ਗੰਗਥ ਦੇ ਇਸ ਪਿੰਡ ’ਚ 7 ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ, ਲੋਕਾਂ ’ਚ ਮਚੀ ਹਾਹਾਕਾਰ

Thursday, Jul 15, 2021 - 05:40 PM (IST)

ਗੰਗਥ ਦੇ ਇਸ ਪਿੰਡ ’ਚ 7 ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ, ਲੋਕਾਂ ’ਚ ਮਚੀ ਹਾਹਾਕਾਰ

ਗੰਗਥ– ਗੰਗਥ ਤਹਿਸੀਲ ਅਧੀਨ ਆਉਂਦੇ ਪਿੰਡ ਖੜੋਲ ’ਚ ਪਿਛਲੇ 7 ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਪਾਣੀ ਲਈ ਹਾਹਾਕਾਰ ਮਚੀ ਹੋਈ ਹੈ। ਦੱਸ ਦੇਈਏ ਕਿ ਹਰ ਸਾਲ ਚਰੋੜ ਨਾਂ ਦੇ ਖੱਡ ’ਚ ਹੜ੍ਹ ਕਾਰਨ ਪਾਣੀ ਸਪਲਾਈ ਦੀਆਂ ਪਾਈਪਾਂ ਰੁੜ੍ਹ ਜਾਂਦੀਆਂ ਹਨ, ਜਿਨ੍ਹਾਂ ਨੂੰ ਸੰਬੰਧਿਤ ਵਿਭਾਗ ਨੂੰ ਵਾਰ-ਵਾਰ ਲਗਾਉਣਾ ਪੈਂਦਾ ਹੈ, ਜਿਸ ਨਾਲ ਵਿਭਾਗ ਦਾ ਪੈਸਾ ਵੀ ਬਰਬਾਦ ਹੁੰਦਾ ਹੈ ਅਤੇ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਜਲ ਸ਼ਕਤੀ ਵਿਭਾਗ ਨੇ ਅਜੇ ਤਕ ਇਸ ਸਮੱਸਿਆ ਦਾ ਕੋਈ ਸਥਾਈ ਹੱਲ ਨਹੀਂ ਕੀਤਾ ਅਤੇ ਅਜਿਹਾ ਹੀ ਪਿਛਲੇ ਹਫਤੇ ’ਚ ਪਹਿਲੀ ਬਾਰਿਸ਼ ਨਾਲ ਆਏ ਪਾਣੀ ਕਾਰਨ ਵੀ ਹੋਇਾ ਹੈ। 

ਪਾਣੀ ਦੀ ਬਹਾਲੀ ਲਈ ਮਹਿਲਾ ਮੰਡਲ ਪ੍ਰਧਾਨ ਕੁਸ਼ਲ ਲਤਾ, ਮਾਸਟਰ ਹਰੀ ਸਿੰਘ, ਨਿਰਮਲ ਸਿੰਘ ਸਮੇਤ ਪਿੰਡ ਦੇ ਹੋਰ ਦੂਜੇ ਕਈ ਲੋਕਾਂ ਨੇ ਪਾਣੀ ਦੀ ਬਹਾਲੀ ਦੀ ਪੁਰਜ਼ੋਰ ਮੰਗ ਕੀਤੀ ਹੈ। ਇਸ ਵਿਸ਼ੇ ’ਤੇ ਸੰਬੰਧਿਤ ਵਿਭਾਗ ਦੇ ਜੂਨੀਅਰ ਇੰਜੀਨੀਅਰ ਕੁੰਦਨ ਚੌਧਰੀ ਨੇ ਦੱਸਿਆ ਕਿ ਮੋਟਰ ਸੜ ਗਈ ਹੈ ਅਤੇ ਜਲਦ ਹੀ ਦੂਜਾ ਪੰਪ ਸੈੱਟ ਲਗਾ ਕੇ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ। ਜੋ ਪਾਈਪਾਂ ਰੁੜ੍ਹ ਗਈਆਂ ਹਨ, ਉਨ੍ਹਾਂ ਨੂੰ ਵੀ ਲਗਾ ਦਿੱਤਾ ਜਾਵੇਗਾ।


author

Rakesh

Content Editor

Related News