ਵਾਟਰ ਪਾਰਕ ''ਚ ਨਹਾਉਣ ਮਗਰੋਂ ਅਚਾਨਕ ਵਿਗੜੀ ਨੌਜਵਾਨ ਦੀ ਸਿਹਤ ! ਹਸਪਤਾਲ ''ਚ ਨਿਕਲੀ ਜਾਨ

Wednesday, Apr 29, 2026 - 01:40 PM (IST)

ਵਾਟਰ ਪਾਰਕ ''ਚ ਨਹਾਉਣ ਮਗਰੋਂ ਅਚਾਨਕ ਵਿਗੜੀ ਨੌਜਵਾਨ ਦੀ ਸਿਹਤ ! ਹਸਪਤਾਲ ''ਚ ਨਿਕਲੀ ਜਾਨ

ਨੋਇਡਾ- ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਇਕ ਵਾਟਰ ਪਾਰਕ 'ਚ ਨਹਾਉਂਦੇ ਸਮੇਂ 21 ਸਾਲਾ ਨੌਜਵਾਨ ਦੀ ਸਿਹਤ ਵਿਗੜਨ ਮਗਰੋਂ ਮੌਤ ਹੋ ਗਈ। ਪੁਲਸ ਦੀ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਅਨੁਸਾਰ ਘਟਨਾ ਮੰਗਲਵਾਰ ਸ਼ਾਮ ਸੈਕਟਰ-38ਏ ਸਥਿਤ ਇਕ ਵਾਟਰ ਪਾਰਕ ਦੀ ਹੈ, ਜਿੱਥੇ ਆਪਣੇ ਪਰਿਵਾਰ ਨਾਲ ਆਏ ਗ੍ਰੇਟਰ ਨੋਇਡਾ ਵਾਸੀ ਦ੍ਰੋਨ ਸ਼ਰਮਾ ਦੀ ਪੂਲ 'ਚ ਨਹਾਉਣ ਦੌਰਾਨ ਅਚਾਨਕ ਸਿਹਤ ਵਿਗੜ ਗਈ। ਪੁਲਸ ਡਿਪਟੀ ਕਮਿਸ਼ਨ ਮਨੀਸ਼ਾ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਪਾਰਕ ਦੇ ਕਰਮਚਾਰੀ ਸ਼ਰਮਾ ਨੂੰ ਐਂਬੂਲੈਂਸ 'ਤੇ ਵਿਨਾਇਕ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਪੁਲਸ ਅਨੁਸਾਰ ਘਟਨਾ ਦੇ ਸਮੇਂ ਪਰਿਵਾਰ ਦੇ ਹੋਰ ਮੈਂਬਰ ਵੀ ਮੌਕੇ 'ਤੇ ਹੀ ਮੌਜੂਦ ਸਨ ਅਤੇ ਪਰਿਵਾਰ ਵਾਲਿਆਂ ਨੇ ਇਸ ਸੰਬੰਧ 'ਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਅਧਿਕਾਰੀ ਨੇ ਕਿਹਾ,''ਪੁਲਸ ਪਾਰਕ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖ ਰਹੀ ਹੈ ਅਤੇ ਕਰਮਚਾਰੀ ਤੇ ਪਰਿਵਾਰ ਵਾਲਿਆਂ ਤੋਂ ਪੁੱਛ-ਗਿੱਛ ਕਰ ਰਹੀ ਹੈ।'' ਪੁਲਸ ਨੇ ਦੱਸਿਆ ਕਿ ਇਸੇ ਵਾਟਰ ਪਾਰਕ 'ਚ ਅਪ੍ਰੈਲ 2024 'ਚ ਵੀ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਸੀ, ਜਦੋਂ ਦਿੱਲੀ ਵਾਸੀ ਧਨੰਜਯ ਮਾਹੇਸ਼ਵਰੀ ਦੀ ਨਹਾਉਂਦੇ ਸਮੇਂ ਸਿਹਤ ਵਿਗੜਨ ਤੋਂ ਬਾਅਦ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪ੍ਰਬੰਧਨ 'ਤੇ ਲਾਪਰਵਾਹੀ ਦੇ ਦੋਸ਼ ਲੱਗੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News