ਡਰੋਨ ਰਾਹੀਂ ਸੁੱਟੇ ਗਏ ਹਥਿਆਰ, BSF ਨੇ ਕੀਤੇ ਬਰਾਮਦ

Tuesday, Sep 03, 2024 - 11:19 AM (IST)

ਡਰੋਨ ਰਾਹੀਂ ਸੁੱਟੇ ਗਏ ਹਥਿਆਰ, BSF ਨੇ ਕੀਤੇ ਬਰਾਮਦ

ਜੰਮੂ (ਵਾਰਤਾ)- ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਸੈਕਟਰ 'ਚ ਸੁਰੱਖਿਆ ਫ਼ੋਰਸਾਂ ਨੇ ਸੋਮਵਾਰ ਨੂੰ ਡਰੋਨ ਨਾਲ ਸੁੱਟੇ ਗਏ ਹਥਿਆਰ ਬਰਾਮਦ ਕੀਤੇ। ਪੁਲਸ ਨੇ ਦੱਸਿਆ ਕਿ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.), ਪੁਲਸ ਘਟਕ ਜੰਮੂ ਅਤੇ ਸਾਂਬਾ ਪੁਲਸ ਵਲੋਂ ਸੰਯੁਕਤ ਤਲਾਸ਼ੀ ਮੁਹਿੰਮ 'ਚ ਤਿੰਨ ਪਿਸਤੌਲਾਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਬਾਰੇ ਸ਼ੱਕ ਹੈ ਕਿ ਉਨ੍ਹਾਂ ਨੂੰ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਸੈਕਟਰ 'ਚ ਸਰਹੱਦ ਪਾਰ ਤੋਂ ਡਰੋਨ ਰਾਹੀਂ ਸੁੱਟਿਆ ਗਿਆ ਸੀ। ਮੱਲੂ ਚੱਕ ਖੇਤਰ 'ਚ ਡਰੋਨ ਗਤੀਵਿਧੀ ਬਾਰੇ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਬੀ.ਐੱਸ.ਐੱਫ., ਪੀਸੀ ਜੰਮੂ ਅਤੇ ਸਾਂਬਾ ਪੁਲਸ ਵਲੋਂ ਖੇਤਰ 'ਚ ਮਿਲ ਕੇ ਮੁਹਿੰਮ ਚਲਾਈ ਗਈ ਸੀ।

ਪੁਲਸ ਨੇ ਕਿਹਾ,''ਪਾਕਿਸਤਾਨ ਵਲੋਂ ਆ ਰਹੇ ਡਰੋਨ ਦੀ ਆਵਾਜ਼ ਸੁਣਨ 'ਤੇ, ਸੁਰੱਖਿਆ ਕਰਮੀਆਂ ਨੇ ਆਵਾਜ਼ ਦੀ ਦਿਸ਼ਾ 'ਚ ਕੁਝ ਰਾਊਂਡ ਫਾਇਰ ਕੀਤੇ ਅਤੇ ਡਰੋਨ ਨੂੰ ਵਾਪਸ ਪਾਕਿਸਤਾਨ ਵੱਲ ਭੇਜ ਦਿੱਤਾ।'' ਉਨ੍ਹਾਂ ਕਿਹਾ ਕਿ ਸ਼ੱਕੀ ਡਰੋਨ ਗਤੀਵਿਧੀ ਦੇਖਣ ਤੋਂ ਬਾਅਦ ਮੱਲੂ ਚੱਕ ਦੇ ਆਮ ਖੇਤਰ 'ਚ ਡੂੰਘੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਡਰੋਨ ਵਲੋਂ ਸੁੱਟੇ ਜਾਣ ਦੇ ਸ਼ੱਕ 'ਚ ਤਿੰਨ ਪਿਸਤੌਲ ਬਰਾਮਦ ਕੀਤੀਆਂ ਗਈਆਂ। ਇਸ ਸੰਬੰਧ 'ਚ ਪੁਲਸ ਸਟੇਸ਼ਨ ਰਾਮਗੜ੍ਹ 'ਚ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News