ਮਣੀਪੁਰ ’ਚ 4 ਅੱਤਵਾਦੀ ਗ੍ਰਿਫ਼ਤਾਰ
Friday, Aug 01, 2025 - 09:43 PM (IST)

ਇੰਫਾਲ (ਭਾਸ਼ਾ)-ਸੁਰੱਖਿਆ ਫੋਰਸਾਂ ਨੇ ਮਣੀਪੁਰ ਦੇ ਵੱਖ-ਵੱਖ ਹਿੱਸਿਆਂ ਤੋਂ 4 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਚੁਰਾਚਾਂਦਪੁਰ ਜ਼ਿਲੇ ਦੇ ਗੇਲਜੰਗ ਨੇੜੇ ਇਕ ਕਾਰਵਾਈ ਦੌਰਾਨ ਸੁਰੱਖਿਆ ਫੋਰਸਾਂ ਨੇ ਇਕ ਏ. ਕੇ. 47 ਰਾਈਫਲ, ਇਕ ਮੈਗਜ਼ੀਨ, 3 ਡੈਟੋਨੇਟਰ, 2 ਰੇਡੀਓ ਸੈੱਟ, ਇਕ ਆਈ. ਈ. ਡੀ. ਕੈਪ ਤੇ ਤਿੰਨ ਦੇਸੀ ਮੋਰਟਾਰ ਵੀ ਬਰਾਮਦ ਕੀਤੇ।ਇਸ ਦੌਰਾਨ ਬੀ. ਐੱਸ. ਐੱਫ. ਦੇ ਸੀਨੀਅਰ ਅਧਿਕਾਰੀਆਂ ਨੇ ਮਣੀਪੁਰ ਦੇ ਰਾਜਪਾਲ ਅਜੇ ਕੁਮਾਰ ਭੱਲਾ ਨੂੰ ਸਰਹੱਦ ’ਤੇ ਸੁਰੱਖਿਆ ਸਥਿਤੀ ਤੇ ਖੇਤਰ ’ਚ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ।