ਮਾਨਸੂਨ ਲਈ ਹਵਨ, ਪਾਣੀ ਨਾਲ ਭਰੇ ਟੱਬ ''ਚ ਬੈਠ ਕੇ ਪੂਜਾ

06/07/2019 3:34:47 PM

ਬੈਂਗਲੁਰੂ— ਭਿਆਨਕ ਗਰਮੀ ਨਾਲ ਹਰ ਕੋਈ ਪਰੇਸ਼ਾਨ ਹੈ ਅਤੇ ਇਸ ਤੋਂ ਬਚਣ ਲਈ ਤਰ੍ਹਾਂ-ਤਰ੍ਹਾਂ ਦੇ ਤਰੀਕੇ ਲੱਭ ਰਿਹਾ ਹੈ। ਬਿਹਤਰ ਮਾਨਸੂਨ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਕਈ ਤਰ੍ਹਾਂ ਦੇ ਉਪਾਅ ਕੀਤੇ ਜਾ ਰਹੇ ਹਨ। ਅਜਿਹਾ ਹੀ ਇਕ ਅਨੋਖੀ ਤਸਵੀਰ ਬੈਂਗਲੁਰੂ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਮੰਦਰ 'ਚ ਪਾਣੀ ਨਾਲ ਭਰੇ ਵੱਡੇ ਆਕਾਰ ਦੇ ਟੱਬ 'ਚ ਬੈਠ ਕੇ ਪੁਜਾਰੀ ਪੂਜਾ ਕਰ ਰਹੇ ਹਨ। ਬੈਂਗਲੁਰੂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਬਿਹਤਰ ਮਾਨਸੂਨ ਲਈ ਹਾਲਸੁਰੂ ਦੇ ਸੋਮੇਸ਼ਵਰ ਮੰਦਰ ਦੇ ਇਸ ਵਾਇਰਲ ਫੋਟੋ 'ਚ ਇਕ ਪੁਜਾਰੀ ਹਵਨ ਕਰਦੇ ਦਿੱਸ ਰਿਹਾ ਹੈ, ਉੱਥੇ ਹੀ 2 ਹੋਰ ਪੁਜਾਰੀ ਪਾਣੀ ਨਾਲ ਭਰੇ ਟੱਬ 'ਚ ਬੈਠੇ ਹੋਏ ਹਨ।PunjabKesariਫੋਟੋ 'ਚ ਦਿੱਸ ਰਿਹਾ ਹੈ ਕਿ ਟੱਬ 'ਚ ਬੈਠੇ ਪੁਜਾਰੀ ਆਪਣੇ-ਆਪਣੇ ਮੋਬਾਇਲ 'ਚ ਕੁਝ ਦੇਖ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਟੱਬ 'ਚ ਬੈਠ ਕੇ ਪੂਜਾ ਦਰਮਿਆਨ ਇਹ ਪੁਜਾਰੀ ਮੋਬਾਇਲ 'ਚ ਮੌਸਮ ਦੀ ਜਾਣਕਾਰੀ ਨੂੰ ਲੈ ਕੇ ਲਗਾਤਾਰ ਖੁਦ ਨੂੰ ਅਪਡੇਟ ਵੀ ਕਰ ਰਹੇ ਹਨ। ਦੂਜੇ ਪਾਸੇ ਮੌਸਮ ਵਿਭਾਗ ਅਨੁਸਾਰ ਅਗਲੇ 5 ਦਿਨਾਂ 'ਚ ਕਈ ਰਾਜਾਂ 'ਚ ਭਾਰੀ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਨਾਗਾਲੈਂਡ, ਮਣੀਪੁਰ, ਤ੍ਰਿਪੁਰਾ, ਆਸਾਮ, ਮੇਘਾਲਿਆ, ਕੇਰਲ ਅਤੇ ਪੱਛਮੀ ਬੰਗਾਲ ਦੇ ਕੁਝ ਇਲਾਕਿਆਂ 'ਚ ਭਾਰੀ ਬਾਰਸ਼ ਹੋ ਸਕਦੀ ਹੈ।


DIsha

Content Editor

Related News