ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਲਈ ਟਰੈਕਟਰਾਂ ਨਾਲ ਜਾਵਾਂਗੇ ਸੰਸਦ ਭਵਨ : ਰਾਕੇਸ਼ ਟਿਕੈਤ
Friday, Nov 12, 2021 - 06:45 PM (IST)
ਨਵੀਂ ਦਿੱਲੀ- ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਤੇਜ਼ ਕਰਨ ਦੀ ਤਿਆਰੀ ਕਰ ਚੁਕੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਇਸ ਵਾਰ ਗੂੰਗੀ-ਬੋਲੀ ਸਰਕਾਰ ਨੂੰ ਜਗਾਉਣ ਲਈ ਕਿਸਾਨ ਟਰੈਕਟਰਾਂ ਨਾਲ ਸੰਸਦ ਭਵਨ ਜਾਣਗੇ। ਟਿਕੈਤ ਨੇ ਟਵੀਟ ਕਰ ਕੇ ਕਿਹਾ,‘‘ਟਰੈਕਟਰ ਵੀ ਉਹੀ ਹਨ ਅਤੇ ਕਿਸਾਨ ਵੀ ਉਹੀ। ਇਸ ਵਾਰ ਗੂੰਗੀ-ਬੋਲੀ ਸਰਕਾਰ ਨੂੰ ਜਗਾਉਣ ਅਤੇ ਆਪਣੀ ਗੱਲ ਮਨਵਾਉਣ ਲਈ ਕਿਸਾਨ 29 ਨਵੰਬਰ ਨੂੰ ਟਰੈਕਟਰਾਂ ਨਾਲ ਸੰਸਦ ਭਵਨ ਜਾਣਗੇ।
ਦੱਸਣਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਟਿਕੈਤ ਨੇ ਟਵੀਟ ਕਰ ਕੇ ਕਿਹਾ ਸੀ ਕਿ ਜਦੋਂ ਤੱਕ ਤਿੰਨੋਂ ਕਾਲੇ ਕਾਨੂੰਨਾਂ ਦੀ ਵਾਪਸੀ ਅਤੇ ਐੱਮ.ਐੱਸ.ਪੀ. ’ਤੇ ਗਾਰੰਟੀ ਕਾਨੂੰਨ ਨਹੀਂ ਬਣਦਾ, ਉਦੋਂ ਤੱਕ ਅੰਦੋਲਨ ਦੇਸ਼ ਭਰ ’ਚ ਜਾਰੀ ਰਹੇਗਾ। ਬਿੱਲ ਵਾਪਸੀ ਹੀ ਘਰ ਵਾਪਸੀ ਹੈ। ਇਹ ਅੰਦੋਲਨ ਜਲ-ਜੰਗਲ ਅਤੇ ਜ਼ਮੀਨ ਨੂੰ ਬਚਾਉਣ ਦਾ ਅੰਦੋਲਨ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ੍ ਬਾਕਸ ’ਚ ਦਿਓ ਜਵਾਬ