ਅਸੀਂ ਨਹੀਂ ਫੈਲਾਇਆ ਕੋਰੋਨਾ, ਆਕਸੀਜਨ ਦਿਵਾਉਣ ਲਈ ਖਾਧੇ ਡੰਡੇ: ਰਾਕੇਸ਼ ਟਿਕੈਤ

Wednesday, May 26, 2021 - 08:37 PM (IST)

ਅਸੀਂ ਨਹੀਂ ਫੈਲਾਇਆ ਕੋਰੋਨਾ, ਆਕਸੀਜਨ ਦਿਵਾਉਣ ਲਈ ਖਾਧੇ ਡੰਡੇ: ਰਾਕੇਸ਼ ਟਿਕੈਤ

ਨਵੀਂ ਦਿੱਲੀ - ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋ ਗਏ ਹਨ। ਰਾਕੇਸ਼ ਟਿਕੈਤ ਵੱਲੋਂ ਦੋ ਟੂਕ ਕਹਿ ਦਿੱਤਾ ਗਿਆ ਹੈ ਕਿ ਕਿਸਾਨ ਅੰਦੋਲਨ ਨੂੰ ਕੋਰੋਨਾ ਦਾ ਕੇਂਦਰ ਨਾ ਦੱਸਿਆ ਜਾਵੇ। ਉਨ੍ਹਾਂ ਦੀਆਂ ਨਜ਼ਰਾਂ ਵਿੱਚ ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਕੋਰੋਨਾ ਨਹੀਂ ਫੈਲਿਆ ਹੈ, ਸਗੋਂ ਕੇਂਦਰ ਦੀ ਮੋਦੀ ਸਰਕਾਰ ਦੀ ਅਸਫਲ ਰਣਨੀਤੀਆਂ ਦੀ ਵਜ੍ਹਾ ਨਾਲ ਅਜਿਹਾ ਹੋਇਆ ਹੈ। ਟਿਕੈਤ ਵੱਲੋਂ ਜ਼ੋਰ ਦਿੱਤਾ ਗਿਆ ਹੈ ਕਿ ਕੋਰੋਨਾ ਕਾਲ ਵਿੱਚ ਬੰਗਾਲ ਵਿੱਚ ਚੋਣਾਂ ਹੋਈਆਂ ਹਨ, ਯੂ.ਪੀ. ਵਿੱਚ ਚੋਣਾਂ ਹੋਈਆਂ ਹਨ, ਸਾਰੇ ਸਰਕਾਰੀ ਪ੍ਰੋਗਰਾਮ ਹੋ ਰਹੇ ਹਨ ਪਰ ਉਸ ਨਾਲ ਕੀ ਕੋਰੋਨਾ ਨਹੀਂ ਫੈਲਦਾ, ਸਿਰਫ ਕਿਸਾਨ ਅੰਦੋਲਨ 'ਤੇ ਉਂਗਲ ਚੁੱਕਣਾ ਠੀਕ ਨਹੀਂ ਹੈ। ਉਥੇ ਹੀ ਟਿਕੈਤ ਨੇ ਇੱਥੇ ਤੱਕ ਕਹਿ ਦਿੱਤਾ ਹੈ ਕਿ ਕੇਂਦਰ ਵੱਲੋਂ ਉਨ੍ਹਾਂ ਦੇ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਹੋ ਰਹੀ ਹੈ।

ਵਿਰੋਧ ਪ੍ਰਦਰਸ਼ਨ ਦੌਰਾਨ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਸੀ ਕਿ ਅੰਦੋਲਨ ਲੰਬਾ ਚੱਲੇਗਾ। ਕੋਰੋਨਾ ਕਾਲ ਵਿੱਚ ਕਾਨੂੰਨ ਬਣ ਸਕਦੇ ਹਨ ਤਾਂ ਰੱਦ ਕਿਉਂ ਨਹੀਂ ਹੋ ਸਕਦੇ। ਸਰਕਾਰ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਕਰਦੀ ਰਹੀ ਹੈ ਅਤੇ ਅੱਗੇ ਵੀ ਕਰੇਗੀ ਪਰ ਕਿਸਾਨ ਦਿੱਲੀ ਦੀਆਂ ਸਰਹੱਦਾਂ ਨੂੰ ਛੱਡਣ ਵਾਲਾ ਨਹੀਂ ਹੈ। ਕਿਸਾਨ ਇੱਕ ਹੀ ਸ਼ਰਤ 'ਤੇ ਪਰਤ ਸਕਦਾ ਹੈ, ਤਿੰਨਾਂ ਨਵੇਂ ਕਾਨੂੰਨ ਰੱਦ ਕਰ ਦਿਓ ਅਤੇ ਐੱਮ.ਐੱਸ.ਪੀ. ਲਈ ਕਾਨੂੰਨ ਬਣਾ ਦਿਓ। 

ਕਿਸਾਨਾਂ ਨੂੰ ਵੈਕਸੀਨ ਕਿਵੇਂ ਲੱਗੇਗੀ? 
ਕਿਸਾਨ ਨੇਤਾ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਕਿਸਾਨ ਅੰਦੋਲਨ ਦੌਰਾਨ ਕੋਈ ਪਬਲਿਕ ਮੀਟਿੰਗ ਨਹੀਂ ਕੀਤੀ ਜਾਂਦੀ ਹੈ। ਸੋਸ਼ਲ ਡਿਸਟੈਂਸਿੰਗ ਦਾ ਪੂਰਾ ਪਾਲਣ ਰਹਿੰਦਾ ਹੈ ਅਤੇ ਕਿਤੇ ਵੀ ਭੀੜ੍ਹ ਨੂੰ ਇਕੱਠਾ ਹੋਣ ਨਹੀਂ ਦਿੱਤਾ ਜਾਂਦਾ ਹੈ। ਉਥੇ ਹੀ ਕਿਸਾਨਾਂ ਦੇ ਟੀਕਾਕਰਣ ਨੂੰ ਲੈ ਕੇ ਕਿਹਾ ਗਿਆ ਹੈ ਕਿ ਕੇਂਦਰ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ, ਇੱਥੇ ਵੀ ਇੱਕ ਸੈਂਟਰ ਖੁੱਲ੍ਹਵਾ ਦਿੱਤਾ ਜਾਵੇ ਪਰ ਹੁਣ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ। ਟਿਕੈਤ ਦੀ ਮੰਨੀਏ ਤਾਂ ਉਨ੍ਹਾਂ ਵੱਲੋਂ ਹਰਿਆਣਾ ਸਰਕਾਰ ਵਲੋਂ ਵੀ ਟੀਕਾਕਰਣ ਦੀ ਵਿਵਸਥਾ ਕਰਣ ਲਈ ਕਿਹਾ ਜਾ ਰਿਹਾ ਹੈ ਪਰ ਹੁਣ ਤੱਕ ਸਕਾਰਾਤਮਕ ਜਵਾਬ ਮਿਲਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News