ਅਸੀਂ ਭਵਿੱਖ ਦੇ ਸੰਘਰਸ਼ਾਂ ਦੀਆਂ ਕੁਝ ਝਲਕੀਆਂ ਦੇਖ ਰਹੇ ਹਾਂ : ਨਰਵਣੇ
Thursday, Feb 03, 2022 - 09:30 PM (IST)
ਨਵੀਂ ਦਿੱਲੀ – ਫੌਜ ਮੁਖੀ ਜਨਰਲ ਐੱਮ.ਐੱਮ. ਨਰਵਣੇ ਨੇ ਚੀਨ ਅਤੇ ਪਾਕਿਸਤਾਨ ਵਲੋਂ ਪੇਸ਼ ਰਾਸ਼ਟਰੀ ਸੁਰੱਖਿਆ ਚੁਣੌਤੀਆਂ ’ਤੇ ਵੀਰਵਾਰ ਨੂੰ ਕਿਹਾ ਕਿ ਭਾਰਤ ਅਜੇ ਭਵਿੱਖ ਦੇ ਸੰਘਰਸ਼ਾਂ ਦੀਆਂ ਕੁਝ ਝਲਕੀਆਂ (ਟ੍ਰੇਲਰ) ਦੇਖ ਰਿਹਾ ਹੈ ਅਤੇ ਉਸ ਦੇ ਵਿਰੋਧੀ ਆਪਣੇ ਰਣਨੀਤਕ ਟੀਚਿਆਂ ਨੂੰ ਹਾਸਲ ਕਰਨ ਦੇ ਯਤਨ ਲਗਾਤਾਰ ਜਾਰੀ ਰੱਖਣਗੇ। ਜਨਰਲ ਨਰਵਣੇ ਨੇ ਇਕ ਗੋਸ਼ਠੀ ਨੂੰ ਆਨਲਾਈਨ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਵੱਖਰੇ ਤਰ੍ਹਾਂ ਦੀਆਂ, ਮੁਸ਼ਕਲ ਅਤੇ ਬਹੁ-ਪੱਧਰੀ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉੱਤਰੀ ਸਰਹੱਦ ’ਤੇ ਘਟਨਾਚੱਕਰ ਨੇ ਪੂਰੀ ਤਰ੍ਹਾਂ ਤਿਆਰ ਅਤੇ ਸਮਰੱਥ ਫੋਰਸਾਂ ਦੀ ਲੋੜ ਨੂੰ ਰੇਖਾਂਕਿਤ ਕੀਤਾ ਹੈ।
ਇਹ ਖ਼ਬਰ ਪੜ੍ਹੋ- IND vs WI : ਭਾਰਤੀ ਟੀਮ ਨੇ ਸ਼ੁਰੂ ਕੀਤਾ ਅਭਿਆਸ
ਚੀਨ ਅਤੇ ਪਾਕਿਸਤਾਨ ਦਾ ਨਾਂ ਲਏ ਬਿਨਾਂ ਫੌਜ ਮੁਖੀ ਨੇ ਕਿਹਾ ਕਿ ਪ੍ਰਮਾਣੂ-ਸਮਰੱਥ ਗੁਆਂਢੀਆਂ ਦੇ ਨਾਲ ਸਰਹੱਦੀ ਵਿਵਾਦ ਨਾਲ ਹੀ ਸੂਬਾ ਸਪਾਂਸਰਡ ਸਿੱਧੀ ਜੰਗ ਨੇ ਸੁਰੱਖਿਆ ਤੰਤਰ ਅਤੇ ਸੋਮਿਆਂ ਦੇ ਸਾਹਮਣੇ ਚੁਣੌਤੀਆਂ ਵਧਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਭਵਿੱਖ ਦੇ ਸੰਘਰਸ਼ਾਂ ਦੀਆਂ ਝਲਕੀਆਂ ਦੇਖ ਰਹੇ ਹਾਂ। ਸੂਚਨਾ ਦੇ ਖੇਤਰ, ਨੈੱਟਵਰਕ ਅਤੇ ਸਾਈਬਰ ਸਪੇਸ ਵਿਚ ਵੀ ਸਾਨੂੰ ਇਸ ਦੇ ਸਬੂਤ ਦਿਖਾਈ ਦੇ ਰਹੇ ਹਨ। ਵਿਵਾਦਪੂਰਨ ਸਰਹੱਦਾਂ ’ਤੇ ਵੀ ਇਹ ਸਭ ਦਿਖਾਈ ਦੇ ਰਿਹਾ ਹੈ।
ਇਹ ਖ਼ਬਰ ਪੜ੍ਹੋ- ਕੇਜਰੀਵਾਲ ਵੱਲੋਂ ਪੰਜਾਬੀ ਬੋਲੀ ਨੂੰ ਅਪਮਾਨਿਤ ਕਰਨ ’ਤੇ ਹਰਚਰਨ ਬੈਂਸ ਨੇ ਭਗਵੰਤ ਮਾਨ ਨੂੰ ਕੀਤੇ ਪੰਜ ਸਵਾਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।