ਵਿਆਹ ਦੇ ਵੀਡੀਓ ''ਚ ਨਹੀਂ ਸੁਣਾਈ ਦੇਣਗੇ ਫਿਲਮੀ ਗਾਣੇ

Friday, Feb 22, 2019 - 03:12 PM (IST)

ਵਿਆਹ ਦੇ ਵੀਡੀਓ ''ਚ ਨਹੀਂ ਸੁਣਾਈ ਦੇਣਗੇ ਫਿਲਮੀ ਗਾਣੇ

ਆਗਰਾ— ਵਿਆਹ ਹੋਵੇ ਜਾਂ ਜਨਦਿਨ ਦੀ ਪਾਰਟੀ। ਜ਼ਿੰਦਗੀ ਦੇ ਇਨ੍ਹਾਂ ਸੁਖਦ ਪਲਾਂ ਦੀ ਯਾਦ ਜੋੜਨ ਲਈ ਵੀਡੀਓ ਰਿਕਾਰਡਿੰਗ ਕਰਵਾਈ ਜਾਂਦੀ ਹੈ। ਇਸ ਰਿਕਾਰਡਿੰਗ 'ਚ ਹਰ ਰਸਮ ਨੂੰ ਖ਼ੂਬਸੂਰਤ ਬਣਾਉਣ ਲਈ ਫਿਲਮੀ ਗਾਣਿਆਂ ਦੀ ਮਿਕਸਿੰਗ ਕੀਤੀ ਜਾਂਦੀ ਹੈ ਪਰ ਹੁਣ ਫਿਲਮੀ ਗਾਣਿਆਂ ਦੀ ਵਰਤੋਂ 'ਤੇ ਮਿਊਜ਼ਿਕ ਕੰਪਨੀਆਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

13 ਫਰਵਰੀ ਨੂੰ ਆਗਰਾ 'ਚ ਅਜੈ ਨੂੰ ਟੀ-ਸੀਰੀਜ਼ ਕੰਪਨੀ ਦੀ ਸ਼ਿਕਾਇਤ 'ਤੇ ਕਾਪੀਰਾਈਟ ਐਕਟ ਦੇ ਅਧੀਨ ਗ੍ਰਿਫਤਾਰ ਕਰ ਕੇ ਜੇਲ ਭੇਜਿਆ ਗਿਆ ਹੈ। ਥਾਣੇ 'ਚ ਦਰਜ ਐੱਫ.ਆਈ. ਆਰ 'ਚ ਲਿਖਿਆ ਗਿਆ ਹੈ ਕਿ ਅਜੈ ਵੱਲੋਂ ਉਨ੍ਹਾਂ ਦੀ ਕੰਪਨੀ ਦੇ ਗਾਣਿਆਂ ਦਾ ਵਰਤੋਂ ਵੀਡੀਓ ਦੀ ਬੈਕ ਗਰਾਊਂਡ ਅਤੇ ਮਿਕਸਿੰਗ 'ਚ ਕੀਤੀ ਗਈ। ਇਸ ਲਈ ਕੰਪਨੀ ਤੋਂ ਇਜਾਜ਼ਤ ਨਹੀਂ ਲਈ ਗਈ ਸੀ। ਇਸ ਮਾਮਲੇ 'ਚ ਵਕੀਲ ਸੁਬਰਤ ਮਹਿਰਾ ਦਾ ਕਹਿਣਾ ਹੈ ਕਿ ਜੇਕਰ ਕਿਸੇ ਕੰਪਨੀ ਕੋਲ ਕਾਪੀਰਾਈਟ ਹੈ ਅਤੇ ਉਹ ਰਜਿਸਟਰੇਸ਼ਨ ਦਿਖਾਉਂਦੀ ਹੈ ਤਾਂ ਉਹ ਆਪਣੇ ਗਾਣਿਆਂ ਦੀ ਬਿਨਾਂ ਇਜਾਜ਼ਤ ਵਰਤੋਂ 'ਤੇ ਕਾਪੀਰਾਈਟ ਐਕਟ ਦੀ ਧਾਰਾ 63 ਤਹਿਤ ਕਾਰਵਾਈ ਕਰ ਸਕਦੀ ਹੈ।


author

DIsha

Content Editor

Related News