ਕੁਪਵਾੜਾ ਵਿਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ

Monday, Aug 04, 2025 - 10:24 PM (IST)

ਕੁਪਵਾੜਾ ਵਿਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ

ਜੰਮੂ/ਸ਼੍ਰੀਨਗਰ, (ਅਰੁਣ)- ਸੁਰੱਖਿਆ ਫੋਰਸਾਂ ਨੇ ਸੋਮਵਾਰ ਨੂੰ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲੇ ਵਿਚ ਚਲਾਏ ਗਏ ਇਕ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕਰ ਕੇ ਉਥੋਂ ਹਥਿਆਰ, ਗੋਲਾ-ਬਾਰੂਦ ਅਤੇ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਕੁਪਵਾੜਾ ਦੇ ਕਲਾਰੂਸ ਇਲਾਕੇ ਵਿਚ ਚੱਲ ਰਹੇ ਤਿੰਨ ਦਿਨ ਦੇ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਸੀਮਾ ਸੁਰੱਖਿਆ ਫੋਰਸ, ਫੌਜ ਅਤੇ ਜੰਮੂ-ਕਸ਼ਮੀਰ ਪੁਲਸ ਨੂੰ ਇਕ ਪਥਰੀਲੀ ਗੁਫਾ ਬਾਰੇ ਜਾਣਕਾਰੀ ਮਿਲੀ। ਗੁਫਾ ਦੀ ਤਲਾਸ਼ੀ ਲੈਣ ਦੌਰਾਨ ਸੁਰੱਖਿਆ ਫੋਰਸਾਂ ਨੇ ਉਥੋਂ 12 ਚੀਨੀ ਗ੍ਰੇਨੇਡ, ਗੋਲਾ-ਬਾਰੂਦ ਸਮੇਤ ਚੀਨੀ ਪਿਸਤੌਲ, ਕੇਨਵੁੱਡ ਰੇਡੀਓ ਸੈੱਟ, ਉਰਦੂ ਆਈ.ਈ.ਡੀ. ਮੈਨੂਅਲ , ਫਾਇਰ ਸਟਿਕ ਅਤੇ ਹੋਰ ਸਾਮਾਨ ਬਰਾਮਦ ਕੀਤਾ।


author

Rakesh

Content Editor

Related News