ਵੱਡੀ ਵਾਰਦਾਤ: ਪਰਿਵਾਰ ਦੇ ਤੇਜ਼ਧਾਰਾਂ ਨਾਲ ਹਮਲਾ, ਇਕ ਔਰਤ ਮੌਤ ਤੇ 2 ਜ਼ਖ਼ਮੀ
Thursday, Aug 14, 2025 - 07:13 PM (IST)

ਮੋਰਿੰਡਾ (ਅਰਨੌਲੀ) : ਮੋਰਿੰਡਾ ਦੇ ਪਿੰਡ ਰਾਮਗੜ੍ਹ ਵਿਖੇ ਵੱਡੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਦੋ ਵਿਅਕਤੀਆਂ ਵੱਲੋਂ ਪਰਿਵਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ ਜਿਸ 'ਚ 2 ਜਣੇ ਜ਼ਖ਼ਮੀ ਤੇ ਇਕ ਦੀ ਮੌਤ ਹੋ ਗਈ। ਸਦਰ ਪੁਲਸ ਨੇ 2 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਗੁਰਮੁਖ ਸਿੰਘ ਤੇ ਨਵਜੋਤ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਪੰਜਾਬ Weather Update, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ
ਪੀੜਤ ਰਾਜਵੀਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਗੁਰਮੁਖ ਸਿੰਘ ਤੇ ਨਵਜੋਤ ਸਿੰਘ ਨੇ ਹਥਿਆਰਾਂ ਨਾਲ ਰਾਜਵੀਰ, ਉਸ ਦੀ ਚਾਚੀ ਮਨਜੀਤ ਕੌਰ ਤੇ ਚਚੇਰੀ ਭੈਣ ਪਰਮਜੀਤ ਕੌਰ ’ਤੇ ਹਮਲਾ ਕਰ ਦਿੱਤਾ। ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਮਨਜੀਤ ਕੌਰ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਬਰਗਰ ਖਾ ਰਹੇ 5 ਦੋਸਤਾਂ ’ਤੇ ਅੰਨ੍ਹੇਵਾਹ ਫਾਇਰਿੰਗ, ਹੋਈ ਮੌਤ
ਇਸ ਤੋਂ ਬਾਅਦ ਪੁਲਸ ਨੇ ਜੁਰਮ ’ਚ ਵਾਧਾ ਕਰਦਿਆਂ ਧਾਰਾ-103 ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕੀਤਾ। ਐੱਸ.ਐੱਚ.ਓ. ਇੰਸਪੈਕਟਰ ਕੈਲਾਸ਼ ਬਹਾਦਰ ਅਨੁਸਾਰ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਦੋਵਾਂ ਤੋਂ ਕਿਰਚ ਵਰਗਾ ਤੇਜ਼ਧਾਰ ਹਥਿਆਰ ਅਤੇ ਡੰਡਾ ਬਰਾਮਦ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬੀਓ ਘਬਰਾਉਣ ਦੀ ਲੋੜ ਨਹੀਂ, ਬਿਆਸ ਤੇ ਰਾਵੀ ਦਰਿਆ ਪੂਰੀ ਤਰ੍ਹਾਂ ਸੁਰੱਖਿਅਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8