ਮਣੀਪੁਰ ਦੇ 2 ਜ਼ਿਲਿਆਂ ’ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ

Thursday, Apr 10, 2025 - 10:33 PM (IST)

ਮਣੀਪੁਰ ਦੇ 2 ਜ਼ਿਲਿਆਂ ’ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ

ਇੰਫਾਲ, (ਭਾਸ਼ਾ)- ਮਣੀਪੁਰ ਦੇ ਕਾਕਚਿੰਗ ਅਤੇ ਇੰਫਾਲ ਪੱਛਮ ਜ਼ਿਲਿਆਂ ’ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਪੁਲਸ ਨੇ ਇੰਫਾਲ ਪੱਛਮੀ ਜ਼ਿਲੇ ’ਚ ਇਕ ਅੱਤਵਾਦੀ ਨੂੰ ਵੀ ਗ੍ਰਿਫਤਾਰ ਕੀਤਾ ਹੈ। 

ਪੁਲਸ ਨੂੰ ਕਾਕਚਿੰਗ ਜ਼ਿਲੇ ’ਚ 2 ਐੱਸ. ਐੱਮ. ਜੀ. ਕਾਰਬਾਈਨ, ਇਕ 303 ਰਾਈਫਲ, ਇਕ ਸਿੰਗਲ ਬੈਰਲ ਬੰਦੂਕ, 2 ਡਬਲ ਬੈਰਲ ਬੰਦੂਕਾਂ, ਇਕ ਸਨਾਈਪਰ ਰਾਈਫਲ, ਇਕ 9 ਐੱਮ. ਐੱਮ. ਦੀ ਪਿਸਤੌਲ, 3 ਮੋਰਟਾਰ ਸ਼ੈੱਲ, 2 ਆਈ. ਈ. ਡੀ. ਅਤੇ 2 ਗ੍ਰੇਨੇਡਾਂ ਤੋਂ ਇਲਾਵਾ ਹੋਰ ਸਾਮਾਨ ਮਿਲਿਆ ਹੈ।

ਉੱਥੇ ਹੀ, ਇੰਫਾਲ ਪੂਰਬੀ ਜ਼ਿਲੇ ’ਚ ਇਕ ਸਕੂਲ ਦੇ ਸਾਹਮਣੇ ਯਾਰਲਪਤ ਇਲਾਕੇ ’ਚੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ। ਇਥੇ ਜੰਗ ਨਾਲ ਸਬੰਧਤ ਸਮੱਗਰੀ ਦੇ ਕੁਝ ਭੰਡਾਰ ਵੀ ਮਿਲੇ।


author

Rakesh

Content Editor

Related News