ਸਾਡੇ ਸਰੀਰ ''ਚ ਸ਼ਹੀਦਾਂ ਦਾ ਖੂਨ ਹੈ, ਅਸੀਂ ਲੜਾਂਗੇ : ਪ੍ਰਿਯੰਕਾ ਗਾਂਧੀ

03/25/2023 1:51:18 PM

ਨਵੀਂ ਦਿੱਲੀ- ਗੁਜਰਾਤ ਦੀ ਸੂਰਤ ਕੋਰਟ ਨੇ ਰਾਹੁਲ ਨੂੰ ਦੋਸ਼ ਕਰਾਰ ਦਿੰਦੇ ਹੋਏ 2 ਸਾਲ ਦੀ ਸਜ਼ਾ ਸੁਣਵਾਈ ਸੀ। ਜਿਸ ਤੋਂ ਬਾਅਦ ਰਾਹੁਲ ਗਾਂਧੀ ਦੀ ਸ਼ੁੱਕਰਵਾਰ ਨੂੰ ਸੰਸਦ ਮੈਂਬਰਤਾ ਰੱਦ ਹੋ ਗਈ। ਇਸ ਨੂੰ ਲੈ ਕੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੇਰੇ ਭਰਾ ਨੇ ਅਡਾਨੀ ਦਾ ਮੁੱਦਾ ਚੁੱਕਿਆ, ਇਸ ਲਈ ਇਹ ਸਭ ਹੋਇਆ। ਇਹ ਸਰਕਾਰ ਅਡਾਨੀ 'ਤੇ ਜਵਾਬ ਨਹੀਂ ਦੇਣਾ ਚਾਹੁੰਦੀ। ਸਾਡੇ ਸਰੀਰ 'ਚ ਸ਼ਹੀਦਾਂ ਦਾ ਖੂਨ ਹੈ। ਜਿਸ ਖੂਨ ਨੂੰ ਤੁਸੀਂ ਵਾਰ-ਵਾਰ ਪਰਿਵਾਰਵਾਦੀ ਕਹਿੰਦੇ ਹੋ, ਇਹ ਖੂਨ ਇਸ ਦੇਸ਼ ਲਈ ਵਗਿਆ ਹੈ। ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ, ਅਸੀਂ ਲੜਾਂਗੇ।

 

ਜਾਣੋ ਕੀ ਹੈ ਮਾਣਹਾਨੀ ਦਾ ਪੂਰਾ ਮਾਮਲਾ

2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰਨਾਟਕ ਦੇ ਕੋਲਾਰ ’ਚ ਇਕ ਰੈਲੀ ਦੌਰਾਨ ਰਾਹੁਲ ਨੇ ਆਪਣੇ ਭਾਸ਼ਣ ’ਚ ਕਿਹਾ ਸੀ ਕਿ ‘ਚੋਰਾਂ ਦਾ ਸਰਨੇਮ ਮੋਦੀ’ ਹੈ। ਸਾਰੇ ਚੋਰਾਂ ਦਾ ਸਰਨੇਮ ਮੋਦੀ ਕਿਉਂ ਹੁੰਦਾ ਹੈ, ਭਾਵੇਂ ਉਹ ਲਲਿਤ ਮੋਦੀ ਹੋਵੇ ਜਾਂ ਨੀਰਵ ਮੋਦੀ ਹੋਵੇ, ਭਾਵੇਂ ਨਰਿੰਦਰ ਮੋਦੀ। ਇਸ ਕੇਸ ਦੀ ਸੁਣਵਾਈ ਦੌਰਾਨ ਰਾਹੁਲ ਗਾਂਧੀ ਤਿੰਨ ਵਾਰ ਕੋਰਟ ’ਚ ਪੇਸ਼ ਹੋਏ ਸਨ। ਆਖਰੀ ਵਾਰ ਅਕਤੂਬਰ 2021 ਦੀ ਪੇਸ਼ੀ ਦੌਰਾਨ ਉਨ੍ਹਾਂ ਨੇ ਖੁਦ ਨੂੰ ਨਿਰਦੋਸ਼ ਦੱਸਿਆ ਸੀ।


DIsha

Content Editor

Related News