ਲਾਕਡਾਊਨ ਦੌਰਾਨ ਅੱਜ ਹੋਵੇਗਾ ਡੌਨ ਅਰੁਣ ਗਵਲੀ ਦੀ ਲੜਕੀ ਦਾ ਵਿਆਹ

Friday, May 08, 2020 - 01:02 AM (IST)

ਲਾਕਡਾਊਨ ਦੌਰਾਨ ਅੱਜ ਹੋਵੇਗਾ ਡੌਨ ਅਰੁਣ ਗਵਲੀ ਦੀ ਲੜਕੀ ਦਾ ਵਿਆਹ

ਮੁੰਬਈ, (ਪ.ਸ.)— ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਲਾਗੂ ਲਾਕਡਾਊਨ ਦੌਰਾਨ ਸਾਬਕਾ ਡੌਨ ਅਰੁਣ ਗਵਾਲੀ ਦੀ ਪੁੱਤਰੀ ਯੋਗਿਤਾ ਸ਼ੁੱਕਰਵਾਰ ਨੂੰ ਕੇਂਦਰੀ ਮੁੰਬਈ ਦੇ ਡੱਗੜੀ ਚਾਲ 'ਚ ਘਰ 'ਚ ਇਕ ਸਧਾਰਨ ਸਮਾਰੋਹ 'ਚ ਮਰਾਠੀ ਅਭਿਨੇਤਾ ਅਕਸ਼ੈ ਵਾਘਮਾਰੇ ਨਾਲ ਵਿਆਹ ਦੇ ਬੰਧਨ 'ਚ ਬੱਝੇਗੀ।
ਇਕ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਨੇ ਅਗਰੀਪਾੜਾ ਪੁਲਸ ਨੂੰ ਸਮਾਰੋਹ ਬਾਰੇ ਸੂਚਿਤ ਕੀਤਾ ਹੈ ਅਤੇ ਦੋਨਾਂ ਪਰਿਵਾਰਾਂ ਵਲੋਂ ਸਿਰਫ ਤਿੰਨ ਤੋਂ ਚਾਰ ਮਹਿਮਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਪਰਿਵਾਰਾਂ ਨੇ ਪੁਲਸ ਨੂੰ ਭਰੋਸਾ ਦਿੱਤਾ ਹੈ ਕਿ ਉਹ ਲਾਕਡਾਊਨ ਨਿਯਮਾਂ ਦਾ ਪਾਲਣ ਕਰਨਗੇ। ਕਤਲ ਦੇ ਇਕ ਮਾਮਲੇ 'ਚ ਉਮਰਕੈਦ ਦੀ ਸਜ਼ਾ ਕੱਟ ਰਹੇ ਗਵਲੀ ਹੁਣ ਪੈਰੋਲ 'ਤੇ ਬਾਹਰ ਹਨ।


author

KamalJeet Singh

Content Editor

Related News