ਅਗਲੇ 20 ਸਾਲਾਂ ''ਚ ਕਰੀਬ 350 ਜਹਾਜ਼ਾਂ ਦੀ ਖਰੀਦ ''ਤੇ ਕਰ ਰਹੇ ਹਾਂ ਵਿਚਾਰ: ਹਵਾਈ ਫੌਜ ਮੁਖੀ
Wednesday, Sep 08, 2021 - 11:08 PM (IST)
ਨਵੀਂ ਦਿੱਲੀ - ਭਾਰਤੀ ਹਵਾਈ ਫੌਜ ਅਗਲੇ ਦੋ ਦਹਾਕਿਆਂ ਵਿੱਚ ਘਰੇਲੂ ਏਅਰੋਸਪੇਸ ਉਦਯੋਗ ਤੋਂ ਕਰੀਬ 350 ਜਹਾਜ਼ਾਂ ਦੀ ਖਰੀਦ 'ਤੇ ਵਿਚਾਰ ਕਰ ਰਹੀ ਹੈ, ਜਿਸ ਵਿੱਚ 83 ਹਲਕੇ ਲੜਾਕੂ ਜਹਾਜ਼ ਤੇਜਸ ਵੀ ਸ਼ਾਮਲ ਹਨ। ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤੀ ਏਅਰੋਸਪੇਸ ਖੇਤਰ ਵਿਸ਼ਾ 'ਤੇ ਇੱਕ ਸੰਮੇਲਨ ਵਿੱਚ ਹਵਾਈ ਫੌਜ ਮੁਖੀ ਨੇ ਆਪਣੇ ਸੰਬੋਧਨ ਵਿੱਚ ਚੀਨ ਤੋਂ ਮਿਲ ਰਹੀਆਂ ਚੁਣੌਤੀਆਂ ਦੇ ਮੱਦੇਨਜ਼ਰ ਭਾਰਤੀ ਹਵਾਈ ਫੌਜ ਦੀ ਸੰਪੂਰਣ ਤਾਕਤ ਨੂੰ ਹੋਰ ਮਜਬੂਤੀ ਦੇਣ ਲਈ ਵਿਪਰੀਤ ਸਮਰੱਥਾਵਾਂ ਨੂੰ ਵਿਕਸਿਤ ਕਰਨ ਦੀ ਲੋੜ ਬਾਰੇ ਵੀ ਗੱਲ ਕੀਤੀ।
ਇਹ ਵੀ ਪੜ੍ਹੋ - ਹੁਣ ਚੋਣ ਕਮਿਸ਼ਨ ਦਾ ਕੰਮ ਸਿਰਫ ਚੋਣਾਂ ਦੌਰਾਨ ਹੀ ਨਹੀਂ ਸਗੋਂ ਪੂਰੇ ਸਾਲ ਹੁੰਦਾ ਹੈ
ਹਵਾਈ ਫੌਜ ਮੁਖੀ ਨੇ ਕਿਹਾ “ਉੱਤਰ ਵਿੱਚ ਗੁਆਂਢੀ ਦੇਸ਼ਾਂ ਨੂੰ ਵੇਖਦੇ ਹੋਏ, ਸਾਡੇ ਕੋਲ ਉੱਚ ਦਰਜੇ ਦੀਆਂ ਤਕਨੀਕਾਂ ਹੋਣੀਆਂ ਚਾਹੀਦੀਆਂ ਹਨ ਜਿਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਸਾਡੇ ਆਪਣੇ ਉਦਯੋਗ ਦੁਆਰਾ ਦੇਸ਼ ਵਿੱਚ ਹੀ ਬਣਾਇਆ ਜਾਣਾ ਚਾਹੀਦਾ ਹੈ।” ਵੱਖ-ਵੱਖ ਚੁਣੌਤੀਆਂ ਤੋਂ ਨਜਿੱਠਣ ਲਈ ਭਾਰਤ ਦੇ ਰੱਖਿਆ ਖੇਤਰ ਵਿੱਚ ਆਤਮ ਨਿਰਭਰ ਹੋਣ 'ਤੇ ਜ਼ੋਰ ਦਿੰਦੇ ਹੋਏ ਏਅਰ ਚੀਫ ਮਾਰਸ਼ਲ ਭਦੌਰੀਆ ਨੇ ਕਿਹਾ ਕਿ ਭਾਰਤੀ ਹਵਾਈ ਫੌਜ ਅਗਲੇ ਦੋ ਦਹਾਕਿਆਂ ਵਿੱਚ ਦੇਸ਼ ਤੋਂ ਹੀ ਲੱਗਭੱਗ 350 ਜਹਾਜ਼ ਖਰੀਦਣ 'ਤੇ ਵਿਚਾਰ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।