡ-ਈਵਨ ਸਿਸਟਮ ਨੂੰ ਵੀ ਖ਼ਤਮ ਕੀਤਾ ਜਾਵੇਗਾ। ਨਿੱਜੀ ਦਫ਼ਤਰ 50 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾਣਗੇ। ਸੂਤਰਾਂ ਮੁਤਾਬਕ, ਦਿੱਲੀ ’ਚ ਕੋਰੋਨੇ ਦੇ ਘਟਦੇ ਮਾਮਲਿਆਂ ਦੇ ਮੱਦੇਨਜ਼ਰ ਕੇਜਰੀਵਾਲ ਨੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ।