ਦਿੱਲੀ ’ਚ ਫਸੇ ਬਾਹਰੀ ਲੋਕਾਂ ਦੀ ਜਿੰਮੇਦਾਰੀ ਵੀ ਸਾਡੀ - ਕੇਜਰੀਵਾਲ

Friday, Mar 27, 2020 - 06:52 PM (IST)

ਦਿੱਲੀ ’ਚ ਫਸੇ ਬਾਹਰੀ ਲੋਕਾਂ ਦੀ ਜਿੰਮੇਦਾਰੀ ਵੀ ਸਾਡੀ - ਕੇਜਰੀਵਾਲ

ਨਵੀਂ ਦਿੱਲੀ- ਦਿੱਲੀ ’ਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ’ਚ ਕਮੀ ਆਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦਿੱਲੀ ’ਚ ਅਜੇ ਕੋਰੋਨਾ ਪੀੜਤਾਂ ਦੀ ਗਿਣਤੀ ’ਚ ਕਮੀ ਆਈ ਹੈ ਪਰ ਜੇਕਰ ਹਾਲਾਤ ਵਿਗੜਦੇ ਹਨ ਤਾਂ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। ਜੇਕਰ ਹਰ ਰੋਜ਼ 100, 500 ਜਾਂ 1000 ਤੱਕ ਕੇਸ ਵੱਧਦੇ ਹਨ ਤਾਂ ਵੱਖ-ਵੱਖ ਤਰ੍ਹਾਂ ਨਾਲ ਅਸੀਂ ਪੂਰੀ ਤਿਆਰੀ ਕਰ ਲਈ ਹੈ। ਕੇਜਰੀਵਾਲ ਨੇ ਕਿਹਾ ਕਿ ਬਾਹਰ ਦੇ ਜੋ ਵੀ ਲੋਕ ਦਿੱਲੀ ’ਚ ਫਸੇ ਹਨ, ਉਨ੍ਹਾਂ ਦੀ ਜਿੰਮੇਵਾਰੀ ਵੀ ਸਾਡੀ ਹੈ। ਅਜਿਹੇ ’ਚ ਕੋਈ ਵੀ ਚਿੰਤਾ ਨਾ ਕਰੇ ਕੇਜਰੀਵਾਲ ਨੇ ਦੱਸਿਆ ਕਿ ਅਸੀਂ 325 ਸਕੂਲਾਂ ’ਚ ਦੁਪਿਹਰ ਅਤੇ ਰਾਤ ਦੇ ਖਾਣੇ ਦੀ ਵਿਵਸਥਾ ਕੀਤੀ ਹੈ। ਇਨ੍ਹਾਂ ਸਾਰੇ ਸਕੂਲਾਂ ’ਚ ਲਗਭਗ 500 ਲੋਕਾਂ ਨੂੰ ਭੋਜਨ ਉਪਲਬਧ ਕਰਵਾਇਆ ਜਾਵੇਗਾ। ਹੁਣ ਤੱਕ ਅਸੀਂ 20 ਹਜ਼ਾਰ ਲੋਕਾਂ ਨੂੰ ਭੋਜਨ ਉਪਲਬਧ ਕਰਵਾ ਰਹੇ ਸੀ। ਅੱਜ ਤੋਂ ਇਹ ਗਿਣਤੀ ਵਧ ਲਗਭਗ 20 ਹਜ਼ਾਰ ਹੋ ਜਾਵੇਗੀ।


author

Gurdeep Singh

Content Editor

Related News